Channel Punjabi
Canada International News North America

ਟੋਰਾਂਟੋ ਤੀਜੇ ਪੜਾਅ ‘ਚ ਜਲਦ ਹੋ ਸਕਦੈ ਦਾਖਲ

ਓਟਾਵਾ: ਕੈਨੇਡਾ ‘ਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਘਟਦੇ ਨਜ਼ਰ ਆ ਰਹੇ ਹਨ। ਹੌਲੀ-ਹੌਲੀ ਕਾਰੋਬਾਰਾਂ ਨੂੰ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ।ਕਈ ਲੋਕ ਦੁਬਾਰਾ ਆਪਣੇ ਕੰਮਕਾਰ ‘ਤੇ ਜਾਣਾ ਸ਼ੁਰੂ ਹੋ ਗਏ ਹਨ ਅਤੇ ਕਈ ਨੌਕਰੀ ਦੀ ਤਲਾਸ਼ ਕਰ ਰਹੇ ਹਨ।

ਹੁਣ ਟੋਰਾਂਟੋ ਆਪਣੇ ਤੀਜੇ ਪੜਾਅ ‘ਚ ਦਾਖਲ ਹੋਣ ਜਾ ਰਿਹਾ ਹੈ।ਜਿਸ ‘ਚ ਸੂਬੇ ਦੇ ਖੇਡ ਦੇ ਮੈਦਾਨਾਂ ਨੂੰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਮਿਲ ਸਕਦੀ ਹੈ।ਇਸ ਤੋਂ ਪਹਿਲਾਂ ਆਉਟਡੋਰ ਪੁਲਜ਼ ਨੂੰ ਵੀ ਖੋਲਿਆ ਗਿਆ ਸੀ।

ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਦੱਸਿਆ ਹੈ ਕਿ ਤੀਜੇ ਪੜਾਅ ‘ਚ ਕੀ-ਕੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਇਸ ਸੂਚੀ ‘ਚ ਖੇਡ ਮੈਦਾਨਾਂ ਨੂੰ ਵੀ ਤਰਜੀਹ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਪਹਿਲਾਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਖੇਡ ਮੇਦਾਨਾਂ ਨੂੰ ਖੋਲ੍ਹਣਾ ਸੁਰੱਖਿਅਤ ਹੈ ਜਾਂ ਨਹੀਂ।ਜੇਕਰ ਖੇਡ ਮੈਦਾਨ ਸੁੱਰਖਿਅਤ ਨਾ ਹੋਏ ਫਿਰ ਉਨ੍ਹਾਂ ਨੂੰ ਨਹੀਂ ਖੋਲ੍ਹਾਂਗੇ।

ਸੂਬੇ ਦੀ ਸਰਕਾਰ ਨੇ ਅਜੇ ਇਹ ਨਹੀਂ ਦੱਸਿਆ ਕਿ ਖੇਤਰ ਤੀਜੇ ਪੜਾਅ ‘ਤੇ ਕਦੋਂ ਪਹੁੰਚੇਗਾ, ਪਰ ਸੰਕੇਤ ਜ਼ਰੂਰ ਦਿੱਤੇ ਹਨ ਕਿ ਸਿਹਤ ਅਧਿਕਾਰੀਆਂ ਨੂੰ ਅੱਗੇ ਵਧਣ ਤੋਂ ਪਹਿਲਾਂ ਨਵੇਂ ਮਾਮਲਿਆਂ ਅਤੇ ਇਹ ਦੇਖਣਾ ਹੋਵੇਗਾ ਕਿ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ‘ਚ ਗਿਰਾਵਟ ਹੋ ਰਹੀ ਹੋਵੇ।

ਦੱਸ ਦਈਏ ਪਿਛਲੇ ਪੰਜ ਦਿਨ੍ਹਾਂ ‘ਚ ਨਵੇਂ ਮਾਮਲੇ 129 ਰਹਿ ਗਏ ਹਨ ਜੋ ਕਿ ਇੱਕ ਹਫਤੇ ਪਹਿਲਾਂ 150 ਸਨ।

Related News

ਸਿੰਘੂ ਸਰਹੱਦ ਪ੍ਰਦਰਸ਼ਨ ਸਥਾਨ ‘ਤੇ ਅੰਦੋਲਨਕਾਰੀ ਕਿਸਾਨਾਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, ਦਿੱਲੀ ਪੁਲਸ ਦੇ ਇਕ ਐੱਸ.ਐੱਚ.ਓ.ਜ਼ਖ਼ਮੀ

Rajneet Kaur

we charity ਪ੍ਰੋਗਰਾਮ ਵਿਵਾਦ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮੁਆਫ਼ੀ

Rajneet Kaur

ਕੈਨੇਡਾ ਦੇ ਸੰਸਦ ਮੈਂਬਰਾਂ ਨੇ ਵਿਸ਼ੇਸ਼ ਕੈਨੇਡਾ-ਅਮਰੀਕਾ ਆਰਥਿਕ ਸੰਬੰਧ ਕਮੇਟੀ ਬਣਾਉਣ ਦੇ ਹੱਕ ਵਿੱਚ ਕੀਤੀ ਵੋਟਿੰਗ

Vivek Sharma

Leave a Comment

[et_bloom_inline optin_id="optin_3"]