channel punjabi
Canada International News North America

NDP ਆਗੂ ਐਂਡਰੀਆ ਹੌਰਵਥ ਤੇ ਐਂਟੀ ਰੇਸਿਜ਼ਮ ਕ੍ਰਿਟਿਕ ਲੌਰਾ ਮੇਅ ਲਿੰਡੋ ਨੇ ਕੈਨੇਡਾ ਦੇ ਸੱਜੇ ਪੱਖੀ ਹੇਟ ਗਰੁੱਪ ਪ੍ਰਾਊਡ ਬੌਇਜ਼ ਦੀ ਵਾਸਿ਼ੰਗਟਨ ਡੀਸੀ ‘ਚ ਕੈਪੀਟਲ ਹਿੱਲ ‘ਤੇ ਧਾਵਾ ਬੋਲੇ ਜਾਣ ਦੇ ਮਾਮਲੇ ‘ਚ ਸ਼ਮੂਲੀਅਤ ਕੀਤੇ ਜਾਣ ਦੀ ਕੀਤੀ ਨਿਖੇਧੀ

ਮੁੱਖ ਵਿਰੋਧੀ ਧਿਰ ਐਨਡੀਪੀ ਦੀ ਆਗੂ ਐਂਡਰੀਆ ਹੌਰਵਥ ਤੇ ਐਨਡੀਪੀ ਦੀ ਐਂਟੀ ਰੇਸਿਜ਼ਮ ਕ੍ਰਿਟਿਕ ਲੌਰਾ ਮੇਅ ਲਿੰਡੋ ਵੱਲੋਂ ਇੱਕ ਰਲੀਜ਼ ਜਾਰੀ ਕਰਕੇ ਕੈਨੇਡਾ ਦੇ ਸੱਜੇ ਪੱਖੀ ਹੇਟ ਗਰੁੱਪ ਪ੍ਰਾਊਡ ਬੌਇਜ਼ ਦੀ ਕੱਲ੍ਹ ਵਾਸਿ਼ੰਗਟਨ, ਡੀਸੀ ਵਿੱਚ ਕੈਪੀਟਲ ਹਿੱਲ ਉੱਤੇ ਧਾਵਾ ਬੋਲੇ ਜਾਣ ਦੇ ਮਾਮਲੇ ਵਿੱਚ ਸ਼ਮੂਲੀਅਤ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ। ਜਿ਼ਕਰਯੋਗ ਹੈ ਕਿ ਕੱਲ੍ਹ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਉਕਸਾਈ ਅਤੇ ਸੱਜੇ ਪੱਖੀ ਗਰੁੱਪਜ਼ ਦੀ ਅਗਵਾਈ ਵਿੱਚ ਹਿੰਸਕ ਭੀੜ ਨੇ 2020 ਦੀਆਂ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਪਲਟਾਉਣ ਲਈ ਅਮਰੀਕੀ ਕੈਪੀਟਲ ਉੱਤੇ ਧਾਵਾ ਬੋਲ ਦਿੱਤਾ।

