channel punjabi
International News North America

6 ਲੱਖ ’ਚ ਵਿਕਿਆ ਚਾਰ ਪੱਤੀਆਂ ਵਾਲਾ ਇਹ ਪੌਦਾ

ਪੌਦਿਆਂ ਨਾਲ ਪਿਆਰ ਤਾਂ ਹਰ ਕਿਸੇ ਨੂੰ  ਹੁੰਦਾ ਹੈ। ਪਰ ਜੇਕਰ ਉਸ ਪੌਦੇ ਦੀ ਕੀਮਤ 6 ਲੱਖ ਹੋਵੇ ਤਾਂ ਤੁਸੀ ਕੀ ਕਰੋਗੇ?  ਖਰੀਦਣ ਲਈ ਵਾਰ ਵਾਰ ਸੋਚਣਾ ਪਵੇਗਾ। ਦਸ ਦਈਏ ਇਕ ਇਨਡੋਰ ਪੌਦੇ ਦੀ ਕੀਮਤ 6 ਲਾਖ ਰੁਪਏ ਹੈ।

ਨਿਊਜ਼ੀਲੈਂਡ ਵਿਚ ਇਕ ਸ਼ਖ਼ਸ ਨੇ 6 ਲੱਖ ਦੀ ਰਕਮ ਦੇ ਕੇ ਚਾਰ ਪੱਤੀਆਂ ਵਾਲਾ ਪੌਦਾ ਖਰੀਦਿਆ ਹੈ। ਇਸ ਨੂੰ ਲੈ ਕੇ ਇਕ ਵੈੱਬਸਾਈਟ ਟੇ੍ਰਡ ਮੀ ’ਤੇ ਬੋਲੀ ਲਾਉਣ ਦੀ ਹੋੜ ਲੱਗ ਗਈ, ਜਿਸ ਤੋਂ ਬਾਅਦ ਬੋਲੀ ਲਾਉਣ ਵਾਲੇ ਸ਼ਖ਼ਸ ਨੇ 8150 ਯੂ.ਐਸ ਡਾਲਰ ਵਿਚ ਖਰੀਦਿਆ। ਰਾਫਿਡੋਫੋਰਾ ਟੇਟ੍ਰਾਸਪੇਰਮਾ ਨਾਮੀ ਇਸ ਦੁਰਲੱਭ ਪੌਦੇ ਦੀ ਖਾਸੀਅਤ ਹੈ ਕਿ ਇਸ ਵਿਚ ਪੀਲੇ, ਗੁਲਾਬੀ, ਸਫੇਦ ਅਤੇ ਬੈਂਗਣੀ ਰੰਗ ਦੇ ਵੀ ਪੱਤੇ ਆਉਂਦੇ ਹਨ। ਇਸ ਨੂੰ ਫਿਲੋਡੇਂਡ੍ਰੋਨ ਮਿਨਿਮਾ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ।

ਇਸ ਪੌਦੇ ਨੂੰ ਟ੍ਰੇਡ ਮੀ ਨਾਮ ਦੀ ਕੰਪਨੀ ਨੇ ਵੇਚਿਆ ਹੈ। ਰੂਬੀ ਟਾਪਜੈਂਡ ਨੇ ਦਸਿਆ ਕਿ ਅਗਸਤ ਦੇ ਸ਼ੁਰੂਆਤ ‘ਚ ਇਸ ਦੀ ਸਭ ਤੋਂ ਵਧ ਕੀਮਤ 6500 ਡਾਲਰ ਯਾਨੀ ਕਿ 4.77 ਲੱਖ ਰੁਪਏ ਗਈ ਸੀ ਅਤੇ ਅਗਸਤ ਦੇ ਅਖਿਰ ‘ਚ ਇਸ ਨੂੰ 5.98 ਲੱਖ ਰੁਪਏ ‘ਚ ਖਰੀਦਿਆ ਗਿਆ।

ਇਸ ਪੌਦੇ ਦੀ ਜ਼ਿਆਦਾਤਰ ਮੰਗ ਅਮਰੀਕਾ ,ਕੈਨੇਡਾ ਅਤੇ ਆਸਟ੍ਰੇਲੀਆ ‘ਚ ਵੀ ਹੈ।

Related News

ਮਿਲਟਨ ਦੇ ਇਕ ਘਰ ‘ਚ ਇੱਕ ਔਰਤ ਅਤੇ ਆਦਮੀ ਦੀ ਮਿਲੀ ਲਾਸ਼

Rajneet Kaur

BREAKING : ਕੈਨੇਡਾ ਵਾਸੀਆਂ ਨੂੰ ਜਲਦੀ ਹੀ ਉਪਲੱਬਧ ਹੋਵੇਗਾ ਵਿਲੱਖਣ ਯਾਤਾਯਾਤ ਸਾਧਨ, ਡਰਾਈਵਰ ਰਹਿਤ ਅਤੇ ਪੂਰੀ ਤਰ੍ਹਾਂ ਆਟੋਮੇਟਿਡ

Vivek Sharma

BIG NEWS : ਭਾਰਤ ਵਿੱਚ ਕੋਰੋਨਾ ਵੈਕਸੀਨ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ, PM ਮੋਦੀ ਨੇ ਲਗਵਾਇਆ ਵੈਕਸੀਨ ਦੀ ਪਹਿਲਾ ਟੀਕਾ

Vivek Sharma

Leave a Comment