channel punjabi
Canada News North America

ਕੈਨੇਡਾ,ਲੰਡਨ ਅਤੇ ਕੁਵੈਤ ਦੇ ਐਨ.ਆਰ.ਆਈਜ਼ ਪੰਜਾਬੀਆਂ ਦੀ ਅੱਜ ਹੋਵੇਗੀ ਵਤਨ ਵਾਪਸੀ

ਕੋਰੋਨਾ ਵਾਇਰਸ ਜਿਸਨੇ ਸਾਰੇ ਦੇਸ਼ਾਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਜਿਥੇ ਇੱਕ ਵਾਰ ਸਭ ਕੁਝ ਬੰਦ ਹੋ ਗਿਆ ਸੀ ਤੇ ਸਾਰੇ ਘਰਾਂ ਵਿੱਚ ਬੈਠ ਗਏ ਸਨ, ਪਰ ਹੁਣ ਸਾਰਾ ਕੁਝ ਹੌਲੀ-ਹੌਲੀ ਲੀਹ ਤੇ ਆਉਣਾ ਸ਼ੁਰੂ ਹੋ ਗਿਆ ਹੈ। ਭਾਂਵੇ ਅਜੇ ਕੋਵਿਡ-19 ਦਾ ਪ੍ਰਕੋਪ ਖਤਮ ਨਹੀਂ ਹੋਇਆ, ਪਰ ਸਰਕਾਰ ਨੇ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ। ਫਲਾਈਟਾਂ ‘ਚ ਵੀ ਕੋਰੋਨਾ ਵਾਇਰਸ ਤੋਂ ਬਚਣ ਲਈ ਕਈ ਨਿਯਮ ਲਾਗੂ ਹੋਏ ਹਨ। ਜਿਸ ਤੋਂ ਬਾਅਦ ਯਾਤਰੀ ਫਲਾਈਟਾਂ ‘ਚ ਸਫ਼ਰ ਕਰ ਰਹੇ ਹਨ।  ਕੁਵੈਤ,ਆਬੂਧਾਬੀ,ਦੁਬਈ,ਆਕਲੈਂਡ,ਦੋਹਾ,ਮਸਕਟ ਤੋਂ ਲਗਾਤਾਰ ਫਲਾਈਟਾਂ ਆ ਰਹੀਆਂ ਹਨ। ਇਸੇ ਤਰ੍ਹਾਂ ਹੁਣ ਲੰਡਨ,ਕੈਨੇਡਾ ਸਮੇਤ ਕੁਵੈਤ ਦੇ ਯਾਤਰੀ ਪੰਜਾਬ ਪਹੁੰਚਣਗੇ।

ਦੱਸ ਦਈਏ ਜਿਹੜੇ ਯਾਤਰੀ ਪੰਜਾਬ ਆਉਣਗੇ ਉਨ੍ਹਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਵੱਲ ਭੇਜ ਕੇ ਕੁਆਰੰਟਾਈਨ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੇ ਐਨ.ਆਰ.ਆਈ ਪ੍ਰਸ਼ਾਸਨ ਵਲੋਂ ਧਰਮਸ਼ਾਲਾਂ ਜਾਂ ਧਾਰਮਿਕ ਸਥਾਨਾਂ ‘ਤੇ ਨਹੀਂ ਰਹਿਣਾ ਚਾਹੁੰਦੇ ਉਹ ਆਪਣੇ ਖਰਚੇ ‘ਤੇ ਹੋਟਲ ਵੀ ਰੁੱਕ ਸਕਦੇ ਹਨ। ਲੰਡਨ ਅਤੇ ਕੈਨੇਡਾ ਤੋਂ ਆਉਣ ਵਾਲੇ ਯਾਤਰੀਆਂ ਲਈ ਅੱਲਗ ਬੱਸਾਂ ਵੀ ਭੇਜੀਆਂ ਜਾ ਰਹੀਆਂ ਹਨ।

Related News

4 ਜਨਵਰੀ ਨੂੰ ਮੁੜ ਤੋਂ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੁੱਖ ਮੰਗਾਂ ਨੂੰ ਲੈ ਕੇ ਹੋਵੇਗੀ ਚਰਚਾ

Rajneet Kaur

VACCINE ENTHUSIASM : ਖ਼ਰਾਬ ਮੌਸਮ ਦੇ ਬਾਵਜੂਦ ਵੈਕਸੀਨ ਲਈ ਲੋਕ ਘੰਟਿਆਂ ਲਾਈਨਾਂ ਵਿੱਚ ਖੜੇ ਹੋ ਕੇ ਕਰ ਰਹੇ ਹਨ ਇੰਤਜ਼ਾਰ

Vivek Sharma

ਕੋਵਿਡ 19 ਐਕਸਪੋਜ਼ਰ ਕਾਰਨ ਸਸਕੈਟੂਨ ਫੂਡ ਬੈਂਕ ਦੋ ਤੋਂ ਤਿੰਨ ਦਿਨਾਂ ਲਈ ਹੋਵੇਗਾ ਬੰਦ

Rajneet Kaur

Leave a Comment