channel punjabi
Canada International News North America

ਓਨਟਾਰੀਓ : ਸਰਕਾਰ ਨੇ ਹਟਾਈਆਂ ਕੁਝ ਪਾਬੰਦੀਆਂ, ਇੰਡੋਰ ਅਤੇ ਆਊਟਡੋਰ ‘ਚ ਵਿਅਕਤੀਆਂ ਦੇ ਇਕੱਠ ‘ਚ ਮਿੱਲੀ ਖੁੱਲ੍ਹ

ਓਨਟਾਰੀਓ : ਓਨਟਾਰੀਓ ਸਰਕਾਰ ਵੱਲੋਂ ਹੋਟਲਾਂ ਜਾਂ ਕਨਵੈਨਸ਼ਨ ਸੈਂਟਰਾਂ ਵਰਗੀਆਂ ਵੱਡੀਆਂ ਫੈਸਿਲਿਟੀਜ਼ ਦੇ ਅੰਦਰ ਇੱਕਠ ਦੀ ਸਮਰੱਥਾ ਪ੍ਰਤੀ ਮੀਟਿੰਗ ਰੂਮ ਵਧਾ ਕੇ 50 ਵਿਅਕਤੀ ਕਰ ਦਿੱਤੀ ਗਈ ਹੈ। ਕੋਵਿਡ-19 ਮਹਾਂਮਾਰੀ ਜਦੋਂ ਆਪਣੇ ਚਰਮ ਉੱਤੇ ਸੀ ਤਾਂ ਪ੍ਰੋਵਿੰਸ ਵੱਲੋਂ ਲੋਕਾਂ ਦੇ ਇੱਕਠ ਉੱਤੇ ਪਾਬੰਦੀ ਲਗਾ ਦਿੱਤੀ ਗਈ ਸੀ। ਹੁਣ ਜਦੋਂ ਇਨਫੈਕਸ਼ਨ ਘਟੀ ਹੈ ਤਾਂ ਸਰਕਾਰ ਵੱਲੋਂ ਕੁੱਝ ਪਾਬੰਦੀਆਂ ਵੀ ਹਟਾਈਆਂ ਗਈਆਂ ਹਨ। ਓਨਟਾਰੀਓ ਦੇ ਜਿਹੜੇ ਰੀਜਨ ਤੀਜੇ ਪੜਾਅ ਵਿੱਚ ਪਹੁੰਚ ਗਏ ਹਨ ਉਨ੍ਹਾਂ ਨੂੰ ਇੰਡੋਰਜ਼ ਵਿੱਚ 50 ਵਿਅਕਤੀਆਂ ਤੇ ਆਊਟਡੋਰ ਵਾਸਤੇ 100 ਵਿਅਕਤੀਆਂ ਦਾ ਇੱਕਠ ਕਰਨ ਦੀ ਖੁੱਲ੍ਹ ਦੇ ਦਿੱਤੀ ਗਈ ਹੈ।

ਕੁੱਝ ਫੈਸਿਲਿਟੀਜ਼ ਜਿਵੇਂ ਕਿ ਜਿੰਮਜ਼ ਤੇ ਮੂਵੀ ਥਿਏਟਰ ਨੂੰ ਆਪਣੀ ਸਮਰੱਥਾ ਵਿੱਚ ਵਾਧਾ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅਜਿਹੀਆਂ ਫੈਸਿਲਿਟੀਜ਼ ਵੱਲੋਂ ਸਾਰੇ ਸੇਫਟੀ ਮਾਪਦੰਡਾਂ ਦੀ ਸਹੀ ਢੰਗ ਨਾਲ ਪਾਲਣਾ ਦਾ ਮੁਜ਼ਾਹਰਾ ਕੀਤੇ ਜਾਣ ਤੋਂ ਬਾਅਦ ਇਹ ਇਜਾਜ਼ਤ ਦਿੱਤੀ ਗਈ ਹੈ। ਇਕ ਨਵੀਂ ਰਲੀਜ਼ ਵਿੱਚ ਓਨਟਾਰੀਓ ਸਰਕਾਰ ਨੇ ਆਖਿਆ ਕਿ ਕਨਵੈਨਸ਼ਨ ਸੈਂਟਰ, ਹੋਟਲ, ਬੈਂਕੁਏਅਟ ਹਾਲ, ਰਿਜੌਰਟਜ਼ ਅਤੇ ਕਾਨਫਰੰਸ ਸੈਂਟਰਜ਼ ਨੂੰ ਵੀ ਆਪਣੀ ਸਮਰੱਥਾ ਵਧਾਉਣ ਦੀ ਖੁੱਲ੍ਹ ਦਿੱਤੀ ਜਾਵੇਗੀ।

Related News

ਭਾਰਤ ‘ਚ ਜਾਰੀ ਤੇਜ਼ ਆਰਥਿਕ ਸੁਧਾਰਾਂ ਦਾ ਅਮਰੀਕੀ ਉੱਦਮੀ ਲਾਭ ਉਠਾਉਣ : ਤਰਨਜੀਤ ਸੰਧੂ

Vivek Sharma

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਮਨਾ ਰਹੇ ਨੇ ਆਪਣਾ 78ਵਾਂ ਜਨਮਦਿਨ

Rajneet Kaur

BIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹ

Vivek Sharma

Leave a Comment