Channel Punjabi
International News North America

PM ਮੋਦੀ ਦੇ ਭਾਸ਼ਣ ਤੋਂ ਬਾਅਦ ਬੋਲੇ ਰਾਕੇਸ਼ ਟਿਕੈਤ,ਮੋਦੀ ਵਲੋਂ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਰਾਜ ਸਭਾ ‘ਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਜਵਾਬ ਦਿੰਦੇ ਹੋਏ ਸੋਮਵਾਰ ਨੂੰ ਕਿਸਾਨ ਅੰਦੋਲਨ ਦੀ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਸਾਨ ਨੂੰ ਅੰਦੋਲਨ ਖ਼ਤਮ ਕਰ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਵਿੱਚ ਜੇ ਕੋਈ ਕਮੀ ਹੋਵੇ, ਤਾਂ ਉਹ ਉਸ ਨੂੰ ਠੀਕ ਕਰਨਗੇ, ਕੋਈ ਢਿੱਲ ਹੋਈ ਤਾਂ ਉਸ ਨੂੰ ਕੱਸਣਗੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣਾ ਅੰਦੋਲਨ ਖ਼ਤਮ ਕਰ ਦੇਣ ਤੇ ਆਪਣੇ ਘਰਾਂ ਨੂੰ ਪਰਤ ਜਾਣ। ਇਸ ਦੌਰਾਨ ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ ‘ਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਐੱਮ.ਐੱਸ.ਸੀ. ਸੀ, ਐੱਮ.ਐੱਸ.ਪੀ. ਹੈ ਅਤੇ ਐੱਮ.ਐੱਸ.ਪੀ. ਜਾਰੀ ਰਹੇਗੀ।

ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲ਼ੀ-ਯੂਪੀ ਦੇ ਗਾਜ਼ੀਪੁਰ ਬਾਰਡਰ ‘ਤੇ ਪਿਛਲੇ 2 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਅਸੀਂ ਕਦੋਂ ਕਿਹਾ ਕਿ ਐੱਮਐੱਸਪੀ ਖ਼ਤਮ ਹੋ ਰਿਹਾ ਹੈ? ਅਸੀਂ ਤਾਂ ਇਹ ਕਿਹਾ ਹੈ ਕਿ ਐੱਮਐੱਸਪੀ ‘ਤੇ ਇਕ ਕਾਨੂੰਨ ਬਣਾਇਆ ਜਾਵੇ। ਜੇ ਅਜਿਹਾ ਕਾਨੂੰਨ ਬਣਦਾ ਹੈ ਤਾਂ ਦੇਸ਼ ਦੇ ਸਾਰੇ ਕਿਸਾਨ ਲਾਭਪਾਤਰੀ ਹੋਣਗੇ। ਹਾਲੇ ਤੱਕ ਐੱਮਐੱਸਪੀ ‘ਤੇ ਕੋਈ ਕਾਨੂੰਨ ਨਹੀਂ ਹੈ ਤੇ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਲੁੱਟਿਆ ਜਾਂਦਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ‘ਚ ਕਿਹਾ ਕਿ ਐੱਮਐੱਸਪੀ ਸੀ, ਹੈ ਤੇ ਰਹੇਗਾ। ਇੰਨਾ ਹੀ ਨਹੀਂ ਉਨ੍ਹਾਂ ਨੇ ਮੰਡੀਆਂ ਲਈ ਵੀ ਆਧੁਨਿਕੀਕਰਨ ਦੀ ਗੱਲ ਕਹੀ ਹੈ। ਪੀਐੱਮ ਮੋਦੀ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਆਪਣਾ ਧਰਨਾ-ਪ੍ਰਦਰਸ਼ਨ ਖ਼ਤਮ ਕਰਨਾ ਚਾਹੀਦਾ।

Related News

ਅਮਰੀਕਾ ‘ਚ ਕੋਰੋਨਾ ਮਹਾਮਾਰੀ ਦਾ ਘਾਤਕ ਰੂਪ ਜਾਰੀ, ਪ੍ਰਭਾਵਿਤਾਂ ਦੀ ਗਿਣਤੀ 3 ਮਿਲੀਅਨ ਨੂੰ ਕੀਤੀ ਪਾਰ

Vivek Sharma

ਸ੍ਰੀ ਰਾਮ ਮੰਦਰ ਲਈ ਨੀਂਹ ਪੱਥਰ ਰੱਖਣ ‘ਤੇ ਭਾਰਤੀ- ਅਮਰੀਕੀ ਭਾਈਚਾਰੇ ਨੇ ਮਨਾਈ ਖੁਸ਼ੀ, PM ਮੋਦੀ ਦੇ ਸਮਾਗਮ ਦਾ ਕੀਤਾ ਗਿਆ ਲਾਈਵ ਪ੍ਰਸਾਰਨ

Vivek Sharma

ਹਰ ਹਫਤੇ ਕੋਵਿਡ 19 ਦੀਆਂ ਹਜ਼ਾਰਾਂ ਖੁਰਾਕਾਂ ਦੇ ਆਉਣ ਦੀ ਉਮੀਦ: ਟਰੂਡੋ

Rajneet Kaur

Leave a Comment

[et_bloom_inline optin_id="optin_3"]