channel punjabi
Canada International News North America Sticky

ਟੋਨੀ ਨਾਮਜ਼ਦ ਬ੍ਰੋਡਵੇਅ ਅਦਾਕਾਰ ਨਿਕ ਕੋਡੇਰੋ ਦਾ 41 ਸਾਲ ਦੀ ਉਮਰ ‘ਚ ਕੋਵਿਡ-19 ਨਾਲ ਹੋਇਆ ਦਿਹਾਂਤ

ਕੈਨੇਡਾ: ਹੈਮਿਟਨ ਅਦਾਕਾਰ ਅਤੇ ਮਿਉਜ਼ੀਕਲ ਬੁਲੇਟ ਓਵਰ ਬ੍ਰੌਡਵੇ(musical Bullets Over Broadway) ਵਿੱਚ ਆਪਣੀ ਭੂਮਿਕਾ ਲਈ ਟੋਨੀ ਨਾਮਜ਼ਦਗੀ ਪ੍ਰਾਪਤ ਕਰਨ ਵਾਲੇ ਨਿਕ ਕੋਡੇਰੋ (Nick Cordero) , ਦੀ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ । 41 ਸਾਲ ਦੇ ਨਿਕ ਕੋਰਡੇਰੋ, ਜਿਸ ਦੇ ਬ੍ਰੋਡਵੇਅ ਕ੍ਰੈਡਿਟ ਵਿੱਚ ਵੇਟਰੈਸ (Waitress)   ਅਤੇ ਰੌਕ ਆਫ਼ ਏਜਜ਼ (Rock of Ages) ਵੀ ਸ਼ਾਮਿਲ ਹਨ। ਕੋਰੋਨਾ ਵਾਇਰਸ ਕਾਰਨ ਨਿਕ ਕੋਡੇਰੋ, ਲਾਸ ਏਂਜਲਸ ਦੇ ਸੀਡਰਸ-ਸਿਨਾਈ ਮੈਡੀਕਲ ਸੈਂਟਰ ਵਿੱਚ 90 ਦਿਨਾਂ ਤੋਂ ਵੱਧ ਸਮੇਂ ਤੋਂ ਦਾਖਲ ਸਨ, ਜਿਥੇ ਅੱਜ ਸਵੇਰੇ ਉਹ ਲੰਮੀ ਲੜਾਈ ਕਰਨ ਤੋਂ ਬਾਅਦ ਹਾਰ ਗਏ ਹਨ।

2017 ਵਿੱਚ ਨਿਕ ਨੇ ਅਮਾਂਡਾ ਕਲੋਟਸ (Amanda Kloots ) ਨਾਲ ਵਿਆਹ ਕਰਵਾਇਆ  ਅਤੇ ਉਨ੍ਹਾਂ ਦਾ 1 ਸਾਲ ਦਾ ਬੇਟਾ ਵੀ ਹੈ। ਕਲੋਟਸ ਨੇ ਸੋਸ਼ਲ ਮੀਡੀਆ ‘ਤੇ ਅਪਣੇ ਪਤੀ ਨਿਕ ਦੀ ਮੌਤ ਦਾ ਐਲਾਨ ਕਰਦਿਆਂ ਕਿਹਾ, ਹੁਣ ਸਵਰਗ ਵਿੱਚ ਰੱਬ ਦਾ ਇਕ ਹੋਰ ਦੂਤ ਹੈ। ਮੇਰੇ ਪਿਆਰੇ ਪਤੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ ਆਪਣੇ ਪਰਿਵਾਰ ਨਾਲ ਪਿਆਰ ਵਿੱਚ ਘਿਰਿਆ ਹੋਇਆ ਸੀ, ਗਾਉਂਦਾ ਅਤੇ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਉਸਨੇ ਇਸ ਧਰਤੀ ਨੂੰ ਛੱਡ ਦਿੱਤਾ’।

