channel punjabi
Canada International News North America

ਐਬਟਸਫੋਰਡ ‘ਚ ਕਰਮਜੀਤ ਸਿੰਘ ਸਰਾਂ ਨੂੰ ਗੋਲੀ ਮਾਰਨ ਵਾਲੇ ਕਾਤਲਾਂ ਦੀ ਜਲਦ ਹੋ ਸਕਦੀ ਹੈ ਗ੍ਰਿਫਤਾਰੀ

ਐਬਟਸਫ਼ੋਰਡ: ਇਨਟੈਗਰੇਟਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ (Integrated Homicide Investigation Team (IHIT) ) ਜਨਤਾ ਤੋਂ ਉਸ ਵਾਹਨ ਬਾਰੇ ਜਾਣਕਾਰੀ ਮੰਗ ਰਹੀ ਹੈ ਜੋ ਮੰਨਿਆ ਜਾਂਦਾ ਹੈ ਕਿ ਪਿਛਲੇ ਸ਼ੁੱਕਰਵਾਰ (10 ਜੁਲਾਈ) ਐਬਟਸਫੋਰਡ ਵਿੱਚ ਕਰਮਜੀਤ (ਜੈਜ਼ੀ) ਸਰਾਂ ਦੀ ਜਾਨਲੇਵਾ ਸ਼ੂਟਿੰਗ ਵਿੱਚ ਸ਼ਾਮਲ ਸੀ।

ਕੈਨੇਡਾ ਦੇ ਐਬਟਸਫ਼ੋਰਡ ਸ਼ਹਿਰ ਵਿਚ ਕਰਮਜੀਤ ਸਿੰਘ ਸਰਾਂ ਦੇ ਕਾਤਲ ਜਲਦ ਗ੍ਰਿਫਤਾਰ ਕੀਤੇ ਜਾ ਸਕਦੇ ਹਨ। ਪੁਲਿਸ ਨੇ ਇੱਕ ਕਾਲੇ ਰੰਗ ਦੀ ਕਾਰ ਦੀ ਸ਼ਨਾਖ਼ਤ ਕੀਤੀ ਜਿਸਨੂੰ ਕਰਮਜੀਤ ਦੇ ਕਤਲ ਤੋਂ ਬਾਅਦ ਸੀਸੀਟੀਵੀ ਕੈਮਰਾ ‘ਚ ਦੇਖਿਆ ਗਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀ ਕੈਮਰਿਆਂ ‘ਚ  ਲਗਭਗ 8 ਵਜੇ ਗੋਲੀਬਾਰੀ ਤੋਂ ਥੋੜੀ ਦੇਰ ਬਾਅਦ ਇਕ ਬਲਦੀ ਕਾਰ ਨੂੰ ਮਾਉਂਟ ਦੇ ਲੈਂਸਲੋਟ ਸਟ੍ਰੀਟ ਦੇ ਖੇਤਰ ‘ਚ ਦੇਖਿਆ ਗਿਆ ਹੈ। ਜਿਸ ਨੂੰ ਪੁਲਿਸ ਸ਼ੱਕੀ ਨਿਗਾਹਾਂ ਨਾਲ ਦੇਖ ਰਹੀ ਹੈ।

ਫੁਟੇਜ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੁਕਸਾਨੀ ਹੋਈ ਹਾਲਤ ਵਿਚ ਕਾਲੇ ਰੰਗ ਦੀ ਮਿਤਸੁਬਿਸ਼ੀ ਆਰ ਵੀ.ਆਰ. (Mitsubishi RVR)  ਕਾਰ ਵਾਰਦਾਤ ਕਰ ਕੇ ਜਾ ਰਹੀ ਹੈ।

ਦੱਸ ਦਈਏ 43 ਸਾਲਾਂ ਕਰਮਜੀਤ ਸਿੰਘ ਸਰਾਂ ਨੂੰ ਸ਼ਾਮ 7:50 ਵਜੇ ਲੂਸਰਨ ਕ੍ਰੈਸੈਂਟ 2700 ਬਲਾਕ ‘ਚ ਸ਼ੁਕਰਵਾਰ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈ.ਐਚ.ਆਈ.ਟੀ. ਦੇ ਅਫ਼ਸਰਾਂ 1 877 551 ਆਈ.ਐਚ.ਆਈ.ਟੀ. 4448 ‘ਤੇ ਸੰਪਰਕ ਕੀਤਾ ਜਾਵੇ।

Related News

ਕੈਨੇਡਾ ਵਿਚ ਕੋਰੋਨਾ ਪ੍ਰਭਾਵਿਤਾਂ ਦੇ ਸਿਹਤਯਾਬ ਹੋਣ ਦੀ ਦਰ ਕਰੀਬ 88 ਫ਼ੀਸਦੀ , ਐਤਵਾਰ ਨੂੰ 400 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ

Vivek Sharma

ਕਲੀਵਲੈਂਡ ਡੈਮ ‘ਚ ਅਚਾਨਕ ਪਾਣੀ ਦੇ ਵਾਧੇ ਕਾਰਨ ਤਿੰਨ ਮੈਟਰੋ ਵੈਨਕੂਵਰ ਕਰਮਚਾਰੀਆਂ ਨੂੰ ਕੀਤਾ ਗਿਆ ਬਰਖਾਸਤ

Rajneet Kaur

ਯੂਨੀਵਰਸਿਟੀ ਆਫ ਓਟਾਵਾ ‘ਚ ਇੱਕ ਕਰਮਚਾਰੀ ਨੇ ਕੋਵਿਡ 19 ਦੇ ਦਿਤੇ ਸਕਾਰਾਤਮਕ ਟੈਸਟ

Rajneet Kaur

Leave a Comment