Channel Punjabi
Canada International News North America

NACI ਨੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਕੀਤੀ ਸਿਫਾਰਿਸ਼

ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ (ਐਨ ਏ ਸੀ ਆਈ) ਵੱਲੋਂ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਉਮਰ ਵਰਗ ਤੇ ਇਸ ਤੋਂ ਵੱਡੇ ਲੋਕਾਂ ਨੂੰ ਐਸਟ੍ਰਾਜ਼ੈਨੇਕਾ ਵੈਕਸੀਨ ਲੱਗ ਸਕੇਗੀ।

ਐਨ ਏ ਸੀ ਆਈ ਦੀ ਵਾਈਸ ਚੇਅਰ ਡਾ• ਸ਼ੈਲੀ ਡੀਕਸ ਨੇ ਆਖਿਆ ਕਿ ਇਸ ਸਮੇਂ ਮੌਜੂਦਾ ਸਬੂਤਾਂ ਦੇ ਆਧਾਰ ਉੱਤੇ NACI ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨ ਬਿਨਾ ਕਿਸੇ ਮਤਭੇਦ ਦੇ 30 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਈ ਜਾ ਸਕਦੀ ਹੈ। ਮੋਜੂਦਾ ਵੈਕਸੀਨ ਸ਼ਡਿਊਲ ਦੇ ਅਧਾਰ ਉੱਤੇ ਅਜਿਹਾ ਹੋ ਸਕਦਾ ਹੈ ਕਿ ਲੋਕ ਐਸਟ੍ਰਾਜ਼ੈਨੇਕਾ ਵਰਗੀਆਂ ਵਾਇਰਲ ਵੈਕਟਰ ਵੈਕਸੀਨਜ਼ ਲਈ ਹੋਰ ਉਡੀਕ ਕਰਨ ਜਦਕਿ ਫਾਈਜ਼ਰ ਬਾਇਓਐਨਟੈਕ ਦੀ ਐਮ.ਆਰ.ਐਨ.ਏ ਵੈਕਸੀਨ ਦੀਆਂ ਹਰ ਹਫਤੇ 2 ਮਿਲੀਅਨ ਡੋਜ਼ਾਂ ਮਿਲਣ ਲੱਗਣ ਤੇ ਮੌਡਰਨਾ ਐਮ.ਆਰ.ਐਨ.ਏ ਦੀਆਂ ਡੋਜ਼ਾਂ ਵੀ ਵਾਅਦੇ ਮੁਤਾਬਕ ਮਿਲ ਜਾਣ।

ਕੈਨੇਡਾ ਭਰ ਵਿੱਚ ਐਸਟ੍ਰਾਜ਼ੈਨੇਕ ਦੀਆਂ 2•3 ਮਿਲੀਅਨ ਡੋਜ਼ਾਂ ਵੰਡੇ ਜਾਣ ਦੇ ਬਾਵਜੂਦ ਆਉਣ ਵਾਲੇ ਸਮੇਂ ਵਿੱਚ ਇਸ ਵੈਕਸੀਨ ਦੀ ਕਿੰਨੀ ਖੇਪ ਮਿਲੇਗੀ ਇਸ ਬਾਰੇ ਅਜੇ ਸਪਸ਼ਟ ਤੌਰ ਉੱਤੇ ਕੁੱਝ ਨਹੀਂ ਆਖਿਆ ਜਾ ਸਕਦਾ

Related News

ਕੈਨੇਡਾ ‘ਚ ਸ਼ੁਕਰਵਾਰ ਨੂੰ ਕੋਵਿਡ 19 ਦੇ 6,702 ਨਵੇਂ ਮਾਮਲੇ ਹੋਏ ਦਰਜ

Rajneet Kaur

ਟੋਰਾਂਟੋ ‘ਚ ਟਾਇਗਰ ਜੀਤ ਸਿੰਘ ਅਤੇ ਕੇਅਰ ਫਾਰ ਕੌਜ ਸੰਸਥਾਵਾਂ, ਲੋੜਵੰਦਾ ਲਈ ਆਈਆਂ ਅੱਗੇ

team punjabi

ਓਲੀਮਲ ਨੇ ਕਿਉਬਿਕ ‘ਚ ਸੈਕਿੰਡ ਮੀਟ ਪਲਾਂਟ ‘ਚ ਕੋਵਿਡ ਆਉਟਬ੍ਰੇਕ ਦੀ ਦਿਤੀ ਖ਼ਬਰ

Rajneet Kaur

Leave a Comment

[et_bloom_inline optin_id="optin_3"]