channel punjabi
Canada International News North America

PM ਟਰੂਡੋ ਨੇ ਮੁੜ ਦਿੱਤੀ ਚਿਤਾਵਨੀ, ਬੰਦ ਕਰੋ ਵਿਦੇਸ਼ ਯਾਤਰਾ, ਪਾਬੰਦੀਆਂ ਲੱਗ ਸਕਦੀਆਂ ਹਨ ਕਿਸੇ ਵੀ ਸਮੇਂ !

ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਮੁੜ ਤੋਂ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਸਮੇਂ ਯਾਤਰੀਆਂ ਉੱਤੇ ਸਖਤ ਪਾਬੰਦੀਆਂ ਥੋਪ ਸਕਦੀ ਹੈ । ਅਜਿਹਾ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵਿੱਚ ਕਮੀ ਨਹੀਂ ਆਉਣ ਕਾਰਨ ਕਰਨਾ ਪਵੇਗਾ । ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਇਸ਼ਾਰਾ ਕਰਦਿਆਂ ਟਰੂਡੋ ਨੇ ਕਿਹਾ ਕਿ ਕੈਨੇਡਾ ਪਹੁੰਚਦੇ ਹੀ ਯਾਤਰੀਆਂ ਨੂੰ ਆਪਣੇ ਖਰਚੇ ‘ਤੇ ਇਕ ਹੋਟਲ ਵਿਚ ਅਲੱਗ-ਥਲੱਗ ਰੱਖਣਾ ਲਾਜ਼ਮੀ ਹੋਵੇਗਾ ।

ਟਰੂਡੋ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਅਜਿਹੇ ਉਪਾਅ ਅਚਾਨਕ ਲਗਾਏ ਜਾ ਸਕਦੇ ਹਨ ਇਸ ਲਈ ਬਿਨਾਂ ਗੰਭੀਰ ਜਰੂਰਤ ਵਿਦੇਸ਼ਾਂ ਦੀ ਯਾਤਰਾ ਨਾਂ ਕੀਤੀ ਜਾਵੇ।
ਇੱਕ ਤਰ੍ਹਾਂ ਨਾਲ ਤਾੜਨਾ ਕਰਦਿਆਂ ਟਰੂਡੋ ਨੇ ਕਿਹਾ, ਫਿਲਹਾਲ ਕਿਸੇ ਨੂੰ ਵੀ ਵਿਦੇਸ਼ ਜਾਣ ਦੇ ਲਈ ਛੁੱਟੀ ਨਹੀਂ ਲੈਣੀ ਚਾਹੀਦੀ। ਜੇਕਰ ਤੁਸੀਂ ਅਜੇ ਵੀ ਵਿਦੇਸ਼ ਦੀ ਕੋਈ ਯੋਜਨਾ ਬਣਾਈ ਹੈ, ਤਾਂ ਇਸ ਨੂੰ ਰੱਦ ਕਰੋ ਅਤੇ ਬਸੰਤ ਬਰੇਕ ਲਈ ਯਾਤਰਾ ਵਾਸਤੇ ਬੁੱਕ ਨਾ ਕਰੋ ।”

ਕੈਨੇਡਾ ਵਿੱਚ ਪਹਿਲਾਂ ਹੀ ਦੇਸ਼ ‘ਚ ਦਾਖਲ ਹੋਣ ਵਾਲਿਆਂ ਨੂੰ 14 ਦਿਨਾਂ ਲਈ ਸਵੈ-ਅਲੱਗ-ਥਲੱਗ ਹੋਣਾ ਲਾਜਮੀ ਹੈਂ ਅਤੇ ਪਹੁੰਚਣ ਤੋਂ ਤਿੰਨ ਦਿਨ ਪਹਿਲਾਂ ਲਿਆ ਗਿਆ ਇੱਕ ਨਕਾਰਾਤਮਕ COVID-19 ਟੈਸਟ ਪੇਸ਼ ਕਰਨਾ ਹੁੰਦਾ ਹੈ. ਸੁਝਾਏ ਗਏ ਉਪਾਅ ਲਈ ਘਰ ਜਾਂ ਕਿਸੇ ਹੋਟਲ ਵਿੱਚ ਅਲੱਗ-ਥਲਗ ਕਰਨ ਦੀ ਜ਼ਰੂਰਤ ਹੋਵੇਗੀ ।

Related News

ਅਮਰੀਕਾ ਦੇ CITY BANK ਦਾ ਭਾਰਤ ਵਿੱਚ ਕਾਰੋਬਾਰ ਬੰਦ ਕਰਨ ਦਾ ਐਲਾਨ, 36 ਸਾਲਾਂ ਤੱਕ ਕੀਤਾ ਕੰਜ਼ਿਊਮਰ ਬੈਂਕਿੰਗ ਕਾਰੋਬਾਰ

Vivek Sharma

SIKH HERITAGE MONTH : ਕੈਨੇਡਾ ਵਿੱਚ ‘ਸਿੱਖ ਵਿਰਾਸਤ ਮਹੀਨੇ’ ਦੀ ਹੋਈ ਸ਼ੁਰੂਆਤ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਦਿੱਤੀਆਂ ਸ਼ੁਭਕਾਮਨਾਵਾਂ

Vivek Sharma

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

Rajneet Kaur

Leave a Comment