Channel Punjabi
Canada International News North America

ਮੈਨੀਟੋਬਾ ‘ਚ ਕੋਵਿਡ 19 ਕਾਰਨ ਦੋ ਮੌਤਾਂ ਅਤੇ 20 ਹੋਰ ਨਵੇਂ ਕੇਸ ਆਏ ਸਾਹਮਣੇ

ਮੈਨੀਟੋਬਾ: ਸੂਬਾਈ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮੈਨੀਟੋਬਾ ‘ਚ ਕੋਵਿਡ 19 ਕਰਕੇ ਦੋ ਮੌਤਾਂ ਅਤੇ 20 ਹੋਰ ਨਵੇਂ ਕੇਸ ਸਾਹਮਣੇ ਆਏ ਹਨ।

ਮੈਨੀਟੋਬਾ ਦੇ ਮੁੱਖ ਸੂਬਾਈ ਜਨਤਕ ਸਿਹਤ ਅਧਿਕਾਰੀ, ਡਾ. ਬ੍ਰੈਂਟ ਰੌਸੀਨ( Dr. Brent Roussin) ਨੇ ਕਿਹਾ ਕਿ ਇਹ ਦੋਵੇਂ ਮੌਤਾਂ ਦੋ ਔਰਤਾਂ ਦੀਆਂ ਹੋਈਆਂ ਹਨ। ਇਕ ਦੀ ਉਮਰ 80 ਸਾਲ ਅਤੇ ਦੂਜੀ ਦੀ 90 ਸਾਲ ਸੀ।

ਸਰਗਰਮ ਕੋਵਿਡ 19 ਮਾਮਲੇ 457 ਹਨ।  ਜਿਸ ‘ਚੋਂ 12 ਲੋਕ  ਹਸਪਤਾਲ ਵਿੱਚ ਸ਼ਾਮਲ ਹਨ ਅਤੇ ਇੱਕ ਆਈਸੀਯੂ ਵਿੱਚ ਹੈ। ਪੰਜ ਦਿਨਾਂ ਦੀ ਟੈਸਟ ਸਕਾਰਾਤਮਕਤਾ ਦਰ 1.3 ਪ੍ਰਤੀਸ਼ਤ ਤੋਂ ਹੇਠਾਂ ਹੈ। 20 ਨਵੇਂ ਮਾਮਲਿਆ ‘ਚ ਛੇ ਵਿਅਕਤੀ ਪ੍ਰੀਰੀ ਪਹਾੜੀ ਸਿਹਤ ਖੇਤਰ( Prairie Mountain Health region) ਦੇ, ਇਕ ਇੰਟਰਲੇਕ-ਪੂਰਬੀ ਸਿਹਤ ਖੇਤਰ ‘ਚੋਂ, ਅਤੇ ਵਿਨੀਪੈਗ ਵਿੱਚ 13 ਵਿਅਕਤੀ ਸ਼ਾਮਲ ਹਨ।

ਮੈਨੀਟੋਬਾ ‘ਚ ਕੁਲ  ਕੋਵਿਡ 19 ਕੇਸਾਂ ਦੀ ਗਿਣਤੀ 1,264 ਤੱਕ ਪਹੁੰਚ ਗਈ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਮਨੀਟੋਬਾ ਵਿਚ ਇਸ ਸਮੇਂ 457 ਐਕਟਿਵ ਕੇਸ ਹਨ ਅਤੇ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 16 ਕੋਵਿਡ 19 ਨਾਲ  ਮੌਤਾਂ ਹੋਈਆਂ ਹਨ।

Related News

ਖ਼ੁਲਾਸਾ : ਕੈਨੇਡੀਅਨ ਫ਼ੌਜ ਨੇ ਚੀਨ ਦੇ ਸੈਨਿਕਾਂ ਨੂੰ ‘ਵਿੰਟਰ-ਯੁੱਧ’ ਲਈ ਦਿੱਤੀ ਸਿਖਲਾਈ !

Vivek Sharma

ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਰੀ ਦੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਨੋਟਿਸ ਜਾਰੀ

Rajneet Kaur

ਕੈਨੇਡਾ ਵਿੱਚ ਲੇਬਰ ਦੀ ਘਾਟ ਨੂੰ ਹੱਲ ਕਰਨ ਲਈ ਹਰ ਸੰਭਵ ਉਪਰਾਲਾ ਜਾਰੀ : ਮਾਰਕੋ

Vivek Sharma

Leave a Comment

[et_bloom_inline optin_id="optin_3"]