channel punjabi
Canada International News North America

ਓਂਟਾਰੀਓ : ਯੂਨੀਅਨ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ, ਸਾਲ ਦੇ ਅੰਤ ਤੱਕ ਡਰਾਈਵਰਾਂ ਦੀ ਕਮੀ ਦਾ ਕਰਨਾ ਪੈ ਸਕਦੈ ਸਾਹਮਣਾ

ਓਂਟਾਰੀਓ: ਓਂਟਾਰੀਓ ਸਕੂਲ ਬੱਸ ਡਰਾਈਵਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਫੋਰਡ ਸਰਕਾਰ ਬੱਸ ਆਪਰੇਟਰਜ ਤੇ ਵਿਦਿਆਰਥੀਆਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਨਵੀਂ ਪ੍ਰੋਟੋਕਾਲ ਮੁਹੱਈਆ ਨਹੀਂ ਕਰਵਾ ਸਕਦੀ ਤਾਂ ਇਸ ਸਾਲ ਦੇ ਅੰਤ ਤੱਕ ਡਰਾਈਵਰਾਂ ਦੀ ਕਮੀ ਦਾ ਸਾਹਮਣਾ ਕਰਨਾ ਹੋਵੇਗਾ।

ਇਸ ਹਫਤੇ ਇੱਕ ਬਿਆਨ ਜਾਰੀ ਕਰਕੇ ਯੂਨੀਫੌਰ ਨੇ ਆਖਿਆ ਕਿ ਜੇ ਸਤੰਬਰ ਵਿੱਚ ਸਕੂਲ ਖੁੱਲ੍ਹਦੇ ਹਨ ਤਾਂ ਪ੍ਰੋਵਿੰਸ਼ੀਅਲ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਡਰਾਈਵਰ ਸੁਰੱਖਿਅਤ ਢੰਗ ਨਾਲ ਵਿਦਿਆਰਥੀਆਂ ਨੂੰ ਟਰਾਂਸਪੋਰਟ ਕਰ ਸਕਣ। ਇਸ ਬਾਰੇ ਸਰਕਾਰ ਨੂੰ ਛੇਤੀ ਤੋਂ ਛੇਤੀ ਕੋਈ ਕਾਰਵਾਈ ਕਰਨੀ ਹੋਵੇਗੀ।

ਯੂਨੀਅਨ ਨੇ ਇਹ ਵੀ ਆਖਿਆ ਕਿ ਪ੍ਰੋਵਿੰਸ਼ੀਅਲ ਸਰਕਾਰ ਤੇ ਸਕੂਲ ਬੱਸ ਡਰਾਈਵਰਾਂ ਵਿੱਚ ਤਾਲਮੇਲ ਦੀ ਬਹੁਤ ਘਾਟ ਹੈ। ਯੂਨੀਫੌਰ ਦੇ ਕੌਮੀ ਪ੍ਰੈਜ਼ੀਡੈਂਟ ਜੈਰੀ ਡਾਇਸ ਨੇ ਆਖਿਆ ਕਿ ਇਸ ਸਮੱਸਿਆ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕੀਤਾ ਜਾਣਾ ਬਣਦਾ ਹੈ। ਉਨ੍ਹਾਂ ਆਖਿਆ ਕਿ ਬੱਸਾਂ ਵਿੱਚ ਦੂਰੀ ਬਣਾਈ ਰੱਖਣ ਦਾ ਕੋਈ ਹੋਰ ਰਾਹ ਨਹੀਂ ਹੈ। ਇੱਕ ਬੱਸ ਵਿੱਚ 72 ਪ੍ਰਾਇਮਰੀ ਵਿਦਿਆਰਥੀ ਇੱਕ ਵਾਰੀ ਸਵਾਰ ਹੋ ਸਕਦੇ ਹਨ। ਸੀਟਾ ਦੀਆਂ ਰੋਅਜ਼ ਨੂੰ ਵੱਖਰਾ ਕਰਨ ਲਈ ਵੀ ਬਹੁਤ ਘੱਟ ਥਾਂ ਹੁੰਦੀ ਹੈ।

ਯੂਨੀਅਨ ਨੇ ਇਹ ਵੀ ਆਖਿਆ ਕਿ ਬਹੁਤੀ ਵਾਰੀ ਇੱਕ ਰੂਟ ਉੱਤੇ ਪੈਣ ਵਾਲੇ ਕਈ ਸਕੂਲਾਂ ਨੂੰ ਇੱਕੋ ਬੱਸ ਲੱਗੀ ਹੁੰਦੀ ਹੈ। ਸਪੈਸ਼ਲ ਲੋੜ ਵਾਲੇ ਬੱਚਿਆਂ ਨਾਲ ਵੀ ਡਰਾਈਵਰਾਂ ਨੂੰ ਨੇੜੇ ਹੋ ਕੇ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੋਈ ਬਹੁਤੀ ਅਹਿਤਿਆਤ ਤੋਂ ਕੰਮ ਲਿਆ ਜਾਣਾ ਸੰਭਵ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਾਲ ਦੀ ਘੜੀ ਟੋਰਾਂਟੋ ਸਕੂਲ ਬੋਰਡਜ਼ ਵੱਲੋਂ ਸਕੂਲ ਟਰਾਂਸਪੋਰਟੇਸ਼ਨ ਸਬੰਧੀ ਕੋਈ ਯੋਜਨਾ ਰਲੀਜ਼ ਨਹੀਂ ਕੀਤੀ ਗਈ ਹੈ

Related News

ਪਾਕਿਸਤਾਨ ਦਾ ਅੱਤਵਾਦੀ ਚਿਹਰਾ ਮੁੜ ਹੋਇਆ ਬੇਨਕਾਬ, ਹੁਣ ਆਮ ਲੋਕ ਵੀ ਪੁੱਛ ਰਹੇ ਨੇ ਪਾਕਿਸਤਾਨ ਸਰਕਾਰ ਤੋਂ ਸਵਾਲ

Vivek Sharma

ਕੀ ਕੈਨੇਡਾ ਦੀ ਅਰਥ ਵਿਵਸਥਾ ਨੂੰ ਮੁੜ ਲੀਹਾਂ ‘ਤੇ ਲਿਆ ਸਕਣਗੇ ਜਸਟਿਨ ਟਰੂਡੋ ?

Vivek Sharma

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

Vivek Sharma

Leave a Comment