channel punjabi
Canada International News North America

ਟੋਰਾਂਟੋ ਤੋਂ ਬਾਅਦ ਹੁਣ ਐਡਮਿੰਟਨ ‘ਚ ਵੀ ਮਾਸਕ ਪਾਉਣਾ ਹੋਵੇਗਾ ਲਾਜ਼ਮੀ

ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਦੱਸਿਆ ਕਿ ਜਿਆਦਾਤਰ ਲੋਕ ਪਬਲਿਕ ਹੈਲਥ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਨ, ਅਤੇ ਟ੍ਰਾਂਜਿਟ ਵਿੱਚ ਵੀ 95 ਫੀਸਦੀ ਲੋਕ ਮਾਸਕ ਪਾ ਕੇ ਰੱਖਦੇ ਹਨ। ਬਿਜਨਸ ਅਦਾਰੇ ਵੀ ਇਨਡੋਰ ਸਪੇਸ ਵਿੱਚ ਮਾਸਕ ਪਹਿਨਣ ਨੂੰ ਯਕੀਨੀ ਬਣਾ ਰਹੇ ਹਨ। ਮੇਅਰ ਮੁਤਾਬਕ ਜੋ ਵੀ ਐਡਵਾਇਜ਼ ਅਤੇ ਮੈਜਰਸ ਜਾਰੀ ਕੀਤੇ ਜਾਂਦੇ ਹਨ,ਉਹ ਹੈਲਥ ਅਧਿਕਾਰੀਆਂ ਦੀ ਸਲਾਹ ਅਨੁਸਾਰ ਜਾਰੀ ਕੀਤੇ ਜਾਂਦੇ ਹਨ। ਮੇਅਰ ਨੇ ਕਿਹਾ ਕਿ ਬਾਇਲਾਅਜ਼ ਕਾਇਮ ਕਰਨ ਸਬੰਧੀ ਸਿਫਾਰਸ਼ਾ ਆਈਆਂ ਹਨ ਤਾਂ ਜੋ ਮਾਪਦੰਡਾਂ ਨੂੰ ਜਾਰੀ ਰੱਖਿਆ ਜਾ ਸਕੇ।

ਹੁਣ ਐਡਮਿੰਟਨ ਸ਼ਹਿਰ ‘ਚ ਵੀ ਦੁਕਾਨਾਂ, ਮਾਲ ਵਰਗੀਆਂ ਜਨਤਕ ਥਾਵਾਂ ‘ਤੇ 1 ਅਗਸਤ ਤੋਂ ਮਾਸਕ ਲਾਜ਼ਮੀ ਕਰ ਦਿਤਾ ਗਿਆ ਹੈ । ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 100 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

ਦਸ ਦਈਏ ਇਹ ਨੀਯਮ ਦੋ ਸਾਲ ਤੋਂ ਘਟ ਉਮਰ ਦੇ ਬੱਚੇ ‘ਤੇ ਲਾਗੂ ਨਹੀਂ ਹੋਵੇਗਾ।

ਮੇਅਰ ਡੌਨ ਇਵਸਨ ਨੇ ਕਿਹਾ ਕਿ ਇਹ ਕਦਮ ਐਡਮਿੰਟਨ ਵਾਸੀਆਂ ਦੀ ਸਿਹਤ ਦੀ ਰੱਖਿਆ ਅਤੇ ਇਕ ਹੋਰ ਆਰਥਿਕ ਬੰਦ ਦੀ ਸੰਭਾਵਨਾ ਤੋਂ ਬਚਾਅ ਲਈ ਜ਼ਰੂਰੀ ਹੈ।

ਪਰਚੂਨ ਸਟੋਰਾਂ,ਮੰਨੋਰਜਨ ਸਥਾਨਾਂ, ਰੇਕ ਸੈਂਟਰਾਂ, ਕਿਰਾਏ ਦੇ ਵਾਹਨਾਂ ਅਤੇ ਹੋਰ ਕਈ ਜਨਤਕ ਥਾਵਾਂ ‘ਤੇ ਚਹਿਰੇ ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ।ਸਕੂਲ਼ਾਂ,ਹਸਪਤਾਲਾਂ ਅਤੇ ਸਿਹਤ ਸੰਭਾਲ ਕੇਂਦਰਾਂ ,ਉਹ ਥਾਵਾਂ ਜਿਥੇ ਵੀ ਸਟਾਫ ਵਿਚਕਾਰ ਦੂਰੀ ਰੱਖੀ ਗਈ ਹੈ ਉਥੇ ਮਾਸਕ ਪਹਿਨਣਾ ਜ਼ਰੂਰੀ ਨਹੀਂ ਹੈ।ਕਈ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਕਈ ਸਮਰਥਨ ਕਰ ਰਹੇ ਹਨ।

Related News

ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ‘ਚ ਪੀ.ਐਮ. ਦੇ ਬਿਆਨ ਦੀ ਕੀਤੀ ਨਿੰਦਾ, ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ

Vivek Sharma

ਬ੍ਰਿਟੇਨ ‘ਚ ਆਇਆ ਕੋਰੋਨਾ ਵਾਇਰਸ ਦਾ ਨਵਾ ਰੂਪ ਕਿੰਨਾ ਹੋ ਸਕਦੈ ਨੁਕਸਾਨਦਾਇਕ:ਭਾਰਤੀ-ਅਮਰੀਕੀ ਡਾਕਟਰ ਵਿਵੇਕ ਮੂਰਤੀ

Rajneet Kaur

Leave a Comment