channel punjabi
Canada International News North America

ਕੈਨੇਡਾ ‘ਚ ਬਿਮਾਰੀ ਦੇ ਕਾਰਨ ਅੰਤਰਰਾਸ਼ਟਰੀ  ਕੱਬਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਦਾ ਹੋਇਆ ਦਿਹਾਂਤ

ਅੰਤਰਰਾਸ਼ਟਰੀ  ਕੱਬਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਦੀ ਕੈਨੇਡਾ ‘ਚ ਬਿਮਾਰੀ ਦੇ ਕਾਰਨ ਮੌਤ ਦੀ ਦੁੱਖਭਰੀ ਖਬਰ ਸਾਹਮਣੇ ਆਈ ਹੈ।

ਮੁੱਲਾਂਪਰ ਦੇ ਜੰਮਪਲ ਅਤੇ ਖੇਡ ਕਬੱਡੀ ਨੂੰ ਪੂਰੀ ਤਰ੍ਹਾਂ ਸਮਰਪਿਤ ਦੇਸ਼-ਵਿਦੇਸ਼ ਦੀਆਂ ਕਬੱਡੀ ਗਰਾਉਂਡਾਂ ‘ਤੇ ਧਾਵੀ ਵਜੋਂ ਪੈਲਾਂ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦਾ ਬੀਤੀ ਰਾਤ ਕੈਨੇਡਾ ਦੇ ਸਰੀ ਵਿਖੇ ਦਿਹਾਂਤ ਹੋ ਗਿਆ ਹੈ । ਪਿਤਾ ਮਹਿੰਦਰ ਸਿੰਘ ਦੇ ਇਸ ਇਕਲੌਤੇ ਪੁੱਤ ਦੇ ਦਿਹਾਂਤ ਦੀ ਖ਼ਬਰ ਜਿਉਂ ਹੀ ਇਲਾਕੇ ਅੰਦਰ ਪੁੱਜੀ ਤਾਂ ਉਨ੍ਹਾਂ ਦੇ ਚਹੇਤਿਆਂ ਤੇ ਕਬੱਡੀ ਖਿਡਾਰੀਆਂ ‘ਚ ਸੋਗ ਦੀ ਲਹਿਰ ਪਸਰ ਗਈ।

ਮਹੀਪਾਲ ਬੀਤੇ ਕੁੱਝ ਸਮੇਂ ਪਹਿਲਾਂ ਹੀ ਕੈਨੇਡਾ ਵਿਖੇ ਗਿਆ ਸੀ ਤੇ ਉੱਥੇ ਕੁੱਝ ਕੁ ਦਿਨ ਬੀਮਾਰ ਰਹਿਣ ਪਿੱਛੋਂ ਇਲਾਜ ਅਧੀਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਬੱਡੀ ਖਿਡਾਰੀ ਮਹੀਪਾਲ ਪੰਜਾਬ ਦੇ ਕਬੱਡੀ ਕੈਪਾਂ ‘ਚ ਦੇਵੀ ਦਿਆਲ ਕੋਚ ਦੀ ਅਕੈਡਮੀ ਦੀ ਤਰਫ ਤੋਂ ਖੇਡਦਾ ਸੀ ਅਤੇ ਹਰ ਮੈਦਾਨ ‘ਚ ਉਸਨੂੰ ਹਰੀ ਝੰਡੀ ਹੀ ਮਿਲਦੀ ਸੀ।

ਕਈ ਕਬੱਡੀ ਖਿਡਾਰੀਆਂ ਅਤੇ ਨਾਮਵਰ ਖੇਡ ਕਲੱਬਾਂ ਨੇ ਮਹੀਪਾਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ।

Related News

ਬੀ.ਸੀ ‘ਚ ਬੰਦ ਕੀਤੇ ਜਾਣਗੇ ਨਾਈਟਕਲਬ ਤੇ ਬੈਂਕੁਅਟ ਹਾਲ : ਡਾ.ਬੋਨੀ ਹੈਨਰੀ

Rajneet Kaur

ਬੀ.ਸੀ : ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ , 9 ਉਡਾਣਾਂ ‘ਚ ਆਏ ਕੋਵਿਡ ਮਰੀਜ਼

Rajneet Kaur

ਟੋਰਾਂਟੋ : ਪਬਲਿਕ ਹੈਲਥ ਨੇ ਸੂਬੇ ‘ਚ ਕੁੱਲ 26,266 ਕੋਰੋਨਾ ਵਾਇਰਸ ਮਾਮਲਿਆਂ ਦੀ ਕੀਤੀ ਰਿਪੋਰਟ

Rajneet Kaur

Leave a Comment