channel punjabi
Canada International News North America

Overdose crisis: ਬੀ.ਸੀ ‘ਚ ਪਿਛਲੇ ਮਹੀਨੇ ਨਜਾਇਜ਼ ਨਸ਼ਿਆਂ ਅਤੇ ਫੈਂਟੇਨੀਅਲ ਨਾਲ ਹੋਈਆਂ 147 ਮੌਤਾਂ

ਬੀਸੀ ਕੋਰੋਨਰਸ ਸਰਵਿਸ ਨੇ ਬੁੱਧਵਾਰ ਨੂੰ ਇਕ ਖ਼ਬਰ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ ਸੂਬੇ ਵਿੱਚ 147 ਨਜਾਇਜ਼ ਨਸ਼ਿਆਂ ਨਾਲ ਮੋਤਾਂ ਅਤੇ ਫੈਂਟੇਨੀਅਲ ਨਾਲ ਹੋਈਆਂ ਮੌਤਾਂ ਦਰਜ ਕੀਤੀਆਂ ਗਈਆਂ।

ਅਗਸਤ ਦਾ ਕੁੱਲ ਅੰਕੜਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ‘ਚ 71 ਪ੍ਰਤੀਸ਼ਤ ਵਾਧਾ ਹੋਇਆ, ਜਦੋਂ ਕਿ 86 ਮੌਤਾਂ ਦਰਜ ਕੀਤੀਆਂ ਗਈਆਂ ਸਨ।
ਅਗਸਤ ਮਹੀਨੇ ‘ਚ ਇਹ ਘਾਤਕ ਓਵਰਡੋਜ਼ ਦੀ ਗਿਣਤੀ ਤਿੰਨ ਗੁਣਾ ਤੱਕ ਪਹੁੰਚ ਗਈ। ਹੁਣ ਤੱਕ 1,000 ਤੋਂ ਵੱਧ ਲੋਕਾਂ ਦੀ ਬੀ.ਸੀ 2020 ‘ਚ ਓਵਰਡੋਜ਼ ਨਾਲ ਮੋਤਾਂ ਹੋਈਆਂ ਹਨ।

ਕੋਰੋਨਰਸ ਸਰਵਿਸ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ ਨਸ਼ਿਆਂ ਨਾਲ ਹੋਈਆਂ ਨਾਜਾਇਜ਼ ਮੌਤਾਂ ਦੀ ਸੰਖਿਆ 2019 ਦੇ ਸਾਰੇ ਸਮੇਂ ਨਾਲੋਂ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਗੈਰ-ਘਾਤਕ ਓਵਰਡੋਜ਼ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਬੀ.ਸੀ ਦੀ ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਇਸ ਗਰਮੀ ਦੌਰਾਨ ਪੂਰੇ ਸੂਬੇ ਵਿਚ 7,500 ਦੇ ਕਰੀਬ ਓਵਰਡੋਜ਼ ਕਾਲਾਂ ਦੀ ਰਿਪੋਰਟ ਕੀਤੀ – ਇਹ ਤਿੰਨ ਮਹੀਨਿਆਂ ਦੇ ਸਮੇਂ ਵਿਚ ਹੁਣ ਤਕ ਦੀ ਸਭ ਤੋਂ ਵੱਧ ਗਿਣਤੀ ਹੈ।

ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਕਿਹਾ ਹੈ ਕਿ ਕੋਵਿਡ 19 ਮਹਾਂਮਾਰੀ ਨਾਲ ਓਵਰਡੋਜ਼ ਸੰਕਟ ਹੋਰ ਮਾੜਾ ਹੋ ਗਿਆ ਹੈ। ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਹੋਣ ਕਾਰਨ ਜ਼ਹਿਰੀਲੇ ਨਸ਼ਿਆਂ ਦੀ ਸਪਲਾਈ ਵਧਦੀ ਜਾ ਰਹੀ ਹੈ ਅਤੇ ਘਰ ਵਿਚ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ‘ਚ ਵਾਧਾ ਹੋਇਆ ਹੈ।

Related News

PM ਜਸਟਿਨ ਟਰੂਡੋ ਅਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਿਡੇਨ ਦਰਮਿਆਨ ਹੋਈ ਗੱਲਬਾਤ, ਕਈ ਅਹਿਮ ਬਿੰਦੂਆਂ ‘ਤੇ ਕੀਤੀ ਚਰਚਾ

Vivek Sharma

US ਵਿਚ ਕੋਵਿਡ -19 ਕੇਸਾਂ ਦੀ ਗਿਣਤੀ ਨੇ 5.5 ਮਿਲੀਅਨ ਦਾ ਅੰਕੜਾ ਕੀਤਾ ਪਾਰ

Rajneet Kaur

ਇਟਲੀ ‘ਚ ਕਈ ਬੱਚੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

team punjabi

Leave a Comment