channel punjabi
International News

LIVE : ਭਾਰਤ ਦਾ ਆਜ਼ਾਦੀ ਦਿਵਸ ਸਮਾਗਮ, ਇਤਿਹਾਸਿਕ ਲਾਲ ਕਿਲੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫਹਿਰਾਇਆ ਤਿਰੰਗਾ ਝੰਡਾ

NEW DELHI : ਨਵੀਂ ਦਿੱਲੀ / ਨਿਊਜ਼ ਡੈਸਕ (ਵਿਵੇਕ ਸ਼ਰਮਾ)

ਭਾਰਤ ਆਪਣੀ ਆਜ਼ਾਦੀ ਦੀ 74ਵੀਂ ਵਰ੍ਹੇਗੰਢ ਮਨਾ ਰਿਹਾ ਹੈ,
ਰਾਜਧਾਨੀ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਦੀ ਪ੍ਰਾਚੀਰ ਤੋਂ ਕੌਮੀ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ। ਦੇਸ਼ ਦੇ ਨਾਂ ਸੰਬੋਧਨ ਵਿਚ ਉਨ੍ਹਾਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ। ਭਾਰਤ ਦੇ ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਸੋਸ਼ਲ ਡਿਸਟੈਂਸ ਦਾ ਖਾਸ ਧਿਆਨ ਰੱਖਿਆ ਗਿਆ ਹੈ। ਆਮ ਲੋਕਾਂ ਅਤੇ ਦਰਸ਼ਕਾਂ ਨੂੰ ਸੀਮਤ ਗਿਣਤੀ ਵਿੱਚ ਸੀ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ ਹੈ। ਮਹਿਮਾਨਾਂ ਦੀ ਕੁਰਸੀਆ ਦੇ ਵਿਚਾਲੇ 5 ਤੋਂ 7 ਫੁੱਟ ਤੱਕ ਦਾ ਫਾਸਲਾ ਰੱਖਿਆ ਗਿਆ ਹੈ ।

LIVE UPDATE :

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਤਿਹਾਸਿਕ ਲਾਲ ਕਿਲੇ ‘ਤੇ ਲਹਿਰਾਇਆ ਤਿਰੰਗਾ ਝੰਡਾ

ਪੀਐਮ ਮੋਦੀ ਨੇ ਲਗਾਤਾਰ ਸੱਤਵੀਂ ਵਾਰ ਲਾਲ ਕਿਲੇ ‘ਤੇ ਲਹਿਰਾਇਆ ਤਿਰੰਗਾ ਝੰਡਾ

ਆਪਣੇ ਸੰਬੋਧਨ ਦੌਰਾਨ ‘ਆਤਮ-ਨਿਰਭਰ ਭਾਰਤ’ ‘ਤੇ ਦਿੱਤਾ ਜ਼ੋਰ

ਚੀਨ ਦਾ ਨਾਂ ਲਏ ਬਗੈਰ ਵਿਸਥਾਰਵਾਦੀ ਦੇਸ਼ਾਂ ਨੂੰ ਠੱਲ੍ਹ ਪਾਉਣ ਦੀ ਕੀਤੀ ਗੱਲ

ਕੈਰੋਨਾ ਨਾਲ ਨਜਿੱਠਣ ਵਿੱਚ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਦੀ ਕੀਤੀ ਚਰਚਾ

ਇਕ ਸਾਲ ਦੌਰਾਨ FDI ‘ਚ 18% ਦੀ ਹੋਈ ਰਿਕਾਰਡ ਬਡੌਤਰੀ : PM ਮੋਦੀ

‘ਕਿਸਾਨਾਂ ਦੀ ਬਿਹਤਰੀ ਲਈ ਚੁੱਕੇ ਗਏ ਇਤਿਹਾਸਕ ਕਦਮ’

‘ਮੱਧ ਵਰਗੀ ਪਰਿਵਾਰਾਂ ਲਈ ਕਈ ਸਕੀਮਾਂ ਨੂੰ ਕੀਤਾ ਸ਼ੁਰੂ’

