channel punjabi
Canada International News North America

ਅੱਤਵਾਦੀ ਹਮਲੇ 9/11 ਦੀ 19ਵੀਂ ਬਰਸੀ ਮੌਕੇ ਨੀਲੀ ਰੋਸ਼ਨੀ ਨਾਲ US ਨੇ ਦਿਤਾ ਇਹ ਸੰਦੇਸ਼

ਵਾਸ਼ਿੰਗਟਨ: ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਦੀ 19ਵੀਂ ਬਰਸੀ ਮੌਕੇ ਨਿਊਯਾਰਕ ਸ਼ਹਿਰ ਨੀਲੀ ਰੋਸ਼ਨੀ ਵਿੱਚ ਚਮਕਿਆ ਨਜ਼ਰ ਆਇਆ । ਸ਼ਹਿਰ ਦੀਆਂ ਦੋ ਮਸ਼ਹੂਰ ਇਮਾਰਤਾਂ ਤੋਂ ਅਸਮਾਨ ਵੱਲ ਜਾਣ ਵਾਲੀਆਂ ਦੋ ਬੀਮ ਲਾਈਟਾਂ ਯਾਦ ਦਿਵਾਉਂਦੀਆਂ ਹਨ ਕਿ ਅਮਰੀਕਾ ਨੇ ਉਸ ਅੱਤਵਾਦੀ ਹਮਲੇ ਵਿਚ ਆਪਣੇ ਲੋਕਾਂ ਨੂੰ ਗੁਆ ਦਿੱਤਾ ਸੀ। ਇਹ ਬੀਮ ਲਾਈਟ ‘ਵਨ ਵਰਲਡ ਟ੍ਰੇਡ ਸੈਂਟਰ’ ਅਤੇ ਦੂਜੀ ਇਮਪਾਇਰ ਸਟੇਟ ਬਿਲਡਿੰਗ ‘ਤੇ ਲਗਾਈ ਗਈ। ਨੀਲੀ ਰੋਸ਼ਨੀ ਰਾਹੀਂ ਅਮਰੀਕਾ ਸੰਦੇਸ਼ ਦੇ ਰਿਹਾ ਸੀ ਕਿ ਇਹ ਰੋਸ਼ਨੀ ਸਾਡੀ ਇਕਜੁੱਟਤਾ ਅਤੇ ਤਾਕਤ ਦੀ ਯਾਦ ਦਿਵਾਉਂਦੀ ਹੈ।

ਇਹ ਫੋਟੋਆਂ 9/11 ਮੈਮੋਰੀਅਲ ਅਤੇ ਅਜਾਇਬ ਘਰ ਦੇ ਟਵਿੱਟਰ ਹੈਂਡਲ ਤੋਂ ਸਾਂਝੀਆਂ ਕੀਤੀਆਂ ਗਈਆਂ ਹਨ। ਟਵੀਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਰਾਤ, ਨਿਊਯਾਰਕ ਸਿਟੀ ਦੇ ਅਸਮਾਨ ਤੋਂ ਇਸ ਰੋਸ਼ਨੀ ਦੇ ਜ਼ਰੀਏ, ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੂੰ 19 ਸਾਲ ਪਹਿਲਾਂ ਸਾਡੇ ਤੋਂ ਖੋਹ ਲਿਆ ਗਿਆ ਸੀ।

ਦੱਸ ਦੇਈਏ ਕਿ 11 ਸਤੰਬਰ 2001 ਨੂੰ ਅੱਤਵਾਦੀਆਂ ਨੇ ਯਾਤਰੀ ਜਹਾਜ਼ਾਂ ਨੂੰ ਮਿਜ਼ਾਈਲ ਦੇ ਰੂਪ ਵਿੱਚ ਇਸਤੇਮਾਲ ਕਰਦਿਆਂ ਮਸ਼ਹੂਰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕਾ ਦੇ ਪੈਂਟਾਗਨ ਨੂੰ ਨਿਸ਼ਾਨਾ ਬਣਾਇਆ ਸੀ। ਇਸ ਨੂੰ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਅੱਤਵਾਦੀ ਹਮਲਾ ਮੰਨਿਆ ਜਾਂਦਾ ਹੈ। ਵਰਲਡ ਟ੍ਰੇਡ ਸੈਂਟਰ ‘ਤੇ ਹੋਏ ਹਮਲੇ ਵਿਚ ਤਕਰੀਬਨ 3000 ਲੋਕ ਮਾਰੇ ਗਏ ਸਨ। 343 ਫਾਇਰ ਵਿਭਾਗ ਅਤੇ 60 ਪੁਲਿਸ ਅਧਿਕਾਰੀ ਵੀ ਉਨ੍ਹਾਂ ਲੋਕਾਂ ‘ਚ ਸ਼ਾਮਲ ਸਨ ਜੋ ਅੱਤਵਾਦੀ ਹਮਲੇ ਵਿਚ ਮਰ ਗਏ ਸਨ।

ਅੱਤਵਾਦੀ ਓਸਾਮਾ ਬਿਨ ਲਾਦੇਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸਾਲ 2011 ਵਿੱਚ, ਐਬਟਾਬਾਦ, ਪਾਕਿਸਤਾਨ ਵਿੱਚ ਅਮਰੀਕੀ ਸੀਲ ਕਮਾਂਡੋਜ਼ ਨੇ ਵਾਂਟਿਡ ਅੱਤਵਾਦੀ, ਲਾਦੇਨ ਨੂੰ ਮਾਰ ਦਿੱਤਾ ਸੀ।

ਪੂਰੇ ਦੇਸ਼ ‘ਚ ਲੋਕਾਂ ਨੇ ਇਸ ਹਮਲੇ ‘ਚ ਜਾਨ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਨੇ ਨੈਸ਼ਨਲ ਮੈਮੋਰੀਅਲ ‘ਤੇ ਜੋ ਬਿਡੇਨ ਨੇ ਆਪਣੀ ਗਵਰਨਰ ਪਤਨੀ ਨਾਲ ਨਿਊਯਾਰਕ’ਚ 2 ਮਿੰਟਾਂ ਦਾ ਮੌਨ ਰੱਖਿਆ।

Related News

ਕੈਨੇਡਾ ਵਾਸੀਆਂ ਨੂੰ ਜਲਦੀ ਹੀ ਮਿਲੇਗੀ ਕੋਰੋਨਾ ਤੋਂ ਮੁਕਤੀ, ਜਲਦੀ ਹੀ ਸ਼ੁਰੂ ਹੋਵੇਗੀ ‘ਵੈਕਸੀਨ’ ਸਪਲਾਈ

Vivek Sharma

ਨਿਊਜ਼ੀਲੈਂਡ :51 ਲੋਕਾਂ ਦਾ ਹੱਤਿਆਰਾ ਆਪਣੀ ਸਜ਼ਾ ਦੀ ਖ਼ੁਦ ਕਰੇਗਾ ਪੈਰਵੀ, ਵਕੀਲਾਂ ਨੂੰ ਹੱਟਣ ਦੇ ਦਿੱਤੇ ਨਿਰਦੇਸ਼

Rajneet Kaur

ਓਟਾਵਾ ‘ਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

Rajneet Kaur

Leave a Comment