View this post on Instagram

God has another angel in heaven now. My darling husband passed away this morning. He was surrounded in love by his family, singing and praying as he gently left this earth. ⠀ I am in disbelief and hurting everywhere. My heart is broken as I cannot imagine our lives without him. Nick was such a bright light. He was everyone’s friend, loved to listen, help and especially talk. He was an incredible actor and musician. He loved his family and loved being a father and husband. Elvis and I will miss him in everything we do, everyday. ⠀ To Nicks extraordinary doctor, Dr. David Ng, you were my positive doctor! There are not many doctors like you. Kind, smart, compassionate, assertive and always eager to listen to my crazy ideas or call yet another doctor for me for a second opinion. You’re a diamond in the rough. ⠀ ⠀ I cannot begin to thank everyone enough for the outpour of love , support and help we’ve received these last 95 days. You have no idea how much you lifted my spirits at 3pm everyday as the world sang Nicks song, Live Your Life. We sang it to him today, holding his hands. As I sang the last line to him, “they’ll give you hell but don’t you light them kill your light not without a fight. Live your life,” I smiled because he definitely put up a fight. I will love you forever and always my sweet man. ❤️

A post shared by AK! ⭐️ (@amandakloots) on

 

ਅਪਾਰਟਮੈਂਟ ਬੰਦ ਕਰਨ ਲਈ ਨਿਉਯਾਰਕ ਸਿਟੀ ਦੀ ਯਾਤਰਾ ਤੋਂ ਬਾਅਦ, ਨਿਕ ਬੀਮਾਰ ਹੋ ਗਿਆ ਸੀ। ਕੋਵਿਡ-19 ਦੇ ਦੋ ਟੈਸਟ ਨਕਾਰਾਤਮਕ ਆਏ ਸਨ, ਪਰ 30 ਮਾਰਚ ਨੂੰ ਤੀਜੇ ਟੈਸਟ ਨੇ ਨਿਸ਼ਚਿਤ ਕੀਤਾ ਕੇ ਉਸਨੂੰ ਵਾਇਰਸ ਹੈ, ਇਸ ਦੌਰਾਨ ਨਿਕ ਬੇਹੋਸ਼ ਸੀ।

ਦੱਸ ਦਈਏ , ਕੈਨੇਡਾ ਦੇ ਵਸਨੀਕ, ਨਿਕ ਨੇ 2009 ਵਿੱਚ ਆਫ਼-ਬ੍ਰੋਡਵੇਅ ਪ੍ਰੋਡਕਸ਼ਨ ‘ਚ ‘ਦਿ ਟੌਸਿਕ ਏਵੈਂਜਰ’ ਦੇ ਟਾਈਟਲ ‘ਚ ਭੂਮਿਕਾ ਨਿਭਾਉਦਿਆਂ ਥੀਏਟਰ ਦੀ ਸ਼ੁਰੂਆਤ ਕੀਤੀ । ਤਿੰਨ ਸਾਲ ਬਾਅਦ, ਉਸਨੇ ਬ੍ਰੋਡਵੇਅ ਨੂੰ ਰੌਕ ਆਫ਼ ਏਜਜ਼ ਵਿੱਚ ਡੈਨਿਸ ਖੇਡਣ ਲਈ ਲੀਪ ਦਿੱਤੀ।

Related News

ਅਮਰੀਕਾ ਨੇ ਚੀਨੀ ਵਣਜ ਦੂਤਾਘਰ ਨੂੰ ਬੰਦ ਕਰਨ ਦੇ ਦਿੱਤੇ ਹੁਕਮ

Vivek Sharma

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ‘ਚ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਦੀ ਮੁਹਿੰਮ ਸ਼ੁਰੂ

Rajneet Kaur

RCMP ਨੇ TWO HILLS ਵਿਖੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੱਸਿਆ ਸ਼ੱਕੀ, ਦੋਹਾਂ ਘਟਨਾਵਾਂ ਦੀ ਜਾਂਚ ਕੀਤੀ ਸ਼ੁਰੂ

Vivek Sharma

Leave a Comment