channel punjabi
Canada International News North America

ਓਟਾਵਾ ‘ਚ 15 ਸਾਲਾ ਗੁੰਮਸ਼ੁਦਾ ਕੁੜੀ ਦੀ ਭਾਲ ‘ਚ ਜੁਟੀ ਪੁਲਿਸ

ਓਟਾਵਾ : ਓਟਾਵਾ ਪੁਲਿਸ 15 ਸਾਲ ਦੀ ਇਕ ਗੁੰਮਸ਼ੁਦਾ ਲੜਕੀ ਦਾ ਪਤਾ ਲਗਾਉਣ ਲਈ ਲੋਕਾਂ ਤੋਂ ਵੀ ਮਦਦ ਦੀ ਮੰਗ ਰਹੀ ਹੈ।

27 ਜੁਲਾਈ ਨੂੰ ਜੋਰਡਿਨ ਮੂਰ ਦੀ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਉਸ ਨੂੰ ਆਖਰੀ ਵਾਰ ਪੱਛਮੀ ਸਿਰੇ ਚ ਦੇਖਿਆ ਗਿਆ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਸੰਭਵ ਤੌਰ ‘ਤੇ ਸ਼ਹਿਰ ਦੇ ਖੇਤਰ ਵਿਚ ਹੈ।

ਇਕ ਖ਼ਬਰ ਜਾਰੀ ਕਰਦਿਆਂ, ਪੁਲਿਸ ਨੇ ਕਿਹਾ ਕਿ ਮੂਰ ਦਾ ਪਰਿਵਾਰ ਉਸਦੀ ਸੁਰੱਖਿਆ ਲਈ ਚਿੰਤਤ ਹੈ। ਮੂਰ ਦਾ ਰੰਗ ਗੋਰਾ ਹੈ, ਉਸਦਾ ਕੱਦ 5 ਫੁੱਟ 5 ਇੰਚ ਹੈ, ਲੰਬੇ ਸੁਨਿਹਰੀ ਵਾਲ ਹਨ ਅਤੇ ਉਸਦੇ ਖੱਬੇ ਹੱਥ ‘ਤੇ ਦਿਲ ਵਾਲਾ ਟੈਟੂ ਵੀ ਹੈ।

ਪੁਲਿਸ ਨੇ ਇਕ ਨੰਬਰ 613-236-1222 ਜਾਰੀ ਕਰਦਿਆਂ ਕਿਹਾ ਹੈ ਜੇਕਰ ਜੋਰਡਿਨ ਮੂਰ ਬਾਰੇ ਕਿਸੇ ਵਿਅਕਤੀ ਨੂੰ ਜਾਣਕਾਰੀ ਹੈ ਤਾਂ ਉਹ ਓਟਾਵਾ ਪੁਲਿਸ ਨਾਲ ਸਪੰਰਕ ਕਰੇ।

Related News

ਸਕੂਲ ਖੋਲਣ ਦੇ ਮੁੱਦੇ ‘ਤੇ ਅਧਿਆਪਕਾਂ ਅਤੇ ਓਂਟਾਰੀਓ ਸਰਕਾਰ ਵਿਚਾਲੇ ਰੇੜਕਾ ਜਾਰੀ

Vivek Sharma

ਐੱਮ.ਐੱਸ. ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

Vivek Sharma

ਟਵਿਟਰ ਨੇ ਮੁੜ ਤੋਂ ਟਰੰਪ ਦੀ ਪੋਸਟ ‘ਤੇ ਲਾਇਆ ਝੰਡਾ!

Vivek Sharma

Leave a Comment