channel punjabi
Canada International News North America

ਓਨਟਾਰੀਓ ‘ਚ 112 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ, 1 ਦੀ ਮੌਤ

ਟੋਰਾਂਟੋ: ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 112 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 42,195 ਹੋ ਗਈ ਹੈ।

ਸੂਬੇ ‘ਚ ਪਿਛਲੇ 10 ਦਿਨ੍ਹਾਂ ‘ਚ 100 ਤੋਂ ਵੱਧ ਕੋਵਿਡ 19 ਦੇ ਕੇਸਾਂ ਦੀ ਪੁਸ਼ਟੀ ਕੀਤੀ ਗਈ । ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਟਵਿੱਟਰ ‘ਤੇ ਕਿਹਾ ਕਿ ,’ ‘ਸਥਾਨਕ ਤੌਰ’ ਤੇ ਉਨਟਾਰੀਓ ਦੀਆਂ 34 ਜਨਤਕ ਸਿਹਤ ਇਕਾਈਆਂ ‘ਚੋਂ 29 ਪੰਜ ਜਾਂ ਘੱਟ ਕੇਸਾਂ ਦੀ ਰਿਪੋਰਟ ਕਰ ਰਹੀਆਂ ਹਨ। ਦਸ ਦਈਏ ਕੋਵਿਡ 19 ਦੇ ਪੰਜ ਕੇਸ ਟੋਰਾਂਟੋ ਤੋਂ, 27 ਪੀਲ ਖੇਤਰ ਤੋਂ, ਅਤੇ 16 ਓਟਾਵਾ ਦੇ ਹਨ।

ਐਤਵਾਰ ਨੂੰ ਇਕ ਨਵੀਂ ਮੌਤ ਦੀ ਘੋਸ਼ਣਾ ਵੀ ਕੀਤੀ ਗਈ, ਜਿਸ ਨਾਲ ਸੂਬਾਈ ਮੌਤ ਦੀ ਗਿਣਤੀ 2,810 ਹੋ ਗਈ ਹੈ ,ਅਤੇ 38,204 ਮਰੀਜ਼ ਠੀਕ ਹੋ ਚੁੱਕੇ ਹਨ । ਕੁੱਲ 51 ਲੋਕ ਵਾਇਰਸ ਕਾਰਨ ਹਸਪਤਾਲ ਵਿਚ ਦਾਖਲ ਹਨ, 20 ਗੰਭੀਰ ਦੇਖਭਾਲ ‘ਚ ਅਤੇ 10 ਮਰੀਜ਼  ਵੈਂਟੀਲੇਟਰ  ਤੇ ਹਨ।

  • 19,751 people are male
  • 22,146 people are female
  • 2,777 people are 19 and under
  • 13,229 people are 20 to 39
  • 12,558 people are 40 to 59
  • 7,529 people are 60 to 79
  • 6,097 people are 80 and over

 

Related News

ਕੈਨੇਡਾ ਵਿੱਚ ਕੋਰੋਨਾ ਵੈਕਸੀਨੇਸ਼ਨ ਪ੍ਰਕਿਰਿਆ ਹੋਈ ਹੋਰ ਤੇਜ਼,ਕੋਰੋਨਾ ਵੈਕਸੀਨ ਦੇਸ਼ ‘ਚ ਮੌਜੂਦ ਹਰ ਵਿਅਕਤੀ ਲਈ,ਕੋਈ ਫ਼ਰਕ ਨਹੀਂ ਪੈਂਦਾ ਕਿ ਟੀਕਾ ਲਗਵਾਉਣ ਵਾਲਾ ਕੈਨੇਡੀਅਨ ਨਾਗਰਿਕ ਹੈ ਜਾਂ ਨਹੀਂ:ਹੈਲਥ ਏਜੰਸੀ

Rajneet Kaur

ਕਵਾਡ ਦੇਸ਼ਾਂ ਦੇ ਪਹਿਲੇ ਸ਼ਿਖਰ ਸੰਮੇਲਨ ਵਿੱਚ ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ, ਚੀਨ ਦੀਆਂ ਨੀਤੀਆਂ ਖ਼ਿਲਾਫ਼ ਚਾਰੇ ਦੇਸ਼ ਇਕਜੁੱਟ

Vivek Sharma

ਇਲੈਕਟੋਰਲ ਵੋਟ ‘ਚ ਹਾਰਿਆ ਤਾਂ ਛੱਡਾਂਗਾ ਵ੍ਹਾਈਟ ਹਾਊਸ : ਟਰੰਪ

Vivek Sharma

Leave a Comment