channel punjabi
International News North America

Oxford University ਵੀ ਛੇਤੀ ਹੀ ਉਪਲਬਧ ਕਰਵਾਏਗੀ ਕੋਰੋਨਾ ਦੀ ਵੈਕਸੀਨ, ਟ੍ਰਾਇਲ ਦੇ ਨਤੀਜੇ ਰਹੇ ਸ਼ਾਨਦਾਰ

ਕੋਰੋਨਾ ਵੈਕਸੀਨ ਨੂੰ ਲੈ ਕੇ ਚੰਗੀ ਖ਼ਬਰ

OXFORD ਯੂਨੀਵਰਸਿਟੀ ਕਰ ਰਹੀ ਹੈ ਤਜੁਰਬਾ

ਸਤੰਬਰ ਤੱਕ ਵੈਕਸੀਨ ਹੋ ਜਾਵੇਗੀ ਉਪਲੱਬਧ

ਲੰਡਨ : ਕੋਰੋਨਾ ਬਿਮਾਰੀ ਦੇ ਹੱਲ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਆਪੋ-ਆਪਣੀ ਪੱਧਰ ਤੇ ਉਪਰਾਲੇ ਕਰ ਰਹੇ ਹਨ।
ਅਮਰੀਕਾ ਦੀ ਮੋਡੇਰਨਾ ਇੰਟ (Moderna Inc) ਤੋਂ ਬਾਅਦ ਹੁਣ ਬ੍ਰਿਟੇਨ ਦੇ ਆਕਸਫੋਰਡ ਯੂਨੀਵਰਸਿਟੀ ਦੀ ਕੋਰੋਨਾ ਵੈਕਸੀਨ ਦੇ ਨਤੀਜੇ ਵੀ ਸਫਲ ਆਏ ਹਨ। ਆਕਸਫੋਰਡ ਦੀ ਦਵਾਈ ਵਿਚ ਵੀ ਵਾਲੰਟੀਅਰਸ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਤ ਹੁੰਦੀ ਪਾਈ ਗਈ ਹੈ। ਆਕਸਫੋਰਡ ਦੇ ਸਾਇੰਸਦਾਨ ਨਾ ਸਿਰਫ ਵੈਕਸੀਨ ChAdOx1 nCoV-19 (ਹੁਣ AZD1222) ਦੇ ਪੂਰੀ ਤਰ੍ਹਾਂ ਸਫਲ ਹੋਣ ਨੂੰ ਲੈ ਕੇ ਭਰੋਸੇਮੰਦ ਹਨ ਬਲਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸਤੰਬਰ ਤੱਕ ਵੈਕਸੀਨ ਉਪਲੱਬਧ ਹੋ ਜਾਵੇਗੀ। ਆਕਸਫੋਰਡ ਦੀ ਵੈਕਸੀਨ ਦਾ ਉਤਪਾਦਨ AstraZeneca ਕਰੇਗੀ।

15 ਵਾਲੰਟੀਅਰਜ ‘ਤੇ ਕੀਤਾ ਜਾ ਰਿਹਾ ਹੈ ਤਜ਼ਰਬਾ

ਇਸ ਸਬੰਧ ਵਿਚ ਆਕਸਫੋਰਡ ਦੇ ਟ੍ਰਾਇਲ ਦੇ ਨਤੀਜਿਆਂ ਦਾ ਅਧਿਕਾਰਕ ਐਲਾਨ ਅਜੇ ਨਹੀਂ ਹੋਇਆ ਹੈ ਅਤੇ ਇਨ੍ਹਾਂ ਦੇ ਵੀਰਵਾਰ ਨੂੰ ਦਿ ਲੈਂਸੇਟ ਵਿਚ ਛੱਪਣ ਦੀ ਉਮੀਦ ਹੈ। ਇਸ ਦਾ ਟ੍ਰਾਇਲ 15 ਵਾਲੰਟੀਅਰਸ ‘ਤੇ ਕੀਤਾ ਗਿਆ ਸੀ ਅਤੇ ਆਉਣ ਵਾਲੇ ਹਫਤਿਆਂ ਵਿਚ ਕਰੀਬ 200-300 ਹੋਰ ਵਾਲੰਟੀਅਰਸ ‘ਤੇ ਇਸ ਦਾ ਟ੍ਰਾਇਲ ਕੀਤਾ ਜਾਵੇਗਾ। ਦਾਅਵਾ ਕੀਤਾ ਗਿਆ ਹੈ ਕਿ ਆਕਸਫੋਰਡ ਦੇ ਟ੍ਰਾਇਲ ਵਿਚ ਜਿਨਾਂ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਸੀ ਉਨ੍ਹਾਂ ਵਿਚ ਐਂਟੀਬਾਡੀ ਅਤੇ ਵਾਈਟ ਬਲੱਡ ਸੈੱਲ ਵਿਕਸਤ ਹੁੰਦੇ ਪਾਏ ਗਏ ਹਨ ਜਿਨ੍ਹਾਂ ਦੀ ਮਦਦ ਨਾਲ ਵਾਇਰਸ ਨਾਲ ਇਨਫੈਕਸ਼ਨ ਹੋਣ ‘ਤੇ ਉਨ੍ਹਾਂ ਦੇ ਸਰੀਰ ਪ੍ਰਤੀਰੋਧਕ ਸਮਰੱਥਾ ਦੇ ਨਾਲ ਤਿਆਰ ਹੋ ਸਕਦੇ ਹਨ।

