channel punjabi
Canada International News North America

ਉੱਤਰੀ ਸਕਾਰਬੌਰੋ ਇਲਾਕੇ ‘ਚ ਇੱਕ ਘਰ ਨੂੰ ਲੱਗੀ ਭਿਆਨਕ ਅੱਗ

ਟੋਰਾਂਟੋ, ਸਕਾਰਬੌਰੋ : ਉੱਤਰੀ ਸਕਾਰਬੌਰੋ ਇਲਾਕੇ ਵਿੱਚ ਇੱਕ ਘਰ ਨੂੰ ਜ਼ਬਰਦਸਤ ਅੱਗ ਲੱਗ ਗਈ ਪਰ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ|

ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਲਰੌਕ ਡਰਾਈਵ (Bellrock Drive) , ਜੋ ਕਿ ਮਿਡਲੈਂਡ ਐਵਨਿਊ ਤੇ ਮੈਕਨਿਕੋਲ ਐਵਨਿਊ ਇਲਾਕੇ ਵਿੱਚ ਹੈ, ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਅੱਗ ਲੱਗਣ ਬਾਰੇ ਸਵੇਰੇ 8:08 ਵਜੇ ਪਤਾ ਲੱਗਿਆ|ਟੋਰਾਂਟੋ ਫਾਇਰ ਨੇ ਦੱਸਿਆ ਕਿ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਘਰ ਦੀ ਦੂਜੀ ਮੰਜ਼ਿਲ ਤੇ ਪਿਛਲੇ ਹਿੱਸੇ ਵਿੱਚੋਂ ਧੂੰਆਂ ਉੱਠ ਰਿਹਾ ਸੀ | ਫਾਇਰ ਵਿਭਾਗ ਨੇ ਦੱਸਿਆ ਕਿ ਅਮਲੇ ਦੇ ਮੌਕੇ ਉੱਤੇ ਪਹੁੰਚਣ ਸਮੇਂ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ|

ਗਰਮ ਮੌਸਮ ਕਾਰਨ ਅੱਗ ਘਰ ਦੇ ਹੋਰਨਾਂ ਹਿੱਸਿਆਂ ਵਿੱਚ ਲੱਗਣ ਦਾ ਡਰ ਬਣਿਆ ਹੋਇਆ ਸੀ| ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ

Related News

ਟੋਰਾਂਟੋ : ਆਊਟਡੋਰ ਦੇ ਨਾਲ-ਨਾਲ ਇਨਡੋਰ ‘ਚ ਵੀ ਮਾਸਕ ਪਹਿਨਣ ਦੀ ਹੋਣ ਲੱਗੀ ਮੰਗ !

Vivek Sharma

ਫੇਸਬੁੱਕ ਨੇ ਗਲੋਬਲ COVID-19 ਟੀਕਾਕਰਣ ਦੇ ਯਤਨ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਟੂਲਜ਼ ਦੀ ਕੀਤੀ ਸ਼ੁਰੂਆਤ

Rajneet Kaur

ਮਹਾਂਮਾਰੀ ਦੇ ਦੌਰਾਨ ਫਲੂ ਦੇ ਕੇਸਾਂ ਦੀ ਗਿਣਤੀ ‘ਚ ਆਈ ਕਮੀ

Rajneet Kaur

Leave a Comment