channel punjabi
Canada International News North America

ਕੋਵਿਡ–19 ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਫੋਰਡ ਸਰਕਾਰ ਨੇ ਪ੍ਰੋਵਿੰਸ ਵਿੱਚ ਹੋਰ ਰੀ-ਓਪਨਿੰਗਜ਼ ‘ਤੇ ਲਾਈ ਰੋਕ

ਓਨਟਾਰੀਓ: ਕੋਵਿਡ-19 ਕੇਸਾਂ ਵਿੱਚ ਹੋ ਰਹੇ ਵਾਧੇ ਨੂੰ ਵੇਖਦਿਆਂ ਹੋਇਆਂ ਫੋਰਡ ਸਰਕਾਰ ਨੇ ਪ੍ਰੋਵਿੰਸ ਵਿੱਚ ਹੋਰ ਰੀ-ਓਪਨਿੰਗਜ਼ ਉੱਤੇ ਰੋਕ ਲਾਉਣ ਦਾ ਐਲਾਨ ਕੀਤਾ ਹੈ। ਫੋਰਡ ਨੇ ਆਖਿਆ ਕਿ ਅਗਲੇ ਚਾਰ ਹਫਤਿਆਂ ਤੱਕ ਪ੍ਰਵਿੰਸ ਵਿੱਚ ਕੋਈ ਰੀਓਪਨਿੰਗ ਨਹੀਂ ਕੀਤੀ ਜਾਵੇਗੀ।

ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਇਹ ਫੈਸਲਾ ਕੋਈ ਹਲਕੇ ਮਾਹੌਲ ਵਿੱਚ ਨਹੀਂ ਲਿਆ ਗਿਆ। ਇਸ ਦੌਰਾਨ ਡੱਗ ਫੋਰਡ ਨੇ ਕਿਹਾ ਕਿ ਟੋਰਾਂਟੋ, ਪੀਲ ਰੀਜਨ ਤੇ ਓਟਵਾ ਵਿੱਚ ਹੌਲੀ ਹੌਲੀ ਕੋਵਿਡ-19 ਕੇਸਾਂ ਵਿੱਚ ਹੋਣ ਵਾਲੇ ਵਾਧੇ ਦੇ ਮੱਦੇਨਜ਼ਰ ਹੀ ਇਹ ਫੈਸਲਾ ਲਿਆ ਜਾ ਰਿਹਾ ਹੈ।

ਫੋਰਡ ਨੇ ਇਹ ਵੀ ਆਖਿਆ ਕਿ ਉਹ ਵੱਡੇ ਵੱਡੇ ਸੋਸ਼ਲ ਇੱਕਠਾਂ ਤੋਂ ਅੱਕ ਚੁੱਕੇ ਹਨ ਤੇ ਉਨ੍ਹਾਂ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਵਧੇਰੇ ਜ਼ਿੰਮੇਵਰਾਨਾ ਢੰਗ ਨਾਲ ਪੇਸ਼ ਆਉਣ। ਇਸ ਤਰ੍ਹਾਂ ਦੇ ਹੀ ਵਿਚਾਰ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ: ਡੇਵਿਡ ਵਿਲੀਅਮਜ਼ ਵੱਲੋਂ ਵੀ ਪੇਸ਼ ਕੀਤੇ ਗਏ।

Related News

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਜਲਦ ਕਰ ਸਕਦੇ ਹਨ ਐਲਾਨ, ਕਈ ਨਾਵਾਂ ਦੀਆਂ ਅਫਵਾਹਾਂ ਆਈਆਂ ਸਾਹਮਣੇ

Rajneet Kaur

ਕੈਨੇਡਾ ‘ਚ ਬੈਠ ਕੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

Rajneet Kaur

ਬੀ.ਸੀ. ‘ਚ ਕੋਵਿਡ 19 ਦੀ ਦੂਜੀ ਲਹਿਰ ਦੀ ਘੋਸ਼ਣਾ,ਹਫਤੇ ਦੇ ਅੰਤ ‘ਚ 499 ਨਵੇਂ ਕੇਸ ਅਤੇ ਦੋ ਹੋਰ ਮੌਤਾਂ ਦੀ ਪੁਸ਼ਟੀ

Rajneet Kaur

Leave a Comment