channel punjabi
Canada International News North America

ਓਂਟਾਰੀਓ : ਸਤੰਬਰ ਵਿੱਚ ਦੁਬਾਰਾ ਤੋਂ ਐਲੀਮੈਂਟਰੀ ਸਕੂਲ ਖੋਲ੍ਹਣ ਦੀ ਯੋਜਨਾ ‘ਤੇ ਸੂਬੇ ਦੀਆਂ ਚਾਰ ਅਧਿਆਪਕ ਯੂਨੀਅਨਾਂ ਨੇ ਸਰਕਾਰ ਤੇ ਸਾਧਿਆ ਨਿਸ਼ਾਨਾ

ਓਂਟਾਰੀਓ: ਕੋਵਿਡ-19 ਦਾ ਪ੍ਰਭਾਵ ਘੱਟਣ ਤੋਂ ਬਾਅਦ ਪ੍ਰੋਵਿੰਸ਼ੀਅਲ ਸਰਕਾਰ ਸਤੰਬਰ ਵਿੱਚ ਦੁਬਾਰਾ ਤੋਂ ਐਲੀਮੈਂਟਰੀ ਸਕੂਲ ਖੋਲ੍ਹਣ ਜਾ ਰਹੀ ਹੈ। ਇਸ ਤਹਿਤ ਵਿਦਿਆਰਥੀ ਦੁਬਾਰਾ ਤੋਂ ਸਕੂਲਾਂ ਵਿੱਚ ਪੂਰਾ ਸਮਾਂ ਗੁਜ਼ਾਰਨਗੇ। ਪ੍ਰੀਮੀਅਰ ਫੋਰਡ ਨੇ ਦੱਸਿਆ ਕਿ ਸਕੂਲ ਵਿੱਚ ਮਨੀਟਰਿੰਗ ਸਿਸਟਮ ਲਗਾਇਆ ਜਾਵੇਗਾ। ਪ੍ਰੀਮੀਅਰ ਨੇ ਮਾਪਿਆਂ ਨੂੰ ਬੱਚਿਆ ਦੀ ਸੁਰੱਖਿਆ ਲਈ ਹਰ ਕਦਮ ਚੁੱਕਣ ਦਾ ਭਰੋਸਾ ਦਿੱਤਾ, ਤੇ ਕਿਹਾ ਕਿ ਹੈਲਥ ਅਧਿਕਾਰੀਆਂ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਕਦਮ ਚੁੱਕਿਆ ਗਿਆ ਹੈ।

ਸਰਕਾਰ ਦੇ ਇਸ ਫੈਸਲੇ ਤੋਂ ਅਧਿਆਪਕ ਨਾ ਖੁਸ਼ ਲੱਗ ਰਹੇ ਹਨ । ਸੂਬੇ ਦੀਆਂ ਚਾਰ ਅਧਿਆਪਕ ਯੂਨੀਅਨਾਂ : ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਓਂਟਾਰੀਓ, ਓਂਟਾਰੀਓ ਸੈਕੰਡਰੀ ਸਕੂਲ ਟੀਚਰਜ਼,ਐਸੋਸੀਏਸ਼ਨ ਡੇਸ ਐਨਸੈਗਨੈਂਟਸ ਐਟ ਡੇਸ ਐਂਸੀ ਜੈਂਟਸ ਫ੍ਰੈਂਕੋ ਓਂਟਾਰੀਨਜ਼ ਅਤੇ ਓਂਟਾਰੀਓ ਇੰਡਲਿਸ਼ ਕੈਥੋਲਿਕ ਟੀਚਰਜ਼ ਐਸੋਸੀਏਸ਼ਨ ਨੇ ਇਕ ਸਾਂਝਾ  ਬਿਆਨ ਜਾਰੀ ਕਰਦਿਆਂ ਸੂਬਾ ਸਰਕਾਰ ‘ਤੇ ਦੋਸ਼ ਲਾਇਆ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਖਤਰੇ ‘ਚ ਪਾ ਰਹੀ ਹੈ।

ਏ.ਈ.ਐਫ.ਓ ਦੇ ਪ੍ਰਧਾਨ ਰਮੀ ਸਬੌਰੀਨ ਨੇ ਕਿਹਾ ਕਿ ਸਫਾਈ ਸੇਵਕਾਂ,ਮਾਸਕ ਅਤੇ ਨਿੱਜੀ ਸੁਰੱਖਿਆ ਉਪਕਰਣਾਂ,ਸਟਾਫ ਅਤੇ ਵਾਧੂ ਸਿਖਿਅਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਵਧਾਉਣ ਅਤੇ ਸਕੂਲਾਂ ‘ਚ ਚੰਗੀ ਤਰ੍ਹਾਂ ਸਫਾਈ ਲਈ 3 ਬਿਲੀਅਨ ਡਾਲਰ ਫੰਡ ਘਟ ਹੈ । ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਇਕ ਗੰਭਰਿ ਰਣਨੀਤੀ ਦੇ ਨਾਲ ਸਾਹਮਣੇ ਆਉਣ ਲਈ ਘਟੋ-ਘਟ ਚਾਰ ਮਹੀਨੇ ਸਨ ਪਰ ਹੁਣ ਦੀ ਘੋਸ਼ਣਾ ਨਾਲ ਇਹ ਸਪਸ਼ਟ ਹੈ ਕਿ ਸਰਕਾਰ ਨੇ ਸਮਾਂ ਬਰਬਾਦ ਕੀਤਾ ਹੈ।

Related News

ਅਮਰੀਕਾ ਕੋਲ ਮਈ ਦੇ ਅੰਤ ਤੱਕ ਹੋਣਗੀਆਂ ਕੋਰੋਨਾ ਵੈਕਸੀਨ ਦੀਆਂ 60 ਕਰੋੜ ਖੁਰਾਕਾਂ, ਵੈਕਸੀਨੇਸ਼ਨ ਪ੍ਰਕਿਰਿਆ ‘ਚ ਆਈ ਤੇਜ਼ੀ

Vivek Sharma

ਓਨਟਾਰੀਓ ਦੀ ਯੋਜਨਾ 15 ਫਰਵਰੀ ਤੱਕ ਸਾਰੇ ਨਰਸਿੰਗ ਘਰਾਂ ਅਤੇ ਉੱਚ-ਜੋਖਮ ਨਾਲ ਰਿਟਾਇਰਮੈਂਟ ਘਰਾਂ ‘ਚ COVID-19 ਟੀਕਾ ਲਾਇਆ ਜਾਵੇਗਾ

Rajneet Kaur

ਸਿਡਨੀ ਦੇ ਹੈਰਿਸ ਪਾਰਕ ’ਚ ਕੁਝ ਦਸਤਾਰਧਾਰੀ ਸਿੱਖਾਂ ’ਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਕੀਤਾ ਹਮਲਾ

Rajneet Kaur

Leave a Comment