Channel Punjabi
Canada International News North America

ਓਂਟਾਰੀਓ ਅਗਲੇ ਸਾਲ ਤੱਕ ਮਹਾਂਮਾਰੀ ਦੇ ਐਮਰਜੈਂਸੀ ਹੁਕਮਾਂ ‘ਚ ਵਾਧਾ ਕਰਨ ਲਈ ਵਿਧਾਨ ਸਭਾ ‘ਚ ਕਰੇਗਾ ਬਿਲ ਪੇਸ਼

ਓਂਟਾਰੀਓ : ਓਂਟਾਰੀਓ ਵੱਲੋਂ ਅਗਲੇ ਸਾਲ ਤੱਕ ਮਹਾਂਮਾਰੀ ਸਬੰਧੀ ਕੁੱਝ ਐਮਰਜੰਸੀ ਹੁਕਮਾਂ ਵਿੱਚ ਵਾਧਾ ਕਰਨ ਲਈ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ। ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਦਾ ਕਹਿਣਾ ਹੈ ਕਿ ਉਹ ਅੱਜ ਇਸ ਸਬੰਧੀ ਬਿੱਲ ਵਿਧਾਨਸਭਾ ਵਿੱਚ ਪੇਸ਼ ਕਰੇਗੀ। ਪ੍ਰਸਤਾਵਿਤ ਕਾਨੂੰਨ ਤਹਿਤ ਸਰਕਾਰ ਨੂੰ ਐਮਰਜੰਸੀ ਆਰਡਰਜ਼ ਵਿੱਚ ਇੱਕ ਮਹੀਨੇ ਲਈ ਵਾਧਾ ਕਰਨ ਜਾਂ ਇਨ੍ਹਾਂ ਵਿੱਚ ਸੋਧ ਕਰਨ ਦੀ ਖੁੱਲ੍ਹ ਮਿਲ ਜਾਵੇਗੀ । ਮੌਜੂਦਾ ਕਾਨੂੰਨ ਤਹਿਤ ਪ੍ਰੋਵਿੰਸ ਸਿਰਫ ਉਸ ਹਾਲ ਵਿੱਚ ਹੀ ਐਮਰਜੰਸੀ ਆਰਡਰ ਜਾਰੀ ਕਰ ਸਕਦੀ ਹੈ ਜੇ ਸਟੇਟ ਆਫ ਐਮਰਜੰਸੀ  ਹੋਂਦ ਵਿੱਚ ਹੋਵੇ।

ਓਂਟਾਰੀਓ ਦੀ ਸਟੇਟ ਆਫ ਐਮਰਜੰਸੀ 15 ਜੁਲਾਈ ਨੂੰ ਖ਼ਤਮ ਹੋਣ ਜਾ ਰਹੀ ਹੈ ਤੇ ਪ੍ਰੀਮੀਅਰ ਡੱਗ ਫੋਰਡ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਇਸ ਵਿੱਚ ਹੋਰ ਵਾਧਾ ਨਾ ਕਰਨਾ ਪਵੇ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਪ੍ਰੋਵਿੰਸ ਨੂੰ ਲੋੜ ਪੈਣ ਉੱਤੇ (ਲਾਕਡਾਊਨ ਵਾਲੀ) ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਸਕਦੀ ਹੈ। ਇਸ ਦੇ ਨਾਲ ਹੀ ਹੈਲਥ ਕੇਅਰ ਸਟਾਫ ਨੂੰ ਮੁੜ ਤਾਇਨਾਤ ਕੀਤਾ ਜਾ ਸਕੇਗਾ ਤੇ ਸੋਸ਼ਲ ਇੱਕਠ ਨੂੰ ਵੀ ਸੀਮਿਤ ਕੀਤਾ ਜਾ ਸਕੇਗਾ। ਓਂਟਾਰੀਓ ਵਿੱਚ ਸਭ ਤੋਂ ਪਹਿਲਾਂ ਸਟੇਟ ਆਫ ਐਮਰਜੰਸੀ 17 ਮਾਰਚ ਨੂੰ ਐਲਾਨੀ ਗਈ ਸੀ। ਉਸ ਸਮੇਂ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ।

Related News

ਘੋੜਸਵਾਰੀ ਦੌਰਾਨ 14 ਸਾਲਾ ਕਿਸ਼ੋਰ ਨੂੰ ਲੱਗੀਆਂ ਜਾਨਲੇਵਾ ਸਟਾਂ, ਪਹੁੰਚਾਇਆ ਹਸਪਤਾਲ: ਹੈਮਿਲਟਨ ਪੁਲਿਸ

Rajneet Kaur

ਕੈਨੇਡਾ: ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਕਿਸਾਨ ਅੰਦੋਲਨ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ

Rajneet Kaur

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 150 ਨਵੇਂ ਕੇਸਾ ਦੀ ਪੁਸ਼ਟੀ

Rajneet Kaur

Leave a Comment

[et_bloom_inline optin_id="optin_3"]