‘ਹੋਮ ਲੋਨ ਦੀ ਵਿਆਜ ਦਰਾਂ ਨੂੰ ਕੀਤਾ ਗਿਆ ਘੱਟ’

‘ਦੇਸ਼ ਦੇ ਆਧੁਨਿਕੀਕਰਨ ਵਿਚ, ਦੇਸ਼ ਨੂੰ ਉੱਨਤ ਕਰਨ ਵਾਸਤੇ, ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਦੇਸ਼ ਦੀ ਸਿੱਖਿਆ ਨੀਤੀ ਦੀ ਖ਼ਾਸ ਅਹਿਮੀਅਤ’

‘ਦਹਾਕਿਆਂ ਬਾਅਦ ਦੇਸ਼ ਨੂੰ ਮਿਲੀ ਨਵੀਂ ਸਿੱਖਿਆ ਨੀਤੀ’

‘ਨਵੀਂ ਸਿੱਖਿਆ ਨੀਤੀ ਨਾਲ ਦੇਸ਼ ਅੰਦਰ INNOVATION ਇਨੋਵੇਸ਼ਨ ਨੂੰ ਮਿਲੇਗਾ ਵਾਧਾ’

ਡਿਜਟਲ ਇੰਡੀਆ ਵਿੱਚ ਪਿੰਡਾਂ ਦੀ ਭੂਮਿਕਾ ਬੇਹੱਦ ਖਾਸ

ਦੇਸ਼ ਦੇ ਸਾਰੇ ਪਿੰਡਾਂ ਵਿੱਚ ਆਪਟੀਕਲ ਫਾਈਬਰ ਪਹੁੰਚਾਇਆ ਜਾਵੇਗਾ

1000 ਦਿਨਾਂ ਅੰਦਰ ਸਮੂਹ ਪਿੰਡਾਂ ਵਿੱਚ ਪਹੁੰਚੇਗਾ ਆਪਟੀਕਲ ਫਾਈਬਰ

ਦੇਸ਼ ਦੀਆਂ ਮਹਿਲਾਵਾਂ ਰਾਸ਼ਟਰ ਉੱਨਤੀ ਵਿੱਚ ਪਾ ਰਹੀਆਂ ਨੇ ਅਹਿਮ ਯੋਗਦਾਨ

ਦੇਸ਼ ਅੰਦਰ ਨਵੇਂ ਮੈਡੀਕਲ ਕਾਲਜਾਂ ਦਾ ਨਿਰਮਾਣ , AIIMS ਦਾ ਨਿਰਮਾਣ ਹੋ ਰਿਹਾ ਹੈ

ਕੋਰੋਨਾ ਦੇ ਕਾਲ ਵਿਚ ਭਾਰਤ ਨੇ ਬਹੁਤ ਕੁਝ ਸਿੱਖਿਆ, ਅੱਜ ਇਕੋ ਦਿਨ ਵਿਚ ਸੱਤ ਲੱਖ ਕੋਰੋਨਾ TEST ਹੋ ਰਹੇ ਨੇ

