channel punjabi
Canada International News North America

ਬੀ.ਸੀ: ਕੈਲੋਵਨਾ ‘ਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਗੱਡੀ ‘ਚ ਮਿਲੀ ਲਾਸ਼

ਬੀ.ਸੀ: ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਕੈਲੋਵਨਾ ਆਰਸੀਐਮਪੀ( Kelowna RCMP) ਸ਼ਹਿਰ ਵਿੱਚ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਆਰਸੀਐਮਪੀ ਨੇ ਕਿਹਾ ਕਿ ਐਤਵਾਰ ਦੁਪਹਿਰ ਨੂੰ ਉਨ੍ਹਾਂ ਨੂੰ ਕੈਲੋਵਨਾ ਜਨਰਲ ਹਸਪਤਾਲ ਬੁਲਾਇਆ ਗਿਆ, ਜਿਥੇ ਇਕ ਵਿਅਕਤੀ ਗੋਲੀ ਲੱਗਣ ਤੋਂ ਬਾਅਦ ਇਲਾਜ ਕਰਵਾਉਣ ਆਇਆ ਸੀ।

RCMP ਨੇ ਜਦੋਂ ਉਸਦੀ ਗੱਡੀ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਇੱਕ ਵਿਅਕਤੀ ਦੀ ਲਾਸ਼ ਮਿਲੀ । ਪੁਲਿਸ ਨੇ ਅਜੇ ਉਸਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ, ਅਤੇ ਨਾ ਹੀ ਉਸਦੀ ਪਛਾਣ ਜਾਰੀ ਕੀਤੀ ਹੈ।

ਕੈਲੋਵਨਾ ਆਰਸੀਐਮਪੀ ਸੀਪੀਐਲ Jocelyn Noseworthy ਨੇ ਕਿਹਾ ਕਿ ਪੀੜਿਤ ਦੀ ਜਾਣਕਾਰੀ ਮੁਤਾਬਕ ਗੋਲੀਬਾਰੀ ਮੈਕਕੁਲੋਚ        (McCulloch ) ਖੇਤਰ ਵਿੱਚ ਹੋਈ ਹੈ। ਪੁਲਿਸ ਅਧਿਕਾਰੀ ਇਸ ਖੇਤਰ ‘ਚ ਸਬੂਤ ਦੀ ਭਾਲ ‘ਚ ਜੁੱਟੇ ਹੋਏ ਹਨ।

ਕੈਲੋਵਨਾ ਆਰ.ਸੀ.ਐਮ.ਪੀ ਵਲੋਂ ਨੰਬਰ 250-762-3300 ਜਾਰੀ ਕੀਤਾ ਗਿਆ ਹੈ ਜਿਸ ਵਿਅਕਤੀ ਨੂੰ ਇਸ ਮਾਮਲੇ ਦੀ ਜਾਣਕਾਰੀ ਹੋਵੇ ਦਸ ਸਕਦਾ ਹੈ। ਜਾਂ ਫਿਰ ਅਪਰਾਧ ਰੋਕਣ ਵਾਲਿਆ ਨੂੰ 1-800-222-8477 ਤੇ ਕਾਲ ਕਰ ਸਕਦੇ ਹਨ ਜਾਂ ਫਿਰ ਆਨਲਾਈਨ http://www.crimestoppers.net.ਕਾਲ ਕਰ ਸਕਦੇ ਹਨ।

Related News

ਟੋਯੋਟਾ ਕੈਨੇਡਾ ਦੇ ਦੋ ਪਲਾਂਟਾਂ ਕੈਂਬਰਿਜ ਅਤੇ ਵੁੱਡਸਟਾਕ ਵਿਚ ਕੋਵਿਡ -19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਕੈਨੇਡਾ ਵਿੱਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲਿਆਂ ਦੀ ਸੰਖਿਆ 20,000 ਤੋਂ ਪਾਰ ਪਹੁੰਚੀ, ਓਂਂਟਾਰੀਓ ‘ਚ 1848 ਨਵੇਂ ਮਾਮਲੇ

Vivek Sharma

ਕਿਸਾਨਾਂ ਨੇ ਸੰਘਰਸ਼ ਤਿੱਖਾ ਕਰਨ ਲਈ ਬਣਾਈ ਯੋਜਨਾ

Rajneet Kaur

Leave a Comment