channel punjabi
International News USA

NASA ਦੇ Perseverance Rover ਨੇ Ingenuity ਹੈਲੀਕਾਪਟਰ ਨੂੰ ਮੰਗਲ ਦੀ ਸਤ੍ਹਾ ‘ਤੇ ਕੀਤਾ ਡਰਾਪ, ਜਲਦ ਭਰੇਗਾ ਉਡਾਣ

ਵਾਸ਼ਿੰਗਟਨ : ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਮੰਗਲ ਗ੍ਰਹਿ ਮਿਸ਼ਨ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਨਾਸਾ ਦੇ Perseverance Rover ਨਾਲ ਮੰਗਲ ਗ੍ਰਹਿ ‘ਤੇ ਗਏ ‘Ingenuity ਹੈਲੀਕਾਪਟਰ’ ਪਹਿਲੀ ਕੰਟਰੋਲ ਫਲਾਈਟ ਲਈ ਤਿਆਰ ਹੈ। ਇਸ ਨੂੰ ਪਹਿਲੀ ਉਡਾਨ ਲਈ ਮੰਗਲ ਦੀ ਸਤ੍ਹਾ ‘ਤੇ ਸਫ਼ਲਤਾਪੂਰਵਕ ਡਰਾਪ ਕਰ ਦਿੱਤਾ ਗਿਆ ਹੈ।

ਸਪੇਸ ਏਜੰਸੀ ਨਾਸਾ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਹੈਲੀਕਾਪਟਰ ਹੁਣ ਤਕ ਰੋਵਰ ਨਾਲ ਜੁੜ ਕੇ ਚਾਰਜ ਹੋ ਰਿਹਾ ਸੀ।

ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਹੈਲੀਕਾਪਟਰ ਮੰਗਲ ਦੀ ਸਤ੍ਹਾ ਤੋਂ ਉਡੇਗਾ ਤੇ ਕੈਮਰੇ ‘ਚ ਉਸ ਦਾ ਨਜ਼ਾਰਾ ਕੈਦ ਕਰੇਗਾ। ਅੱਠ ਅਪ੍ਰੈਲ ਨੂੰ ਇਹ ਉਡਾਣ ਭਰੇਗਾ। ਜ਼ਿਕਰਯੋਗ ਹੈ ਕਿ Perseverance Rover 18 ਫਰਵਰੀ ਨੂੰ ਮੰਗਲਵਾਰ ਗ੍ਰਹਿ ‘ਤੇ ਲੈਂਡ ਹੋਇਆ ਸੀ। 2.7 ਅਰਬ ਡਾਲਰ ਦਾ ਇਹ ਮਿਸ਼ਨ ਹੈ। ਇਸ ਦਾ ਮੁੱਢਲਾ ਮਕਸਦ ਲਗਪਗ ਤਿੰਨ ਅਰਬ ਸਾਲ ਪਹਿਲਾਂ ਜਦੋਂ ਮੰਗਲ ਜੀਵਨ ਦੇ ਜ਼ਿਆਦਾ ਅਨੁਕੂਲ ਸੀ ਉਦੋਂ ਸ਼ਾਇਦ ਮੰਗਲ ਗ੍ਰਹਿ ‘ਤੇ ਸੂਖਮ ਜੀਵ ਪੈਦਾ ਹੋਏ ਹੋਣ, ਇਸ ਦਾ ਪਤਾ ਲਾਉਣਾ ਹੈ। ਰੋਵਰ ‘ਚ ਦੋ ਮਾਈਕ੍ਰੋਫੋਨ ਹੈ। ਪਿਛਲੇ ਦਿਨੀਂ ਉਸ ਨੇ ਇਸ ਦੀ ਮਦਦ ਨਾਲ ਸਤਿਹ ‘ਤੇ ਚਹਿਲਕਦਮੀ ਦਾ ਆਡੀਓ ਭੇਜਿਆ ਸੀ। ਪੁਲਾੜ ਏਜੰਸੀ ਨੇ ਇਕ 16 ਮਿੰਟ ਦਾ ਆਡੀਓ ਜਾਰੀ ਕੀਤਾ ਸੀ। ਇਸ ‘ਚ ਮੰਗਲ ਦੀ ਸਹਿਤ ‘ਤੇ ਰੋਵਰ ਦੇ ਪਹੀਆ ਦੇ ਚੱਲਣ ਦੀ ਆਵਾਜ਼ ਸੁਣਾਈ ਦੇ ਰਹੀ ਹੈ।

ਦੱਸਣਯੋਗ ਹੈ ਕਿ ਰੋਵਰ ‘ਚ ਇਸ ਦੇ ਇਲਾਵਾ ਵੇਦਰ ਸਟੇਸ਼ਨ 19 ਕੈਮਰੇ ਲੱਗੇ ਹਨ। ਨਾਸਾ ਨੂੰ ਇਸ ਦੀ ਮਦਦ ਨਾਲ ਸਪੱਸ਼ਟ ਤਸਵੀਰਾਂ ਮਿਲਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਇਹ ਪੁਲਾੜ ਏਜੰਸੀ ਮੰਗਲ ‘ਤੇ ਮੋਬਾਈਲ ਸਾਇੰਸ ਵ੍ਹੀਕਲ ਭੇਜ ਚੁੱਕਾ ਹੈ ਪਰ Persistence ਇਸ ਤੋਂ ਜ਼ਿਆਦਾ ਵੱਡਾ ਹੈ। ਇਸ ਨੂੰ ਮੰਗਲ ਦੀਆਂ ਚੱਟਾਨਾਂ ਦੇ ਨਮੂਨੇ ਇਕੱਤਰ ਕਰਨ ਦੇ ਲਿਹਾਜ ਨਾਲ ਬਣਾਇਆ ਗਿਆ ਹੈ। ਰੋਵਰ ਆਪਣੇ ਨਾਲ ਪ੍ਰਾਜੈਕਟਾਂ ਨਾਲ ਜੁੜੇ ਕੁਝ ਖਾਸ ਉਪਕਰਨ ਵੀ ਲੈ ਕੇ ਗਿਆ ਹੈ।

Related News

ਬੀ.ਸੀ: ਸਿਹਤ ਅਧਿਕਾਰੀਆਂ ਨੇ 121 ਨਵੇਂ ਕੇਸਾਂ ਅਤੇ ਇੱਕ ਨਵੀਂ ਮੌਤ ਦੀ ਕੀਤੀ ਪੁਸ਼ਟੀ

Rajneet Kaur

ਚਿਲਡਰਨਜ਼ ਚੈਰਿਟੀ ਸ਼ੋਅ ਹਾਰਟਜ਼ ਟੈਲੀਥਨ ਨੇ ਵੀਕੈਂਡ ਦੇ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ, 6,681,873 ਮਿਲੀਅਨ ਡਾਲਰ ਕੀਤੇ ਇਕੱਠੇ

Rajneet Kaur

ਪੁਲਿਸ ਨੇ ਸੈਂਡਸਟੋਨ ਵੈਲੀ ‘ਚ ਇਕ ਨਿਸ਼ਾਨਾ ਬਣਾ ਕੇ ਕੀਤੇ ਦੋਹਰੇ ਕਤਲੇਆਮ ਦੇ ਮਾਮਲੇ ‘ਚ ਜੁੜੇ ਦੂਜੇ ਵਿਅਕਤੀ ਨੂੰ ਵੀ ਕੀਤਾ ਚਾਰਜ

Rajneet Kaur

Leave a Comment