channel punjabi
International News USA

NEWZEALAND ‘ਚ ਆਇਆ 7.7 ਤੀਬਰਤਾ ਦਾ ਭੂਚਾਲ :ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੋਨੇਸ਼ੀਆ ‘ਚ ਸੁਨਾਮੀ ਦੀ ਚਿਤਾਵਨੀ

ਵੈਲਿੰਗਟਨ : ਨਿਊਜ਼ੀਲੈਂਡ ਦੇ ਉੱਤਰੀ ਖੇਤਰ ‘ਚ ਬੁੱਧਵਾਰ ਨੂੰ ਡੂੰਘੇ ਸਮੁੰਦਰ ‘ਚ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਕਾਰਣ ਖੇਤਰ ਦੇ ਕੁਝ ਹਿੱਸਿਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕਰਨੀ ਪਈ। ਅਮਰੀਕੀ ਭੂ-ਵਿਗਿਆਨ ਏਜੰਸੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ ਰਿਕਰਟ ਪੈਮਾਨੇ ‘ਤੇ 7.7 ਮਾਪੀ ਗਈ ਅਤੇ ਇਸ ਦਾ ਕੇਂਦਰ ਲਾਇਲਟੀ ਟਾਪੂ ਦੇ ਦੱਖਣੀ-ਪੂਰਬ ‘ਚ 10 ਕਿਲੋਮੀਟਰ ਦੀ ਡੂੰਘਾਈ ‘ਚ ਸਥਿਤ ਸੀ।

ਅਮਰੀਕੀ ਸੁਨਾਮੀ ਚਿਤਾਵਨੀ ਕੇਂਦਰ ਨੇ ਵਾਨੂਆਤੂ ਅਤੇ ਫਿਜ਼ੀ ਲਈ 0.3 ਤੋਂ ਇਕ ਮੀਟਰ (1 ਤੋਂ 3.3 ਫੁੱਟ) ਤੱਕ ਦੀ ਸੁਨਾਮੀ ਸੰਬੰਧੀ ਚਿਤਾਵਨੀ ਜਾਰੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੱਛਮੀ ਇੰਡੋਨੇਸ਼ੀਆ ‘ਚ ਬੁੱਧਵਾਰ ਨੂੰ ਸਮੁੰਦਰ ਦੇ ਅੰਦਰ ਜ਼ਬਰਦਸਤ ਭੂਚਾਲ ਆਇਆ ।

https://t.co/X3cvjXcB57?amp=1

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਦੱਸਿਆ ਕਿ 10 ਕਿਲੋਮੀਟਰ ਦੀ ਡੂੰਘਾਈ ‘ਚ 6.2 ਦੀ ਤੀਬਤਰਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਸੁਮਾਤਰਾ ਟਾਪੂ ਦੇ ਬੇਂਗਕੁਲੂ ਸੂਬੇ ਦੇ ਬੇਂਗਕੁਲੂ ਸ਼ਹਿਰ ਦੇ ਦੱਖਣੀ-ਦੱੲਖਣ ਪੱਛਮ’ਚ ਸੀ। ਹਾਲਾਂਕਿ ਇੰਡੋਨੇਸ਼ੀਆ ਦੀ ਮੌਸਮ ਸੰਬੰਧੀ ਏਜੰਸੀ ਨੇ ਹੁਣ ਤੱਕ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਅਤੇ ਤੁਰੰਤ ਭੂਚਾਲ ਨਾਲ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

ਆਸਟ੍ਰੇਲਿਆਈ ਮੌਸਮ ਏਜੰਸੀ ਨੇ ਸੁਨਾਮੀ ਦਾ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਇਹ ਲਾਰਡ ਹਾਵੇ ਟਾਪੂ ਲਈ ਖ਼ਤਰਾ ਹੈ, ਜੋ ਆਸਟ੍ਰੇਲਿਆਈ ਮੁੱਖ ਭੂਮੀ ਤੋਂ ਲਗਪਗ 550 ਕਿਲੋਮੀਟਰ (340 ਮੀਲ) ਪੁਰਬ ’ਚ ਹੈ।
ਇਸ ਦੇ ਨਾਲ ਹੀ ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਵਾਨੁਆਤੂ ਤੇ ਫਿਜੀ ਲਈ 0.3 ਤੋਂ ਇਕ ਮੀਟਰ (1 ਤੋਂ 3.3 ਫੁੱਟ) ਤਕ ਦੀ ਸੁਨਾਮੀ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ।

ਦੱਖਣ ਪ੍ਰਸ਼ਾਂਤ ਮਹਾਸਾਗਰ ’ਚ ਸ਼ਕਤੀਸ਼ਾਲੀ ਭੂਚਾਲ ਦਾ ਕੇਂਦਰ ਲਾਇਲਟੀ ਟਾਪੂ ਤੋਂ ਛੇ ਮੀਲ ਦੱਖਣ-ਪੁਰਬ ਦੀ ਡੂੰਘਾਈ ’ਤੇ ਸੀ। ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਨਿਊਜ਼ੀਲੈਂਡਸ, ਵਨੁਆਤੂ, ਫਿਜੀ ਤੇ ਹੋਰ ਪ੍ਰਸ਼ਾਂਤ ਟਾਪੂਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Related News

ਮਾਂਟਰੀਅਲ ਉੱਤਰ ‘ਚ 9 ਪੈਦਲ ਯਾਤਰੀਆਂ ਨੂੰ ਵਾਹਨ ਨਾਲ ਟੱਕਰ ਮਾਰਨ ਵਾਲਾ ਡਰਾਈਵਰ ਗ੍ਰਿਫਤਾਰ

Rajneet Kaur

ਪੁਲਿਸ ਨੇ ਵਿਲਸਨ ਐਵੇਨਿਉ ਅਤੇ ਐਲਨ ਰੋਡ ਨੇੜੇ ਇਕ ਵਿਅਕਤੀ ਨੂੰ ਚਾਕੂ ਮਾਰਨ ‘ਤੇ ਦੋ ਔਰਤਾਂ ਨੂੰ ਕੀਤਾ ਗ੍ਰਿਫਤਾਰ

Rajneet Kaur

ਫਿਲੀਪੀਨਜ਼ ‘ਚ ਦੋ ਧਮਾਕੇ,ਘੱਟੋ-ਘੱਟ 10 ਲੋਕਾਂ ਦੀ ਮੌਤ

Rajneet Kaur

Leave a Comment