channel punjabi
Canada International News North America

ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਨਾਲ ਸੰਕ੍ਰਮਿਤ, ਕੋਰੋਨਾ ਵਾਇਰਸ ਤੋਂ ਬਾਅਦ ਹੁਣ ਪਿਆਜ਼ ਬਣੇ ਖਤਰਾ

ਕੋਰੋਨਾ ਮਹਾਂਮਾਰੀ ਦਰਮਿਆਨ ਅਮਰੀਕਾ ਤੇ ਕੈਨੇਡਾ ‘ਚ ਲੋਕ ਇੱਕ ਨਵੇਂ ਬੈਕਟੀਰੀਆ ਤੋਂ ਸੰਕ੍ਰਮਿਤ ਹੋ ਰਹੇ ਹਨ। ਕੈਨੇਡਾ ‘ਚ ਮੌਜੂਦਾ ਸਮੇਂ ਪਿਆਜ਼ ਕਾਫੀ ਚਰਚਾ ‘ਚ ਬਣੇ ਹੋਏ ਹਨ। ਸਿਹਤ ਅਧਿਕਾਰੀਆਂ ਨੇ ਇਸ ਹਫਤੇ ਦੇ ਸ਼ੁਰੂ ‘ਚ ਸੰਯੁਕਤ ਰਾਜ ਅਮਰੀਕਾ ਤੋਂ ਦਰਾਮਦ ਕੀਤੇ ਗਏ ਲਾਲ ਪਿਆਜ਼ਾਂ ਨਾਲ ਕੈਨੇਡਾ ‘ਚ ਸਾਲਮੋਨੇਲਾ ਫੈਲਣ ਦਾ ਪਤਾ ਲਗਿਆ ਹੈ। ਅਮਰੀਕਾ ਦੇ ਕਈ ਰਾਜਾਂ ਵਿੱਚ 400 ਤੋਂ ਵੱਧ ਲੋਕ ਸਾਲਮੋਨੇਲਾ ਬੈਕਟੀਰੀਆ ਤੋਂ ਇੰਫੈਕਟਿਡ ਹੋ ਚੁੱਕੇ ਹਨ।

ਬੀ.ਸੀ, ਅਲਬਰਟਾ, ਸਸਕੈਚਵਨ, ਮੈਨੀਟੋਬਾ ਅਤੇ ਓਂਟਾਰੀਓ ‘ਚ ਲੋਕਾਂ ਨੂੰ ਲਾਲ ਪਿਆਜ਼  ਨੂੰ ਨਾ ਖਾਣ ਲਈ ਕਿਹਾ ਜਾ ਰਿਹਾ ਹੈ। ਸਿਹਤ ਅਧਿਕਾਰੀ ਇਨ੍ਹਾਂ ਸੂਬਿਆਂ ‘ਚ ਪ੍ਰਚੂਨ ਵਿਕਰੇਤਾਵਾਂ ਤੇ ਰੈਸਟੋਰੈਂਟਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਅਮਰੀਕਾ ਤੋਂ ਦਰਾਮਦ ਕੀਤੇ ਲਾਲ ਪਿਆਜ਼ਾਂ ਦੀ ਵਰਤੋ,ਵੇਚਣ ਅਤੇ ਸਰਵ ਕਰਨ ਲਈ ਨਾ ਕਰਨ।

ਦਸਤ, ਬੁਖਾਰ ਤੇ ਪੇਟ ਵਿੱਚ ਦਰਦ ਵਰਗੇ ਲੱਛਣ ਸੈਲਮੋਨੇਲਾ ਤੋਂ ਪ੍ਰਭਾਵਿਤ ਲੋਕਾਂ ਵਿੱਚ ਪਾਏ ਜਾਂਦੇ ਹਨ। ਜੇ ਕੋਈ ਇਸ ਬੈਕਟਰੀਆ ਨਾਲ ਸੰਕਰਮਿਤ ਹੁੰਦਾ ਹੈ, ਤਾਂ ਇਸ ਦੇ ਲੱਛਣ 6 ਘੰਟਿਆਂ ਤੋਂ 6 ਦਿਨਾਂ ਦੇ ਅੰਦਰ ਅੰਦਰ ਸਾਹਮਣੇ ਆ ਸਕਦੇ ਹਨ। ਉਥੇ ਹੀ ਲੋਕ ਆਮ ਤੌਰ ‘ਤੇ 4 ਤੋਂ 7 ਦਿਨਾਂ ਲਈ ਇਸ ਬੈਕਟਰੀਆ ਕਾਰਨ ਬਿਮਾਰ ਰਹਿੰਦੇ ਹਨ। ਸਾਲਮੋਨੇਲਾ ਦਾ ਸਭ ਤੋਂ ਵੱਧ ਪ੍ਰਭਾਵ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਬੱਚਿਆਂ ‘ਤੇ ਹੁੰਦਾ ਹੈ।

ਜਨਤਕ ਸਿਹਤ ਏਜੰਸੀ ਨੇ ਕਿਹਾ ਹੈ ਕਿ ਜੇਕਰ ਪੈਕੇਜਿੰਗ ਜਾਂ ਸਟਿਕਰ ਨਾਲ ਪਤਾ ਲਗਦਾ ਹੈ ਕਿ ਇਹ ਸੰਯੁਕਤ ਰਾਜ ਅਮਰੀਕਾ ਤੋਂ ਹੈ ਤਾਂ ਇਸ ਨੂੰ ਖਾਣ ਦੀ ਬਜਾਏ ਸੁੱਟ ਦਿਓ ।ਰੈਸਟੋਰੈਂਟਾਂ ਅਤੇ ਪ੍ਰਚੂਨ ਵਿਕਰੇਤਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਲਾਲ ਪਿਆਜ਼ਾਂ ਦੇ ਬੈਗਾਂ ਜਾਂ ਬਕਸਿਆਂ ਤੇ ਲੇਬਲ ਦੀ ਜਾਂਚ ਕਰਨ ਜਾਂ ਆਪਣੇ ਸਪਲਾਇਰਾਂ ਨੂੰ ਉਂਨ੍ਹਾਂ ਦੇ ਸਰੋਤ ਬਾਰੇ ਪੁੱਛਣ।

Related News

ਅਮਰੀਕਾ ਕੋਰੋਨਾ ਨਾਲ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ‌ : Joe Biden

Vivek Sharma

BIG NEWS : ਹੁਣ ਕੈਨੇਡਾ ਦੀ ਕੰਪਨੀ ਨੇ ਬਣਾਈ ਕੋਰੋਨਾ ਦੀ ਵੈਕਸੀਨ ।

Vivek Sharma

ਉੱਘੇ ਕੈਨੇਡੀਅਨ ਅਦਾਕਾਰ ਕ੍ਰਿਸਟੋਫਰ ਪਲੂਮਰ ਦਾ ਦੇਹਾਂਤ, ਟਰੂਡੋ ਨੇ ਜਤਾਇਆ ਅਫ਼ਸੋਸ

Vivek Sharma

Leave a Comment