channel punjabi
Canada International News North America

ਵਿੰਡਸਰ ਰੀਜ਼ਨ ਵੀ ਹੋਇਆ ਸਟੇਜ-3 ‘ਚ ਸ਼ਾਮਲ

ਓਂਟਾਰੀਓ : ਵਿੰਡਸਰ ਰੀਜ਼ਨ ਵੀ ਸਟੇਜ-3 ਵਿੱਚ ਪ੍ਰਵੇਸ਼ ਹੋ ਗਿਆ ਹੈ। ਇਸ ਨਾਲ ਪੂਰੀ ਪ੍ਰੋਵਿੰਸ ਤੀਜੇ ਪੜਾਅ ਵਿੱਚ ਪਹੁੰਚ ਗਈ ਹੈ। ਵਿੰਡਸਰ ਰੀਜ਼ਨ  ਜੋ ਪੜਾਅ 3 ‘ਚ ਪਹੁੰਚਣ ਵਾਲਾ ਇਕੋ ਇਕ ਖੇਤਰ ਸੀ ਕਿਉਂਕਿ ਬਾਕੀ ਓਂਟਾਰੀਓ ਜੁਲਾਈ ਵਿੱਚ ਵੱਖ ਵੱਖ ਥਾਵਾਂ ਤੇ ਸਟੇਜ 3 ਵਿੱਚ ਚਲੇ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਫੈਸਲਾ ਸਕਾਰਾਤਮਕ ਸਥਾਨਕ ਰੁਝਾਨਾਂ ‘ਤੇ ਅਧਾਰਤ ਸੀ ਜਿਸ ਵਿਚ ਹਾਲੀਆ ਰੋਜ਼ਾਨਾ ਕੇਸਾਂ ਦੀ ਗਿਣਤੀ ਵਿਚ ਵਾਇਰਸ ਦਾ ਘੱਟ ਪ੍ਰਸਾਰ ਸ਼ਾਮਲ ਹੁੰਦਾ ਹੈ।

ਪ੍ਰੀਮੀਅਰ ਡੱਗ ਫੋਰਡ ਵੱਲੋਂ ਮਿਊਸੀਪੈਲਟੀਜ਼ ਲਈ 1.6 ਬਿਲੀਅਨ ਡਾਲਰ ਦੇ ਫੰਡਾਂ ਦਾ ਐਲਾਨ ਕੀਤਾ ਗਿਆ। ਜਿਸ ਵਿੱਚ 695 ਮਿਲੀਅਨ ਡਾਲਰ ਮਿਊਸੀਪੈਲਟੀਜ਼ ਦੀਆ ਲੋਕਲ ਲੋੜਾਂ ਨੂੰ ਪੂਰਾ ਕਰਨ ਲਈ, 660 ਮਿਲੀਅਨ ਡਾਲਰ ਟ੍ਰਾਂਜਿਟ ਲਈ ਅਤੇ 212 ਮਿਲੀਅਨ ਡਾਲਰ ਸੋਸ਼ਲ ਸਰਵਸਿਸ ਲਈ ਦਿੱਤੇ ਜਾਣਗੇ। ਇਸ ਮੌਕੇ ਪ੍ਰੀਮੀਅਰ ਵੱਲੋਂ ਆਰਥਿਕ ਸਹਾਇਤਾ ਲਈ ਪ੍ਰਧਾਨ ਮੰਤਰੀ ਟਰੂਡੋ ਅਤੇ ਉੱਪ ਪ੍ਰਧਾਨ ਮੰਤਰੀ ਫ੍ਰੀਲੈਂਡ ਦਾ ਧੰਨਵਾਦ ਕੀਤਾ ਗਿਆ।

Related News

ਰਾਜਧਾਨੀ ਦਿੱਲੀ ਵਿਖੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਸੰਸਦ ਮਾਰਚ ਹੋਇਆ ਮੁਲਤਬੀ

Vivek Sharma

ਕੋਵਿਡ ਵੈਕਸੀਨ ਸਾਰੇ ਕੈਨੇਡੀਅਨਾਂ ਲਈ ਹੋਵੇਗੀ ਮੁਫ਼ਤ : ਜਸਟਿਨ ਟਰੂਡੋ

Vivek Sharma

ਐਬਸਫੋਰਡ ਕੇਅਰ ਹੋਮ ‘ਚ ਕੋਵਿਡ 19 ਆਉਟਬ੍ਰੇਕ ਦੀ ਐਲਾਨ

Rajneet Kaur

Leave a Comment