Channel Punjabi
Canada International News North America

ਓਂਟਾਰੀਓ : 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਹੋਈ ਮੌਤ

FRENCH RIVER, Ont. : ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਸ਼ਨੀਵਾਰ ਨੂੰ ਇੱਕ 25 ਸਾਲਾ ਵਿਅਕਤੀ ਦੀ ਫ੍ਰੈਂਚ ਨਦੀ French River ‘ਚ ਕਲਿਫ ਡਾਈਵਿੰਗ ਕਰਦੇ ਸਮੇਂ ਮੌਤ ਹੋ ਗਈ।   ਉਨ੍ਹਾਂ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਾਮ 5:30 ਵਜੇ ਵਾਪਰੀ, ਜਦੋਂ ਤਿੰਨ ਵਿਅਕਤੀਆਂ ਨੇ 10 ਮੀਟਰ ਦੀ ਚੱਟਾਨ ਤੋਂ ਪਾਣੀ ਵਿਚ ਛਾਲ ਮਾਰੀ।

ਪੁਲਿਸ ਦਾ ਕਹਿਣਾ ਹੈ ਕਿ ਪਹਿਲੇ ਦੋ ਲੋਕ ਠੀਕ ਸਨ, ਪਰ ਤੀਜਾ ਵਿਅਕਤੀ ਬੇਹੋਸ਼ ਹੋ ਗਿਆ । ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੂੰ ਮੁੱਖ ਭੂਮੀ ਲਿਜਾਇਆ ਗਿਆ ਅਤੇ ਫਿਰ ਹਸਪਤਾਲ ਪੰਹੁਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ।

ਮ੍ਰਿਤਕ ਦੀ ਪਛਾਣ ਓਂਟਾਰੀਓ ਦੇ  ਬਰੇਟ ਹੈਨੀਜ ਵਜੋਂ ਹੋਈ ਹੈ । ਪੁਲਿਸ ਦਾ ਕਹਿਣਾ ਹੈ ਕਿ ਚੀਫ ਕੋਰੋਨਰ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

Related News

ਨਵਾਂ ਐਕਸਪੈਟ ਬਿੱਲ , 8 ਲੱਖ ਭਾਰਤੀਆਂ ਨੂੰ ਕੁਵੈਤ ਛੱਡਣ ਲਈ ਕਰ ਸਕਦੈ ਮਜਬੂਰ

team punjabi

BIG BREAKING : ਕ੍ਰਿਸਟੀਆ ਫ੍ਰੀਲੈਂਡ ਨੇ ਕੈਨੇਡਾ ਦੇ ਵਿੱਤ ਮੰਤਰੀ ਵਜੋਂ ਚੁੱਕੀ ਸਹੁੰ, ਰਚਿਆ ਨਵਾਂ ਇਤਿਹਾਸ

Vivek Sharma

ਪੇਂਬਰੋਕ ਦੇ 86 ਸਾਲਾ ਵਿਅਕਤੀ ‘ਤੇ ਕਈ ਦਹਾਕਿਆ ‘ਤੋਂ ਹੋਏ ਸੈਕਸ ਅਪਰਾਧ ਦੇ ਲੱਗੇ ਦੋਸ਼

Rajneet Kaur

Leave a Comment

[et_bloom_inline optin_id="optin_3"]