Channel Punjabi
Canada International News North America

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 150 ਨਵੇਂ ਕੇਸਾ ਦੀ ਪੁਸ਼ਟੀ

ਓਂਟਾਰੀਓ: ਕੋਰੋਨਾ ਵਾਇਰਸ ਦਾ ਕਹਿਰ ੳਂਟਾਰੀਓ ‘ਚ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਅਧਿਕਾਰੀਆਂ ਨੇ ਇਕ ਹਫਤੇ ਤੋਂ ਵੀ ਘੱਟ ਸਮੇਂ ‘ਚ 100 ਕੋਰੋਨਾ ਵਾਇਰਸ ਨਵੇਂ ਮਾਮਲੇ ਪੇਸ਼ ਕੀਤੇ ਸਨ, ਹੁਣ ਲਗਾਤਾਰ ਦੂਜੇ ਦਿਨ 150 ਤੋਂ ਵੱਧ ਨਵੇਂ ਕੋਵਿਡ 19 ਲਾਗਾਂ ਦੀ ਰਿਪੋਰਟ ਕਰ ਰਹੇ ਹਨ।

ਐਤਵਾਰ ਨੂੰ 164 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਜਿਸ ਕਾਰਨ ਕੁਲ ਕੋਰੋਨਾ ਵਾਇਰਸ ਪੀੜਿਤਾਂ ਦੀ ਗਿਣਤੀ 37,604 ‘ਤੇ ਪਹੁੰਚ ਗਈ ਹੈ।ਕੋਵਿਡ 19 ਨਾਲ 3 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ। ਜਿਸ ਕਾਰਨ ਪ੍ਰੋਵਿੰਸ ‘ਚ ਕੋਰੋਨਾ ਵਾਇਰਸ ਕਾਰਨ 2,751 ਲੋਕਾਂ ਦੀ ਮੌਤ ਹੋ ਗਈ ਹੈ।

ਜ਼ਿਕਰਯੋਗ ਹੈ ਕਿ 113 ਮਰੀਜ਼ ਠੀਕ ਹੋ ਚੁੱਕੇ ਹਨ।  ਕੈਨੇਡਾ ਵਿਚ 1,10,329 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ, ਇਨ੍ਹਾਂ ਵਿੱਚੋਂ 97025 ਸਿਹਤਯਾਬ ਹੋ ਚੁੱਕੇ ਹਨ, 8,852 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਕੈਨੇਡਾ ਦੀ ਸਥਿਤੀ ਅਮਰੀਕਾ ਨਾਲੋਂ ਚੰਗੀ ਹੈ ਪਰ ਫਿਰ ਵੀ ਕੈਨੇਡਾ ਵਿਚ ਵੱਧ ਰਹੇ ਮਾਮਲੇ ਮਾਹਿਰਾਂ ਦੀ ਚਿੰਤਾ ਵੀ ਵਧਾ ਰਹੇ ਹਨ।

 

Related News

ਸਰੀ : ਕੰਟਰੋਵਸੀਅਲ ਮਿਉਂਸਪਲ ਪੁਲਿਸ ਨੇ ਫੇਸਬੁੱਕ ਅਤੇ ਟਵਿੱਟਰ ਅਕਾਉਂਟ ਕੀਤੇ ਲਾਂਚ

Rajneet Kaur

ਮੀਨਾ ਹੈਰਿਸ ਨੇ ਇਕ ਪ੍ਰਦਰਸ਼ਨ ਦੀ ਫੋਟੋ ਸਾਂਝੀ ਕਰਦੇ ਹੋਏ ਕਿਸਾਨ ਅੰਦੋਲਨ ਪ੍ਰਤੀ ਸਮਰਥਨ ਕੀਤਾ ਵਿਅਕਤ

Rajneet Kaur

ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਦੋ ਪੰਜਾਬੀ ਨੌਜਵਾਨ ਪੁਲਿਸ ਨੇ ਕੀਤੇ ਗ੍ਰਿਫਤਾਰ

Vivek Sharma

Leave a Comment

[et_bloom_inline optin_id="optin_3"]