channel punjabi
News

ਪੰਜਾਬ: ਅਣਪਛਾਤੇ ਹਮਲਾਵਰਾਂ ਨੇ ਐਨ.ਆਰ.ਆਈ ਨੂੰ ਮਾਰ ਕੇ ਲੁੱਟੇ ਅੱਠ ਲੱਖ ਰੁਪਏ

ਫਗਵਾੜਾ: ਪੁਲਿਸ ਨੇ ਮੰਗਲਵਾਰ ਜਾਣਕਾਰੀ ਦਿੰਦਿਆਂ ਕਿਹਾ ਕਿ ਫਗਵਾੜਾ ਦੇ ਰਣਜੀਤ ਨਗਰ ‘ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਭਾਰਤੀ ਪਰਵਾਸੀ ਬਜ਼ੁਰਗ ਤੋਂ ਅੱਠ ਲੱਖ ਰੁਪਏ ਲੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਹੈ ।ਪੁਲਿਸ ਨੇ ਕਿਹਾ ਬਜ਼ੁਰਗ ਦੀ ਪਹਿਚਾਨ ਹੰਸ ਰਾਜ ਬਸਰਾ ਤੋਂ ਹੋਈ ਹੈ ਜੋ ਕਿ 65 ਸਾਲ ਦਾ ਸੀ। ਜਿਸਦੀ ਹੱਤਿਆ ਸੋਮਵਾਰ ਰਾਤ ਨੂੰ ਕੀਤੀ ਗਈ ਸੀ।

ਫਗਵਾੜਾ ਦੇ ਐਸ.ਪੀ .ਮਨਵਿੰਦਰ ਸਿੰਘ ਨੇ ਦੱਸਿਆ ਕਿ ਹੰਸ ਰਾਜ ਬਸਰਾ ਬ੍ਰਿਟੇਨ ‘ਚ ਰਹਿੰਦੇ ਸਨ,ਅਤੇ ਕੁਝ ਸਮਾਂ ਪਹਿਲਾਂ ਹੀ ਇਥੇ ਆਏ ਸਨ। ਉਨ੍ਹਾਂ ਦੱਸਿਆ ਕਿ ਬਸਰਾ ਨੇ ਜਲੰਧਰ ‘ਚ ਜ਼ਮੀਨ ਦਾ ਇੱਕ ਟੁਕੜਾ ਵੇਚ ਕੇ ਇਕ ਹੋਰ ਜ਼ਮੀਨ ਖਰੀਦੀ ਸੀ। ਉਸ ਜਮੀਨ ਦੇ ਪੈਸੇ ਉਸਨੇ ਆਪਣੀ ਅਲਮਾਰੀ ਵਿੱਚ ਰੱਖੇ ਸਨ। ਹਮਲਾਵਰਾਂ ਨੇ ਬਸਰਾ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਅੱਠ ਲੱਖ ਰੁਪਏ ਲੈ ਕੇ ਫਰਾਰ ਹੋ ਗਏ । ਪੁਲਿਸ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸੰਭਾਵਨਾ ਹੈ ਕਿ ਇਸ ਕਤਲ ਵਿੱਚ ਕੋਈ ਜਾਣੂ ਵਿਅਕਤੀ ਵੀ ਸ਼ਾਮਿਲ ਹੋ ਸਕਦਾ ਹੈ। ਪੁਲਿਸ ਜਾਂਚ ਦੇ ਅਨੁਸਾਰ ਕਾਤਲ ਨੂੰ ਪਹਿਲਾਂ ਹੀ ਪਤਾ ਸੀ ਕਿ ਐਨ.ਆਰ.ਆਈ ਹੰਸ ਰਾਜ ਬਸਰਾ ਦੇ ਘਰ ਵੱਡੀ ਰਕਮ ਰੱਖੀ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

Related News

ਜਾਰਜੀਆ ‘ਚ ਬਾਇਡਨ ਨੇ ਹਾਸਲ ਕੀਤੀ ਜਿੱਤ

Rajneet Kaur

ਅਮਰੀਕਾ ‘ਚ ਕੋਰੋਨਾ ਵਾਇਰਸ ਕਾਰਨ ਢਾਈ ਲੱਖ ਲੋਕਾਂ ਦੀ ਗਈ ਜਾਨ, ਲੋਕ ਹੁਣ ਵੀ ਨਹੀਂ ਹਨ ਗੰਭੀਰ !

Vivek Sharma

ਓਂਟਾਰੀਓ ‘ਚ ਕੋਵਿਡ-19 ਦੇ 125 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

Leave a Comment