Channel Punjabi
Canada International News North America

ਮਾਂ ਨੇ ਆਪਣੇ 5 ਸਾਲਾਂ ਪੁੱਤ ਦੀ ਹੱਤਿਆ ਕਰ ਦੱਬਿਆ ਟੋਏ ‘ਚ , ਮਿਲੀ 35 ਸਾਲ ਦੀ ਸਜ਼ਾ

ਵੁਡਸਟਾਕ : ਅਮਰੀਕਾ ਦੇ ਇਲੀਨੋਇਸ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਔਰਤ ਨੇ ਆਪਣੇ ਹੀ ਬੱਚੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਲੀਨੋਇਸ ‘ਚ ਔਰਤ ਨੂੰ ਆਪਣੇ ਬੱਚੇ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਕਰਨ ਅਤੇ ਕੁੱਟਮਾਰ ਕਰਨ ਦੇ ਦੋਸ਼ ‘ਚ 35 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਜਾਇਨ ਕਨਿੰਘਮ ਨੇ ਆਪਣੇ 5 ਸਾਲਾਂ ਬੱਚੇ  ਐਂਡਰਿਊਜ਼ ਦਾ ਕਤਲ ਕਰਨ ਦਾ ਦੋਸ਼ ਦਸੰਬਰ ‘ਚ ਕਬੂਲ ਕੀਤਾ ਸੀ । ਪੁਲਿਸ ਨੂੰ ਬੱਚੇ ਦੀ ਲਾਸ਼ ਔਰਤ ਦੇ ਘਰ ਕੋਲ ਪਲਾਸਟਿਕ ‘ਚ ਲਪੇਟੀ ਮਿਲੀ ਸੀ, ਜਿਸ ਨੂੰ  ਜ਼ਮੀਨ ‘ਚ ਟੋਇਆ ਪੁੱਟ ‘ਚ ਦੱਬਿਆ ਹੋਇਆ ਸੀ।

ਮੈਕਹੈਨਰੀ ਕਾਉਂਟੀ ਜੱਜ ਰੌਬਰਟ ਬਿਲਬ੍ਰਾਂਡ ਨੇ ਸ਼ੁੱਕਰਵਾਰ ਨੂੰ ਔਰਤ ਨੂੰ 35 ਸਾਲ ਕੈਦ ਦੀ ਸਜ਼ਾ ਸੁਣਾਈ ਹੈ ।

ਅਦਾਲਤ ਨੇ ਇਸ ਗੱਲ ‘ਤੇ ਗੌਰ ਕੀਤਾ ਕਿ ਔਰਤ ਨਸ਼ੇ ਦੀ ਆਦੀ ਸੀ। ਪਰ ਇਸਦੇ ਨਾਲ ਹੀ ਕਿਹਾ ਕਿ ਉਸ ਦਾ ਨਸ਼ੇ ਦਾ ਆਦੀ ਹੋਣਾ ਉਸ ਦੇ ਆਪਣੇ ਪੁੱਤ ਪ੍ਰਤੀ ਉਸ ਦੇ ਵਿਵਹਾਰ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।” ਐਂਡਰਿਊਜ਼ ਦੇ ਪਿਤਾ ‘ਤੇ ਵੀ ਕਤਲ ਦਾ ਦੋਸ਼ ਲਾਇਆ ਗਿਆ ਸੀ ਪਰ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ । ਇਸ ਸਾਰੇ ਮਾਮਲੇ ਦੀ ਸੁਣਵਾਈ ਵਿਚਾਰ ਅਧੀਨ ਹੈ।

Related News

ਅਮਰੀਕਾ ‘ਚ ਟਰੰਪ ਸਮਰਥਕ ਅਤੇ ਵਿਰੋਧੀ ਭਿੜੇ, ਇਕ ਦੀ ਮੌਤ

Vivek Sharma

ਅਮਰੀਕਾ ਸਰਕਾਰ ਦੀ ਟਰੈਵਲ ਐਡਵਾਈਜ਼ਰੀ : ਨਾਗਰਿਕਾਂ ਨੂੰ ਭਾਰਤ ਯਾਤਰਾ ਤੋਂ ਬਚਣ ਦੀ ਦਿੱਤੀ ਸਲਾਹ

Vivek Sharma

ਆਬੂਧਾਬੀ ਵਿਖੇ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਦੀ ਚਮਕੀ ਕਿਸਮਤ, ਲਾਟਰੀ ਵਿੱਚ ਮਿਲੀ ਕਰੋੜਾਂ ਰੁਪਏ ਦੀ ਰਾਸ਼ੀ,

Vivek Sharma

Leave a Comment

[et_bloom_inline optin_id="optin_3"]