Channel Punjabi
Canada International News North America

ਓਟਾਵਾ: ਬੇਸਲਾਈਨ ਰੋਡ ‘ਤੇ ਹਿੱਟ ਐਂਡ ਰਨ ਦੀ ਟੱਕਰ ‘ਚ 33 ਸਾਲਾ ਵਿਅਕਤੀ ਦੀ ਮੌਤ

ਓਟਾਵਾ ਦੇ ਦੱਖਣ-ਪੱਛਮ ’ਚ ਮੰਗਲਵਾਰ ਰਾਤ ਨੂੰ ਇਕ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਨੇ ਟੱਕਰ ਮਾਰੀ। ਜਿਸ ਲਈ ਪੁਲਿਸ ਨੇ 35 ਸਾਲਾ ਵਿਅਕਤੀ ‘ਤੇ ਹਿੱਟ ਐਂਡ ਰਨ ਦਾ ਦੋਸ਼ ਲਾਇਆ ਹੈ।

ਪੁਲਿਸ ਨੇ ਦਸਿਆ ਕਿ ਅਧਿਕਾਰੀਆਂ ਨੂੰ ਰਾਤ 9 ਵਜੇ ਤੋਂ ਥੋੜੀ ਦੇਰ ਪਹਿਲਾਂ ਬੇਸਲਾਈਨ ਰੋਡ ਦੇ 1800 ਬਲਾਕ ‘ਚ ਹੋਈ ਟੱਕਰ ਲਈ ਬੁਲਾਇਆ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਇਕ ਵਾਈਟ 2009 ਦੀ ਸ਼ੇਵਰਲੇਟ ਵੈਨ (Chevrolet van ) ਨੇ ਇਕ ਪਾਰਕਿੰਗ ‘ਚ 33 ਸਾਲਾ ਪੈਦਲ ਜਾ ਰਹੇ ਵਿਅਕਤੀ ਨੂੰ ਟੱਕਰ ਮਾਰ ਦਿਤੀ । ਪੀੜਿਤ ਨੂੰ ਗੰਭੀਰ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ।

ਓਟਾਵਾ ਪੁਲਿਸ ਨੇ 35 ਸਾਲਾ ਜੋਲੀ ਬੁਰਜੋਇਸ (Joly Bourgeois) ਖਿਲਾਫ ਖ਼ਤਰਨਾਕ ਆਪ੍ਰੇਸ਼ਨ ਦਾ ਇਲਜ਼ਾਮ ਲਗਾਇਆ ਹੈ। ਜਿਸ ਕਾਰਨ ਪੀੜਿਤ ਦੀ ਮੌਤ ਹੋਈ ਅਤੇ ਉਹ  ਹਾਦਸੇ ਵਾਲੀ ਥਾਂ ‘ਤੇ ਰੁਕਣ ‘ਚ ਅਸਫਲ ਰਿਹਾ। ਬੁਧਵਾਰ ਨੂੰ ਦੋਸ਼ੀ ਅਦਾਲਤ ‘ਚ ਪੇਸ਼ ਹੋਵੇਗਾ।

ਕੋਲਿਜਨ ਜਾਂਚਕਰਤਾ ਗਵਾਹ ਦੀ ਤਲਾਸ਼ ਕਰ ਰਹੇ ਹਨ ਜਿਸ ਨੇ ਵੀ ਮੰਗਲਵਾਰ ਰਾਤ ਨੂੰ ਇਸ ਘਟਨਾ ਨੂੰ ਦੇਖਿਆ ਹੋਵੇ।

ਓਟਾਵਾ ਪੁਲਿਸ ਨੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 613-236-1222 ext. 2481 ‘ਤੇ ਸੰਪਰਕ ਕਰਨ ਲਈ ਕਿਹਾ ਹੈ। ਜਾਂ ਫਿਰ ਈ.ਮੇਲ collisions@ottawapolice.ca. ਵੀ ਕਰ ਸਕਦੇ ਹਨ।

Related News

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

Rajneet Kaur

ਮਾਸਕ ਪਹਿਣੋ, ਨਹੀਂ ਤਾਂ ਕਰ ਦਿੱਤਾ ਜਾਵੇਗਾ ਬਾਹਰ ! ਅਮਰੀਕੀ ਪ੍ਰਤੀਨਿਧੀ ਸਭਾ ਦੀ ਚਿਤਾਵਨੀ !

Vivek Sharma

ਸਰੀ ਆਰਸੀਐਮਪੀ ਗੁੰਮਸ਼ੁਦਾ ਪਰਵਿੰਦਰ ਢਿੱਲੋਂ ਦੀ ਭਾਲ ‘ਚ ਜੁਟੀ

Rajneet Kaur

Leave a Comment

[et_bloom_inline optin_id="optin_3"]