channel punjabi
Canada International News USA

PM ਜਸਟਿਨ ਟਰੂਡੋ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਹੋਈ ਗੱਲਬਾਤ, ਕਈ ਅਹਿਮ ਬਿੰਦੂਆਂ ‘ਤੇ ਕੀਤੀ ਚਰਚਾ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਨਾਲ ਦੋਹਾਂ ਦੇਸ਼ਾਂ ਦੀ ਸਾਂਝੀ ਸਰਹੱਦ ਨੂੰ ਲੈ ਕੇ ਚਰਚਾ ਕੀਤੀ।

ਟਰੂਡੋ ਵਿਸ਼ਵ ਦੇ ਪਹਿਲੇ ਨੇਤਾ ਹਨ, ਜਿਨ੍ਹਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਬਿਡੇਨ ਨਾਲ ਦੋਹਾਂ ਦੇਸ਼ਾਂ ਅੱਗੇ ਖੜ੍ਹੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਟਰੂਡੋ ਨੇ ਬਿਡੇਨ ਨਾਲ ਕੋਰੋਨਾ ਵਾਇਰਸ ਅਤੇ ਵਾਤਾਵਰਣ ਬਦਲਾਅ ਸਬੰਧੀ ਵੀ ਗੱਲਬਾਤ ਕੀਤੀ। ਇਸ ਦੇ ਨਾਲ ਹੀ ਟਰੂਡੋ ਨੇ ਚੀਨ ਵਲੋਂ ਹਿਰਾਸਤ ਵਿਚ ਲਏ ਗਏ ਉਸ ਦੇ ਦੋ ਨਾਗਰਿਕਾਂ ਦੀ ਰਿਹਾਈ ਸਬੰਧੀ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਗੈਰ-ਗੋਰੇ ਲੋਕਾਂ ਪ੍ਰਤੀ ਨਸਲਵਾਦ, ਵਪਾਰ, ਨਾਟੋ ਅਤੇ ਦੋਹਾਂ ਦੇਸ਼ਾਂ ਵਿਚ ਵੱਧ ਰਹੀਆਂ ਹੋਰ ਪ੍ਰੇਸ਼ਾਨੀਆਂ ਸਬੰਧੀ ਗੱਲਬਾਤ ਕੀਤੀ। ਦੋਹਾਂ ਦੇਸ਼ਾਂ ਨੇ ਅੱਗੇ ਵੀ ਮਜ਼ਬੂਤ ਰਿਸ਼ਤੇ ਵਧਾਉਣ ਦੀ ਗੱਲ ਆਖੀ।

Related News

ਉਂਟਾਰੀਓ ‘ਚ ਨੌਜਵਾਨਾਂ ਨੂੰ ਕੋਰੋਨਾ ਦੀ ਮਾਰ, ਲਗਾਤਾਰ ਦੂਜੇ ਦਿਨ ਪ੍ਰਭਾਵਿਤਾਂ ਦਾ ਅੰਕੜਾ 400 ਤੋਂ ਪਾਰ

Vivek Sharma

ਦੋ ਪੰਜਾਬੀਆਂ ਨੂੰ ਮਿਲਿਆ ‘ਕਮਿਊਨਿਟੀ ਸੇਫ਼ਟੀ ਐਂਡ ਕਰਾਈਮ ਪ੍ਰਿਵੈਨਸ਼ਨ ਐਵਾਰਡ’

Vivek Sharma

ਜੇਕਰ ਤੁਸੀ ਵੈਨਕੂਵਰ ਆਏ ਹੋ ਤੇ ਪੰਜਾਬੀ ਮਾਰਕੀਟ ਨਹੀਂ ਘੁੰਮੇ ਤਾਂ ਕੁਝ ਨਹੀਂ ਦੇਖਿਆ: ਟਰੂਡੋ

channelpunjabi

Leave a Comment