Channel Punjabi
Canada International News North America

ਟੋਰਾਂਟੋ, ਪੀਲ ਰੀਜਨ ਅਤੇ ਵਿੰਡਸਰ-ਏਸੇਕਸ ਦੇ ਅਜ ਤੀਜੇ ਪੜਾਅ ‘ਚ ਸ਼ਾਮਲ ਹੋਣ ਦੀ ਉਮੀਦ

ਓਂਟਾਰੀਓ: ਕੋਵਿਡ 19 ਰਿਕਵਰੀ ਯੋਜਨਾ ‘ਚ ਅਜੇ ਵੀ ਕਈ ਖੇਤਰ ਅਗਲੇ ਪੜਾਅ ਵੱਲ ਵਧ ਸਕਦੇ ਹਨ । ਜਿੰਨ੍ਹਾਂ ‘ਤੇ ਓਂਟਾਰੀਓ ਸਰਕਾਰ ਤੋਂ  ਅਜ ਐਲਾਨ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।

ਪ੍ਰੀਮੀਅਰ ਡੱਗ ਫੋਰਡ ਨੇ ਇਹ ਦੱਸਣ ਦਾ ਵਾਅਦਾ ਕੀਤਾ ਹੈ ਕਿ ਟੋਰਾਂਟੋ, ਪੀਲ ਰੀਜਨ ਅਤੇ ਵਿੰਡਸਰ-ਏਸੇਕਸ ਨੂੰ ਸਟੇਜ 3 ਵਿਚ ਬਾਕੀ ਸੂਬੇ ਵਿਚ ਕਦੋਂ ਅਤੇ ਕਿਵੇਂ ਸ਼ਾਮਲ ਹੋਣ ਦਿੱਤਾ ਜਾਵੇਗਾ। ਪਹਿਲਾਂ ਇਨ੍ਹਾਂ ਤਿੰਨ੍ਹਾਂ ਖੇਤਰਾਂ ਨੂੰ ਵਾਪਸ ਦੂਜੇ ਪੜਾਅ ‘ਚ ਰਖ ਲਿਆ ਗਿਆ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਖੋਲ੍ਹਣ ਲਈ ਹਰੀ ਝੰਡੀ  ਦੇਣ ਤੋਂ ਪਹਿਲਾਂ ਵਧੇਰੇ ਅੰਕੜੇ ਚਾਹੁੰਦੇ ਹਨ।

ਦੋ ਦਰਜਨ ਓਂਟਾਰੀਓ ਦੀਆਂ 34 ਜਨਤਕ ਸਿਹਤ ਇਕਾਈਆਂ  ਨੂੰ 17 ਜੁਲਾਈ ਨੂੰ ਪੜਾਅ 3 ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਗਈ ਸੀ, ਜਦੋਂ ਕਿ ਬਾਕੀ 7 ਹੋਰ  24 ਜੁਲਾਈ ਨੂੰ ਸਟੇਜ 3 ‘ਚ ਸ਼ਾਮਲ ਹੋਏ।

ਪੜਾਅ 3 ਵਿੱਚ, ਸਿਹਤ ਦੇ ਉਪਾਅ ਕੀਤੇ ਜਾਣ ਦੇ ਨਾਲ, ਲਗਭਗ ਸਾਰੇ ਕਾਰੋਬਾਰ ਅਤੇ ਜਨਤਕ ਸਥਾਨ ਦੁਬਾਰਾ ਖੁੱਲ੍ਹ ਸਕਦੇ ਹਨ, ਅਤੇ ਲੋਕ ਵੱਡੇ ਸਮੂਹਾਂ ਵਿੱਚ ਇਕੱਠੇ ਹੋ ਸਕਦੇ ਹਨ।

ਪੜਾਅ 3 ਦੇ ਦੋ ਸ਼ਹਿਰਾਂ ਓਟਾਵਾ ਅਤੇ ਸੁਡਬਰੀ ਵਿਚ ਹਾਲ ਹੀ ਦੇ ਦਿਨਾਂ ਵਿਚ ਕੋਵਿਡ -19 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

Related News

ਹੁਣ ਓਂਟਾਰੀਓ ਵਿੱਚ ਆਕਸਫੋਰਡ-ਐਸਟ੍ਰਾਜ਼ੇਨੇਕਾ ਸ਼ਾਟ ਕਾਰਨ ਖ਼ੂਨ ਦੇ ਥੱਕੇ ਹੋਣ ਦਾ ਮਾਮਲਾ ਆਇਆ ਸਾਹਮਣੇ

Vivek Sharma

ਬ੍ਰਿਟਿਸ਼ ਕੋਲੰਬੀਆ ਵਿੱਚ ਕੋਵਿਡ 19 ਦੇ 446 ਮਾਮਲੇ ਦਰਜ, 9 ਹੋਰ ਮੌਤਾਂ

Rajneet Kaur

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਹੋਇਆ ਦਿਹਾਂਤ

Rajneet Kaur

Leave a Comment

[et_bloom_inline optin_id="optin_3"]