ਭਾਰਤ ਦੇ ਡਿਜੀਟਲ ਹੈਲਥ ਮਿਸ਼ਨ (DIGITAL HEALTH MISSION) ਦੀ ਹੋਈ ਸ਼ੁਰੂਆਤ

ਹਰ ਭਾਰਤੀ ਨਾਗਰਿਕ ਨੂੰ ਮਿਲੇਗੀ HEALTH ID

CORONA VACCINE ਲਈ ਸਰਕਾਰ ਕਰ ਰਹੀ ਹੈ ਹਰ ਸੰਭਵ ਉਪਰਾਲਾ

CORONA VACCINE ਸਬੰਧੀ ਜਲਦੀ ਹੀ ਹੋਵੇਗਾ ਐਲਾਨ, ਹਰ ਨਾਗਰਿਕ ਤੱਕ ਪਹੁੰਚੇਗੀ ਵੈਕਸੀਨ

ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਨੂੰ ਇਕ ਸਾਲ ਹੋਇਆ ਪੂਰਾ

ਇੱਕ ਸਾਲ ਦੌਰਾਨ ਜੰਮੂ, ਕਸ਼ਮੀਰ ਅਤੇ ਲੱਦਾਖ ਦੀ ਤਰੱਕੀ ਲਈ ਕੀਤੇ ਗਏ ਵੱਡੇ ਉਪਰਾਲੇ

ਲੱਦਾਖ ਨੂੰ UT ਦਾ ਦਰਜਾ ਦੇ ਕੇ ਲੱਦਾਖ਼ ਖੇਤਰ ਦੇ ਲੋਕਾਂ ਦੀ ਵਰ੍ਹਿਆਂ ਦੀ ਮੰਗ ਕੀਤੀ ਪੂਰੀ

ਸੌਰ ਊਰਜਾ ਵਿੱਚ ਭਾਰਤ ਦੁਨੀਆ ਦੇ ਚੁਨਿੰਦਾ ਚਾਰ ਦੇਸ਼ਾਂ ਵਿੱਚ ਸ਼ਾਮਲ

ਭਾਰਤੀ ਟਾਇਗਰਾਂ ਦੀ ਰੱਖਿਆ ਲਈ ਚਲਾਇਆ ਜਾਵੇਗਾ ਵਿਸ਼ੇਸ਼ ਅਭਿਆਨ

ਸਮੁੰਦਰੀ ਜੰਤੂਆਂ ਦੀ ਰਾਖੀ ਲਈ ਸ਼ੁਰੂ ਹੋਵੇਗੀ ਡੋਲਫਿਨ ਯੋਜਨਾ

LOC ਤੂੰ ਲੈ ਕੇ LAC ਤੱਕ ਜੇ ਕਿਸੇ ਨੇ ਵੀ ਅੱਖ ਚੁੱਕੀ ਤਾਂ ਦੇਸ਼ ਦੇ ਵੀਰ ਸੈਨਿਕਾਂ ਨੇ ਉਸਨੂੰ ਉਸੇ ਦੀ ਹੀ ਭਾਸ਼ਾ ਵਿੱਚ ਮੂੰਹ ਤੋੜ ਜਵਾਬ ਦਿੱਤਾ

ਸੰਯੁਕਤ ਰਾਸ਼ਟਰ ਵਿੱਚ ਜ਼ਿਆਦਾਤਰ ਦੇਸ਼ ਭਾਰਤ ਦੀ ਹਮਾਇਤ ਵਿੱਚ ਆਏ ਅੱਗੇ

ਭਾਰਤ ਆਪਣੇ ਗੁਆਂਢੀ ਮੁਲਕਾਂ ਨਾਲ ਹਮੇਸ਼ਾ ਚੰਗੇ ਰਿਸ਼ਤੇ ਰੱਖਣ ਦੇ ਪੱਖ ਵਿੱਚ

ਦੱਖਣੀ ਏਸ਼ੀਆ ਵਿਚ ਸ਼ਾਂਤੀ ਪੂਰੀ ਮਨੁੱਖਤਾ ਦੇ ਹਿੱਤ ਵਿੱਚ

ਦੇਸ਼ ਦੀਆਂ ਸਰਹੱਦਾਂ ਦੇ ਨਾਲ ਲੱਗਦੇ ਦੇਸ਼ ਹੀ ਗੁਆਂਢੀ ਨਹੀਂ,ਦੁਨੀਆ ਦੇ ਉਹ ਦੇਸ਼ ਵੀ ਸਾਡੇ ਗੁਆਂਢੀ ਜਿਨ੍ਹਾਂ ਨਾਲ ਸਾਡੇ ਦਿਲ ਮਿਲਦੇ ਹਨ : MODI

