Channel Punjabi
Canada International News North America Sticky

ਓਂਟਾਰੀਓ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਨੀਲੇ ਲਾਇਸੈਂਸ ਪਲੇਟਜ਼, ਬੰਦ ਕਰਨ ਦੀ ਉਮੀਦ

ਓਂਟਾਰੀਓ: ਓਂਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਹਫਤੇ ਦੇ ਅੰਤ ਤੱਕ ਆਪਣੀਆਂ ਨੀਲੇ ਰੰਗ ਵਾਲੀਆਂ ਲਾਇਸੰਸ ਪਲੇਟਜ਼ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ ਜਾਣਗੀਆਂ।

ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਦੇ ਸਹਿਯੋਗ ਨਾਲ 3 ਐਮ ਕੈਨੇਡਾ ਵੱਲੋਂ ਤਿਆਰ ਇਹ ਲਾਇਸੰਸ ਪਲੇਟਾਂ ਫਰਵਰੀ ਤੋਂ ਲਾਗੂ ਕੀਤੀਆਂ ਗਈਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਲਾਇਸੰਸ ਪਲੇਟਾਂ ਬਾਰੇ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਖਾਸਤੌਰ ਉੱਤੇ ਰਾਤ ਨੂੰ ਇਹ ਲਾਇਸੰਸ ਪਲੇਟਾਂ ਉੱਤੇ ਲਿਖੇ ਨੰਬਰ ਨਾ ਪੜ੍ਹੇ ਜਾਣ ਦੀ ਸ਼ਿਕਾਇਤ ਪਾਈ ਗਈ ਹੈ।

ਲਾਇਸੰਸ ਪਲੇਟਾਂ ਨਾਲ ਕਿਸੇ ਵੀ ਤਰ੍ਹਾਂ ਦੀ ਦਿੱਕਤ ਸਬੰਧੀ ਦੋ ਹਫਤਿਆਂ ਤੱਕ ਟਾਲ-ਮਟੋਲ ਕਰਨ ਤੋਂ ਬਾਅਦ ਸਰਕਾਰ ਨੇ ਇਹ ਐਲਾਨ ਕੀਤਾ ਕਿ ਸਰਵਿਸ ਓਂਟਾਰੀਓ ਵੱਲੋਂ ਆਰਜ਼ੀ ਤੌਰ ਉੱਤੇ ਇਹ ਨੀਲੀਆਂ ਪਲੇਟਾਂ ਜਾਰੀ ਕਰਨੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਇਹ ਵੀ ਆਖਿਆ ਗਿਆ ਕਿ ਜਦੋਂ ਤੱਕ ਕੋਈ ਨਵਾਂ ਡਿਜ਼ਾਈਨ ਤਿਆਰ ਨਹੀਂ ਕਰ ਲਿਆ ਜਾਂਦਾ ਉਦੋਂ ਤੱਕ ਪੁਰਾਣੇ ਡਿਜ਼ਾਈਨ ਨੂੰ ਹੀ ਜਾਰੀ ਰੱਖਿਆ ਜਾਵੇਗਾ।

ਪਰ ਮਈ ਵਿੱਚ ਕੋਵਿਡ-19 ਮਹਾਂਮਾਰੀ ਦੀ ਮਾਰ ਵੱਧ ਜਾਣ ਕਾਰਨ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੇ ਆਫਿਸ ਵੱਲੋਂ ਆਖਿਆ ਗਿਆ ਕਿ ਸਰਕਾਰ ਇਨ੍ਹਾਂ ਪਲੇਟਾਂ ਵਿੱਚ ਆਪਣਾ ਸਮਾਂ ਤੇ ਊਰਜਾ ਹੋਰ ਨਿਵੇਸ਼ ਨਹੀਂ ਕਰ ਸਕਦੀ।

 

Related News

ਕੈਨੇਡੀਅਨਾਂ ਲਈ ਗਾਰੰਟੀਸ਼ੁਦਾ ਬੇਸਿਕ ਆਮਦਨ ਦਾ ਮਾਮਲਾ ਫੈਡਰਲ ਸਰਕਾਰ ਲਈ ਬਣਿਆ ਉੱਘਾ ਨੀਤੀਗਤ ਮਾਮਲਾ

Rajneet Kaur

ਦੁਨੀਆਂ ਭਰ ‘ਚ ਕੋਰੋਨਾ ਕੇਸਾਂ ਦੀ ਗਿਣਤੀ ‘ਚ ਵਾਧਾ, 24 ਘੰਟਿਆਂ ਵਿੱਚ 2.22 ਲੱਖ ਦਾ ਆਂਕੜਾ ਕੀਤਾ ਪਾਰ

Rajneet Kaur

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਅਹੁੱਦੇ ਤੋਂ ਹਟਾਇਆ

Rajneet Kaur

Leave a Comment

[et_bloom_inline optin_id="optin_3"]