channel punjabi
Canada International News North America

ਓਂਟਾਰੀਓ ਪ੍ਰੋਵਿੰਸ ਦੇ ਲਾਂਗ ਟਰਮ ਕੇਅਰ ਹੋਮਜ਼ ਲਈ ਏਅਰ ਕੰਡੀਸ਼ਨ ਲਾਜ਼ਮੀ ਕੀਤਾ ਜਾਵੇਗਾ: ਡੱਗ ਫੋਰਡ

ਓਂਟਾਰੀਓ : ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਇਹ ਤਹੱਈਆ ਪ੍ਰਗਟਾਇਆ ਸੀ ਕਿ ਉਹ ਪ੍ਰੋਵਿੰਸ ਦੇ ਲਾਂਗ ਟਰਮ(Long-Term) ਕੇਅਰ ਹੋਮਜ਼ ਲਈ ਏਅਰ ਕੰਡੀਸ਼ਨਿੰਗ ਨੂੰ ਲਾਜ਼ਮੀ ਕਰ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਕਈ ਰੈਜ਼ੀਡੈਂਟਸ ਲਈ ਕਾਫੀ ਦੇਰ ਨਾਲ ਆਵੇਗੀ ਕਿਉਂਕਿ ਕਈ ਪਹਿਲਾਂ ਹੀ ਗਰਮੀ ਦੀ ਮਾਰ ਸਹਿਣ ਲਈ ਮਜਬੂਰ ਹਨ।

ਵਿਰੋਧੀ ਧਿਰ ਵੱਲੋਂ ਫੋਰਡ ਤੋਂ ਇਸ ਸਬੰਧ ਵਿੱਚ ਠੋਸ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਤੋਂ ਬਾਅਦ ਉਸੇ ਦਿਨ ਪ੍ਰੀਮੀਅਰ ਵੱਲੋਂ ਇਹ ਐਲਾਨ ਕੀਤਾ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਫੋਰਡ ਵੱਲੋਂ ਏਅਰ ਕੰਡੀਸ਼ਨਿੰਗ (air conditioning) ਤੋਂ ਬਿਨਾਂ ਹੋਮਜ਼ ਦੀ ਆਲੋਚਨਾ ਕੀਤੀ ਗਈ ਸੀ।

ਫੋਰਡ ਨੇ ਕੱਲ੍ਹ ਇੱਕ ਨਿਊਜ਼ ਕਾਨਫਰੰਸ ਵਿੱਚ ਆਖਿਆ ਕਿ ਸਾਨੂੰ ਤੇਜ਼ੀ ਨਾਲ ਇਸ ਪਾਸੇ ਕੰਮ ਕਰਨਾ ਹੋਵੇਗਾ। ਉਨ੍ਹਾਂ ਆਖਿਆ ਕਿ ਉਹ 27 ਤੋਂ 28 ਡਿਗਰੀ ਗਰਮੀ ਵਾਲੇ ਕਮਰੇ ਵਿੱਚ ਬੈਠਣ ਬਾਰੇ ਸੋਚ ਵੀ ਨਹੀਂ ਸਕਦੇ। ਫੋਰਡ ਨੇ ਕਿਹਾ ਕਿ ਉਹ ਤੇ ਲਾਂਗ ਟਰਮ ਕੇਅਰ ਮੰਤਰੀ ਮੈਰਿਲੀ ਫੁਲਰਟਨ ਪਹਿਲਾਂ ਹੀ ਇਸ ਬਾਰੇ ਰਾਹ ਲੱਭਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਇਸ ਬਾਰੇ ਕਾਨੂੰਨ ਕਿਸ ਤਰ੍ਹਾਂ ਬਦਲਿਆ ਜਾਵੇ। ਇਸ ਸੋਚ ਨੂੰ ਸੰਭਵ ਬਣਾਉਣ ਲਈ ਉਹ ਪੈਸੇ ਮੁਹੱਈਆ ਕਰਵਾਉਣ ਬਾਰੇ ਸੋਚ ਰਹੇ ਹਨ। ਪਰ ਫੋਰਡ ਵੱਲੋਂ ਇਸ ਬਾਰੇ ਕੋਈ ਸਮਾਂ ਸੀਮਾਂ ਨਹੀਂ ਦੱਸੀ ਗਈ ਕਿ ਇਹ ਤਬਦੀਲੀਆਂ ਕਦੋਂ ਕੀਤੀਆਂ ਜਾਣਗੀਆਂ। ਤਿੰਨਾਂ ਵਿਰੋਧੀ ਪਾਰਟੀਆਂ ਵੱਲੋਂ ਆਖਿਆ ਗਿਆ ਹੈ ਕਿ ਇਸ ਤਰ੍ਹਾਂ ਦੇ ਬਿੱਲ ਦਾ ਉਨ੍ਹਾਂ ਵੱਲੋਂ ਸਮਰਥਨ ਕੀਤਾ ਜਾਵੇਗਾ।

Related News

ਚੀਨ ਨੇ ਕੈਨੇਡਾ ਦੇ ਇਕ ਹੋਰ ਨਾਗਰਿਕ ਨੂੰ ਦਿੱਤੀ ਮੌਤ ਦੀ ਸਜ਼ਾ, ਕੈਨੇਡਾ-ਚੀਨ ਦਰਮਿਆਨ ਪਾੜਾ ਹੋਰ ਵਧਿਆ

Vivek Sharma

ਸ੍ਰੀ ਰਾਮ ਮੰਦਰ ਲਈ ਨੀਂਹ ਪੱਥਰ ਰੱਖਣ ‘ਤੇ ਭਾਰਤੀ- ਅਮਰੀਕੀ ਭਾਈਚਾਰੇ ਨੇ ਮਨਾਈ ਖੁਸ਼ੀ, PM ਮੋਦੀ ਦੇ ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ

Vivek Sharma

ਸਸਕੈਟੂਨ ‘ਚ ਵਿਅਕਤੀਗਤ ਹਾਈ ਸਕੂਲ ਦੀਆਂ ਕਲਾਸਾਂ ਬਰਫੀਲੇ ਤੂਫਾਨ ਕਾਰਨ ਸੋਮਵਾਰ ਨੂੰ ਹੋਈਆਂ ਰੱਦ

Rajneet Kaur

Leave a Comment