channel punjabi
International News North America

ਫਿਲੀਪੀਨਜ਼ ‘ਚ ਦੋ ਧਮਾਕੇ,ਘੱਟੋ-ਘੱਟ 10 ਲੋਕਾਂ ਦੀ ਮੌਤ

ਮਨੀਲਾ: ਦੱਖਣੀ ਫਿਲਪੀਨਜ਼ ਵਿੱਚ ਸੋਮਵਾਰ ਨੂੰ ਹੋਏ ਦੋ ਬੰਬ ਧਮਾਕਿਆਂ ਵਿੱਚ 10 ਲੋਕ ਮਾਰੇ ਗਏ ਤੇ ਦਰਜਨਾਂ ਜ਼ਖਮੀ ਹੋ ਗਏ। ਅਧਿਕਾਰੀਆਂ ਮੁਤਾਬਕ ਮਾਰੇ ਗਏ ਜ਼ਿਆਦਾਤਰ ਲੋਕ ਸਿਪਾਹੀ ਤੇ ਪੁਲਿਸ ਵਾਲੇ ਹਨ।

ਸੋਮਵਾਰ ਨੂੰ ਸ਼ੱਕੀ ਇਸਲਾਮਿਕ ਅੱਤਵਾਦੀਆਂ ਦੇ ਸ਼ਖਤੀਸ਼ਾਲੀ ਬੰਬ ਹਮਲੇ ‘ਚ ਘੱਟੋ-ਘੱਟ 5 ਸੈਨਿਕਾਂ ਸਮੇਤ 10 ਲੋਕਾਂ ਦੀ ਮੌਤ ਹੋ ਗਈ । ਇਸਲਾਮਿਕ ਸਟੇਟ ਸਮੂਹ ਨਾਲ ਸਬੰਧਤ ਅੱਤਵਾਦੀਆਂ ਨੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿੱਚ ਹੋਇਆ, ਜਿੱਥੇ ਸਰਕਾਰ ਦੀ ਮਦਦ ਹਾਸਲ ਸੁਰੱਖਿਆ ਬਲਾਂ ਨੇ ਲੰਬੇ ਸਮੇਂ ਤੋਂ ਅਬੂ ਸਾਯਦ ਸਮੂਹ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਹੋਈ ਹੈ।

ਲੈਫਟੀਨੈਂਟ ਜਨਰਲ ਕਾਰਲੇਟੋ ਵਿਨਲੁਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਰੇ ਗਏ ਪੰਜ ਤੇ ਜ਼ਖਮੀਆਂ ਵਿੱਚ 16 ਸੈਨਿਕ ਸ਼ਾਮਲ ਹਨ। ਦੁਪਿਹਰ ਵੇਲੇ ਫੌਜ ਦੇ ਦੋ ਟਰੱਕਾਂ ਅਤੇ ਇੱਕ ਕੰਪਿਊਟਰ ਦੁਕਾਨ ਦੇ ਨੇੜੇ ਹੋਇਆ ਇਹ ਹਮਲਾ ਮੋਟਰਸਾਇਕਲ ‘ਚ ਵਿਸਫੋਟਕ ਲਗਾ ਕੇ ਅੰਜਾਮ ਦਿੱਤਾ ਗਿਆ।

ਵਿਨਲੁਆਨ ਨੇ ਪੱਤਰਕਾਰਾਂ ਨੂੰ ਕਿਹਾ ਗੱਡੀ ‘ਚ ਆਈ.ਈ.ਡੀ ਲੱਗਾ ਸੀ। ਉਥੇ ਨੇੜੇ ਹੀ ਇਕ ਘੰਟੇ ਬਾਅਦ ਦੂਜਾ ਧਮਾਕਾ ਹੋਇਆ। ਇਸ ਧਮਾਕੇ ਨੂੰ ਇਕ ਬੀਬੀ ਆਤਮਘਾਤੀ ਹਮਲਾਵਰ ਨੇ ਅੰਜਾਮ ਦਿਤਾ।

Related News

ਕਮਲਾ ਹੈਰਿਸ ਹੋਣਗੇ ਉਪਰਾਸ਼ਟਰਪਤੀ ਉਮੀਦਵਾਰ ! ਡੈਮੋਕ੍ਰੇਟਿਕ ਪਾਰਟੀ ਛੇਤੀ ਹੀ ਕਰ ਸਕਦੀ ਹੈ ਐਲਾਨ !

Vivek Sharma

ਵੋਹਾਨ: ਸ਼ੂਟਿੰਗ ਦੇ ਸਬੰਧ ਵਿੱਚ 23 ਸਾਲਾ ਨੌਜਵਾਨ ਗ੍ਰਿਫਤਾਰ, ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ

Rajneet Kaur

ਬੀ.ਸੀ. ਨੇ ਸਰਕਾਰੀ ਨਿਯਮਾਂ ਤੋਂ “ਬੇਲੋੜੀ ਕਿਸਮ ਦੀ ਭਾਸ਼ਾ” ਦੇ 600 ਉਦਾਹਰਣ ਹਟਾਏ

Rajneet Kaur

Leave a Comment