ਕੈਪੀਟਲ ਦੀ ਇਮਾਰਤ ਉੱਤੇ ਧਾਵਾ ਬੋਲਣ ਦੇ ਨਾਲ ਨਾਲ ਇਸ ਹਿੰਸਕ ਭੀੜ ਵੱਲੋਂ ਉੱਥੇ ਕਾਫੀ ਲੁੱਟ ਖਸੁੱਟ ਵੀ ਕੀਤੀ ਗਈ ਤੇ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਕਿ ਹਿੰਸਕ ਭੀੜ ਨੇ ਨਾ ਸਿਰਫ ਵਾੲ੍ਹੀਟ ਸੁਪਰੀਮੇਸਿਸਟ, ਐਂਟੀ ਬਲੈਕ ਤੇ ਯਹੂਦੀਆਂ ਵਿਰੋਧੀ ਸਿੰਬਲ ਚੁੱਕੇ ਹੋਏ ਸਨ ਸਗੋਂ ਕੈਪੀਟਲ ਦੀਆਂ ਪੌੜੀਆਂ ਦੇ ਕੋਲ ਫਾਂਸੀ ਦਾ ਫੰਦਾ ਵੀ ਲਹਿਰਾਇਆ ਗਿਆ। ਇਸ ਭੀੜ ਦੇ ਪ੍ਰਬੰਧਕਾਂ ਵਿੱਚੋਂ ਇੱਕ ਕੈਨੇਡਾ ਵਿੱਚ ਕਾਇਮ ਕੀਤਾ ਗਿਆ ਹੇਟ ਗਰੁੱਪ ਪ੍ਰਾਊਡ ਬੌਇਜ਼ ਵੀ ਸੀ। ਪਿਛਲੇ ਪੰਜ ਸਾਲਾਂ ਵਿੱਚ ਕੈਨੇਡਾ ਵਿੱਚ ਇਸ ਤਰ੍ਹਾਂ ਦੇ ਹੇਟ ਗਰੁੱਪਜ਼ ਵਿੱਚ 200 ਫੀਸਦੀ ਵਾਧਾ ਹੋਇਆ ਹੈ। ਘਟਨਾਵਾਂ ਤੋਂ ਤਾਂ ਇਹ ਸਿੱਧ ਹੋ ਗਿਆ ਹੈ ਕਿ ਸੱਜੇ ਪੱਖੀ ਵਾੲ੍ਹੀਟ ਸੁਪਰੀਮੇਸਿਸਟ ਗਰੁੱਪਜ਼ ਸਾਡੀਆਂ ਸਾਰੀਆਂ ਕਮਿਊਨਿਟੀਜ਼ ਤੇ ਜਮਹੂਰੀਅਤ ਲਈ ਖਤਰਾ ਹਨ। ਐਨਡੀਪੀ ਆਗੂਆਂ ਨੇ ਅੱਗੇ ਆਖਿਆ ਕਿ ਬੜੇ ਹੀ ਸ਼ਰਮ ਵਾਲੀ ਗੱਲ ਹੈ ਕਿ ਕਈ ਮੀਡੀਆ ਰਿਪੋਰਟਾਂ ਵਿੱਚ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਾਊਡ ਬੌਇਜ਼ ਗਰੁੱਪ ਮੈਂਬਰਾਂ ਦੇ ਨਾਲ ਹੀ ਵਾੲ੍ਹੀਟ ਸੁਪਰੀਮੇਸਿਸਟ ਫੇਥ ਗੋਲਡੀ ਨਾਲ ਵੀ ਤਸਵੀਰਾਂ ਖਿਚਵਾਈਆਂ ਹਨ। ਇੱਥੋਂ ਤੱਕ ਕਿ ਅਤੀਤ ਵਿੱਚ ਫੋਰਡ ਨੂੰ ਪ੍ਰਾਊਡ ਬੌਏ ਆਫ ਦ ਮੰਥ ਦਾ ਦਰਜਾ ਵੀ ਦਿੱਤਾ ਜਾ ਚੁੱਕਿਆ ਹੈ। ਇਹ ਸਵੀਕਾਰਯੋਗ ਨਹੀਂ ਹੈ।

NDP ਆਗੂਆਂ ਨੇ ਆਖਿਆ ਕਿ ਅਸੀਂ ਪ੍ਰੀਮੀਅਰ ਡੱਗ ਫੋਰਡ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਪ੍ਰਾਊਡ ਬੌਇਜ਼ ਦੀ ਨਿਖੇਧੀ ਕਰਨ। ਇਸ ਤੋਂ ਇਲਾਵਾ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਫੋਰਡ ਓਟਾਵਾ ਵਿਚਲੇ ਅਧਿਕਾਰੀਆਂ ਕੋਲ ਇਹ ਸਪਸ਼ਟ ਕਰਨ ਕਿ ਓਨਟਾਰੀਓ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਪ੍ਰਾਊਡ ਬੌਇਜ਼ ਨੂੰ ਅੱਤਵਾਦੀ ਜਥੇਬੰਦੀ ਐਲਾਨਿਆ ਜਾਵੇ ਤੇ ਇਸ ਨਾਲ ਕੈਨੇਡਾ ਦੀ ਅੱਤਵਾਦ ਵਿਰੋਧੀ ਰਣਨੀਤੀ ਤਹਿਤ ਕਾਰਵਾਈ ਕੀਤੀ ਜਾਵੇ। ਓਨਟਾਰੀਓ ਵਾਸੀ ਹੋਣ ਨਾਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਤਾਂ ਕਿ ਅਜਿਹੀਆਂ ਜਥੇਬੰਦੀਆਂ ਦੇ ਹੱਥ ਵਿੱਚ ਸੱਤਾ ਨਾ ਆ ਸਕੇ।

Related News

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਮਿਲਣ ਤੋਂ ਬਾਅਦ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਅਹੁੱਦੇ ਤੋਂ ਹਟਾਇਆ

Rajneet Kaur

ਕੈਨੇਡਾ ‘ਚ ਸ਼ੁਕਰਵਾਰ ਨੂੰ ਕੋਵਿਡ 19 ਦੇ 6,702 ਨਵੇਂ ਮਾਮਲੇ ਹੋਏ ਦਰਜ

Rajneet Kaur

ਮਾਰਟੇਨਜ਼ਵਿੱਲੇ ਕੋ-ਓਪ ਫੂਡ ਸਟੋਰ ਦੇ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਆਈ ਪਾਜ਼ੀਟਿਵ

Rajneet Kaur

Leave a Comment