channel punjabi
International News North America

ਇਜ਼ਰਾਈਲ ਨੇ ਪੁਲਾੜ ‘ਚ ਛੱਡਿਆ ਆਪਣਾ ਜਾਸੂਸੀ ਉਪਗ੍ਰਹਿ ‘ਓਫੇਕ 16’

ਇਜ਼ਰਾਈਲ ਨੇ ਇੱਕ ਨਿਗਰਾਨੀ ਸੈਟੇਲਾਈਨ ਲਾਂਚ ਕੀਤਾ ਹੈ ਜੋ ਇਰਾਨ ਦੇ ਪ੍ਰਮਾਣੂ ਅਤੇ ਸੈਨਿਕ ਗਤੀਵਿਧੀਆਂ ਦੀ ਜਾਸੂਸੀ ਕਰਨ ਦੀ ਯੋਗਤਾ ਵਿੱਚ ਸੁਧਾਰ ਕਰੇਗਾ।
ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਜ਼ਰਾਈਲ ਨੇ ਸੋਮਵਾਰ ਸਵੇਰੇ ਸੈਂਟਰਲ ਇਜ਼ਰਾਈਲ ਪਾਲਮਾਚਿਮ ਏਅਰਬੇਸ (Palmachim airbase)  ‘ਤੇ ਇੱਕ ਲਾਂਚਪੈਂਡ ਤੋਂ ਨਵਾਂ ‘ਓਫੈਕ 16’ ਜਾਸੂਸ ਸੈਟੇਲਾਈਟ ਨੂੰ ਓਰਬਿਟ ‘ਚ ਲਾਂਚ ਕੀਤਾ ਹੈ। ‘ਓਫੇਕ 16’ ਉਨੱਤ ਸਮਰਥਾਵਾਂ ਨਾਲ ਲੈਸ ਇਲੈਕਟ੍ਰੋ ਆਪਟੀਕਲ ਟੋਹੀ ਉਪਗ੍ਰਹਿ ਹੈ। ਰੱਖਿਆ ਮੰਤਰਾਲੇ ਦੇ ਮੁਤਾਬਕ ਲਾਂਚ ਦੇ ਕੁਝ ਸਮੇਂ ਬਾਅਦ ਹੀ ‘ਓਫੇਕ16’ ਨੇ ਡਾਟਾ ਭੇਜਣਾ ਸ਼ੁਰੂ ਕਰ ਦਿਤਾ ਸੀ ਅਤੇ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਸਨ।

ਰੱਖਿਆ ਮੰਤਰਾਲੇ ਦੇ ਪੁਲਾੜ ਅਤੇ ਸੈਟੇਲਾਈਟ ਪ੍ਰਸ਼ਾਸਨ ਦੇ ਪ੍ਰਮੁੱਖ ਅਮੋਨ ਹਰਾਰੀ ਨੇ ਦੱਸਿਆ ਕਿ ਧਰਤੀ ਨੂੰ ਵੇਖਣ ਵਾਲਾ ਉਪਗ੍ਰਹਿ ਜਿਸ ਨਾਲ ਨਿਰੰਤਰ ਇਜ਼ਰਾਈਲ ਤੇ ਨਿਗਰਾਨੀ ਰੱਖੀ ਜਾਵੇਗੀ , ਤੇ ਨਾਲ ਹੀ  ਦੋ ਹੋਰ ਉਪਗ੍ਰਹਿਆਂ ਦੇ ਸੰਚਾਲਨ ਬਾਰੇ ਵੀ ਦੱਸਿਆ । ਇੱਕ ਉਪਗ੍ਰਹਿ ‘ਓਫੇਕ 16’ ਨੂੰ ਸਾਲ 2002 ‘ਚ ਲਾਂਚ ਕੀਤਾ ਗਿਆ ਸੀ ਅਤੇ ਓਫੇਕ 11 ਨੂੰ ਸਾਲ 2016 ‘ਚ ਲਾਂਚ ਕੀਤਾ ਗਿਆ ਸੀ।
ਰੱਖਿਆ ਮੰਤਰੀ ਬੇਨੀ ਗੈਂਟਜ਼ ਨੇ ਜਾਸੂਸੀ ਉਪਗ੍ਰਹਿ ਦੇ ਲਾਂਚ ਨੂੰ ਅਸਧਾਰਨ ਉਪਲਬਧੀ ਦਸਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਤਕਨੀਕੀ ਉਤਮਤਾ ਅਤੇ ਖ਼ੁਫੀਆ ਜਾਣਕਾਰੀ ਜ਼ਰੂਰੀ ਹੈ।

Related News

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

team punjabi

ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਸੰਸਕ੍ਰਿਤ ‘ਚ ਸਹੁੰ ਚੁੱਕ ਕੇ ਰਚਿਆ ਇਤਿਹਾਸ

Vivek Sharma

ਰਿਚਮੰਡ ਹਿੱਲ ਵਾਪਰੀ ਘਟਨਾ ਤੋਂ ਬਾਅਦ ਇੱਕ ਔਰਤ ਦੀ ਮੌਤ, ਇੱਕ ਵਿਅਕਤੀ ਗ੍ਰਿਫਤਾਰ

Rajneet Kaur

Leave a Comment