channel punjabi
Canada International News North America

ਟੋਰਾਂਟੋ ਪੁਲਿਸ ਨੇ 25 ਸਾਲਾ ਇਬਰਾਹਿਮ ਹਦਾਦ ਨੂੰ ਹਿੱਟ ਐਂਡ ਰਨ ਕੇਸ ‘ਚ ਕੀਤਾ ਗ੍ਰਿਫਤਾਰ

ਟੋਰਾਂਟੋ ਪੁਲਿਸ ਨੇ ਹਿੱਟ ਐਂਡ ਰਨ ਕੇਸ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਤੜਕੇ 2:50 ਵਜੇ ਡੁੰਡਾਸ ਅਤੇ ਸੰਸਦ ਦੀਆਂ ਸਟ੍ਰੀਟਸ ( Dundas and Parliament streets ) ਤੇ  ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਇੱਕ 52 ਸਾਲਾ ਵਿਅਕਤੀ ਡੁੰਡਾਸ ਸਟ੍ਰੀਟ ਨੂੰ ਪਾਰ ਕਰਕੇ ਪਾਰਲੀਮੈਂਟ ਸਟ੍ਰੀਟ ਵਲ ਜਾ ਰਿਹਾ ਸੀ। ਜਦੋਂ ਇਕ ਕਾਰ ਨੇ ਉਸਨੂੰ ਟੱਕਰ ਮਾਰ ਦਿਤੀ ਸੀ।

ਬਾਅਦ ‘ਚ ਜਾਂਚਕਰਤਾਵਾਂ ਨੇ ਇਕ ਸ਼ੱਕੀ ਵਾਹਨ ਦੀ ਫੋਟੋ  ਜਾਰੀ ਕੀਤੀ ਸੀ।

ਐਤਵਾਰ ਸਵੇਰੇ ਇਕ ਅਪਡੇਟ ‘ਚ ਪੁਲਿਸ ਨੇ ਕਿਹਾ ਕਿ  25 ਸਾਲਾ ਇਬਰਾਹਿਮ ਹਦਾਦ ਨੂੰ ਗ੍ਰਿਫਤਾਰ ਕੀਤਾ ਗਿਆ  ਅਤੇ ਉਸਨੂੰ ਟੱਕਰ ਮਾਰਨ ਦੇ ਦੋਸ਼ ‘ਚ ਚਾਰਜ ਕੀਤਾ ਗਿਆ ਸੀ। ਹਦਾਦ ਉੱਤੇ ਸਰੀਰਕ ਨੁਕਸਾਨ ਪਹੁੰਚਾਉਣ ਵਾਲੇ ਹਾਦਸੇ ਤੋਂ ਬਾਅਦ ਰੁਕਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਗਿਆ ਸੀ।

ਹਦਾਦ ਨੂੰ 3 ਨਵੰਬਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੇ ਨੰਬਰ 416-808-1900 ਜਾਰੀ ਕਰਦਿਆ ਕਿਹਾ ਹੈ ਜੇਕਰ ਕਿਸੇ ਨੂੰ ਇਸ ਟੱਕਰ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਦਸ ਸਕਦੇ ਹਨ।

Related News

ਬੀ.ਸੀ: ਪੈਮਬਰਟਨ ਦੇ ਉੱਤਰ ਵਿੱਚ ਇੱਕ 36 ਸਾਲਾ ਵਿਅਕਤੀ ‘ਤੇ ਰਿੱਛ ਨੇ ਕੀਤਾ ਹਮਲਾ

Rajneet Kaur

TCDSB ਨੇ ਕੋਵਿਡ 19 ਆਉਟਬ੍ਰੇਕ ਕਾਰਨ ਦੋ ਸਕੂਲ ਅਸਥਾਈ ਤੌਰ ‘ਤੇ ਕੀਤੇ ਬੰਦ

Rajneet Kaur

ਕੋਰੋਨਾ ਨੂੰ ਲੈ ਕੇ W.H.O. ਨੇ ਜਾਰੀ ਕੀਤੀ ਨਵੀਂ ਚਿਤਾਵਨੀ, ਅਨੇਕਾਂ ਦੇਸ਼ਾਂ ਦੀ ਵਧੀ ਚਿੰਤਾ

Vivek Sharma

Leave a Comment