ਤਸਵੀਰ:ਆਕਸਫੋਰਡ ਯੂਨੀਵਰਸਿਟੀ

ਟੈਸਟ ਸਫਲ ਰਿਹਾ ਤਾਂ ਵਧਾਈ ਜਾਵੇਗੀ ਟ੍ਰਾਇਲ ਦੀ ਗਿਣਤੀ

ਆਕਸਫੋਰਡ ਯੂਨੀਵਰਸਿਟੀ ਦੇ ਇਸ ਤਜਰਬੇ ਵਿਚ ਕੁਝ ਖਾਸ ਗੱਲਾਂ ਵੀ ਹਨ। ਅਮੂਮਨ ਵੈਕਸੀਨ ਦੇ ਜ਼ਰੀਏ ਐਂਟੀਬਾਡੀ ਪੈਦਾ ਹੋਣ ‘ਤੇ ਗੌਰ ਕੀਤਾ ਜਾਂਦਾ ਹੈ ਪਰ ਆਕਸਫੋਰਡ ਦੀ ਵੈਕੀਸਨ ਵਿਚ ਐਂਟੀਬਾਡੀ ਦੇ ਨਾਲ-ਨਾਲ ਵਾਈਟ ਬਲੱਡ ਸੈੱਲ ਵੀ ਪੈਦਾ ਹੋ ਰਹੇ ਹਨ। ਸ਼ੁਰੂਆਤੀ ਟ੍ਰਾਇਲਸ ਵਿਚ ਬਿਨਾਂ ਕਿਸੇ ਨੁਕਸਾਨ ਦੇ ਸਫਲ ਰਹਿਣ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ‘ਤੇ ਇਸ ਦਾ ਟੈਸਟ ਕੀਤਾ ਜਾ ਸਕੇਗਾ ।

ਇਸ ਵੈਕਸੀਨ ਦੇ ਟ੍ਰਾਇਲ ਵਿਚ ਬਿ੍ਰਟੇਨ ਵਿਚ 8 ਹਜ਼ਾਰ ਅਤੇ ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਵਿਚ 6 ਹਜ਼ਾਰ ਲੋਕ ਸ਼ਾਮਲ ਹਨ। ਆਕਸਫੋਰਡ ਦੀ ਵੈਕਸੀਨ ਦਾ ਬ੍ਰਿਟੇਨ ਵਿਚ ਸਭ ਤੋਂ ਪਹਿਲਾ ਇਨਸਾਨਾਂ ‘ਤੇ ਟ੍ਰਾਇਲ ਕੀਤਾ ਗਿਆ ਸੀ।

ਫਿਲਹਾਲ ਆਕਸਫੋਰਡ ਯੂਨੀਵਰਸਿਟੀ ਦੀ ਇਹ ਸ਼ਾਨਦਾਰ ਪਹਿਲ ਸ਼ਲਾਘਾਯੋਗ ਹੈ । ਕੋਰੋਨਾ ਦੇ ਵੈਕਸੀਨ ਆਉਣ ਤੋਂ ਬਾਅਦ ਛੇਤੀ ਹੀ ਇਸ ਮਹਾਮਾਰੀ ‘ਤੇ ਨਕੇਲ ਕਸੀ ਜਾ ਸਕੇਗੀ ।

Related News

WHO : ਕੋਰੋਨਾ ਵਾਇਰਸ ਦਾ ਸੰਕਟ ਦਿਨੋ-ਦਿਨ ਵਿਗੜ ਸਕਦਾ ਹੈ

Rajneet Kaur

BIG NEWS : ਕੈਨੇਡਾ ਨੂੰ ‘ਮੌਡਰਨਾ’ ਨੇ ਦਿੱਤਾ ਕ੍ਰਿਸਮਸ ਦਾ ਤੋਹਫ਼ਾ, ਵੈਕਸੀਨ ਦੀ ਪਹਿਲੀ ਖੇਪ ਸਮੇਂ ਤੋਂ ਪਹਿਲਾਂ ਪਹੁੰਚੀ ਕੈਨੇਡਾ

Vivek Sharma

ਅਮਰੀਕੀ ਗਾਇਕਾ ਨੇ ਰਾਸ਼ਟਰਪਤੀ Biden ਨੂੰ ਪੁੱਛਿਆ ਸਵਾਲ, ਕਿਉਂ ਨਹੀਂ ਕਰ ਰਹੇ ਭਾਰਤ ਦੀ ਮਦਦ ?

Vivek Sharma

Leave a Comment