ਕੋਰੋਨਾ ਸੰਕਟ ਵਿਚ ਮਦਦ ਕਰਨ ਵਾਲੇ ਹਰ ਦੇਸ਼ ਦਾ ਭਾਰਤ ਧੰਨਵਾਦ ਕਰਦਾ ਹੈ

ਦੇਸ਼ ਦੇ ਰੱਖਿਆ ਖੇਤਰ ਦੀਆਂ ਜ਼ਰੂਰਤਾਂ ਹੁਣ ਭਾਰਤ ਵਿੱਚ ਹੀ ਹੋਣਗੀਆਂ ਪੂਰੀਆਂ

ਸਰਹੱਦੀ ਅਤੇ ਸਮੁੰਦਰੀ ਕੰਢਿਆਂ ਦੇ ਜ਼ਿਲ੍ਹਿਆਂ ਵਿੱਚ ਐਨ.ਸੀ.ਸੀ. ਦਾ ਹੋਵੇਗਾ ਵਿਸਥਾਰ

ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਸਰਕਾਰ ਦਾ ਵੱਡਾ ਫੈਸਲਾ

ਰਾਮ ਮੰਦਿਰ ਨਿਰਮਾਣ ਸ਼ੁਰੂ ਹੋਣ ਦੇ ਨਾਲ ਸਦੀਆਂ ਪੁਰਾਣਾ ਮਾਮਲਾ ਸੁਲਝਿਆ

ਪ੍ਰਧਾਨ ਮੰਤਰੀ ਨੇ ਆਤਮ-ਨਿਰਭਰ ਭਾਰਤ ਲਈ ਹਰ ਨਾਗਰਿਕ ਨੂੰ ਆਪਣਾ ਸਹਿਯੋਗ ਦੇਣ ਦੀ ਕੀਤੀ ਅਪੀਲ

2022 ਵਿੱਚ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਹੋਵੇਗੀ ਬੇਹੱਦ ਖਾਸ

ਭਾਰਤ ਉੱਨਤੀ ਅਤੇ ਤਰੱਕੀ ਦੀ ਨਵੀਂ ਬੁਲੰਦੀਆਂ ਨੂੰ ਛੂਹੇਗਾ

ਪ੍ਰਧਾਨ ਮੰਤਰੀ ਨੇ ਭਾਰਤ ਮਾਤਾ ਕੀ ਜੈ , ਵੰਦੇ ਮਾਤਰਮ, ਜੈ ਹਿੰਦ ਦੇ ਨਾਅਰਿਆਂ ਨਾਲ ਆਪਣਾ ਸੰਬੋਧਨ ਕੀਤਾ ਸੰਪੰਨ

ਭਾਸ਼ਨ ਖ਼ਤਮ ਕਰਨ ਤੋਂ ਬਾਅਦ ਵਾਪਸ ਜਾਂਦੇ ਸਮੇਂ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਪ੍ਰਧਾਨ ਮੰਤਰੀ ਨੂੰ ਕੀਤਾ ਨਮਸਕਾਰ

ਜਾਂਦੇ ਸਮੇਂ ਪ੍ਰਧਾਨ ਮੰਤਰੀ ਨੇ ਐਨਸੀਸੀ ਕੈਡਿਟਾਂ ਨੂੰ ਹੱਥ ਹਿਲਾ ਕੇ ਦਿੱਤੀਆਂ ਸ਼ੁਭਕਾਮਨਾਵਾਂ

ਭਾਰਤ ਦੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ LIVE ਤਸਵੀਰਾਂ

Related News

ਕੈਨੇਡਾ ਦੇ MP ਰਮੇਸ਼ ਸਿੰਘ ਸੰਘਾ ਦਾ ਵੱਡਾ ਖ਼ੁਲਾਸਾ : ਕੁਝ ਸਿੱਖ MP ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕਰਦੇ ਹਨ ਕੰਮ, ਖ਼ਾਲਿਸਤਾਨੀਆਂ ਨਾਲ ਹਮਦਰਦੀ ‘ਤੇ ਵੀ ਜੰਮ ਕੇ ਵਰ੍ਹੇ ਰਮੇਸ਼ ਸੰਘਾ

Vivek Sharma

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਨਵੀਂ ਸਰਕਾਰ ‘ਚ ਦੋ ਪੰਜਾਬਣਾਂ ਨੂੰ ਮਿਲੇ ਅਹਿਮ ਅਹੁਦੇ

Vivek Sharma

ਕੈਨੇਡਾ ‘ਚ ਕੋਰੋਨਾ ਦੇ ਮਾਮਲਿਆਂ ਦਾ ਅੰਕੜਾ 4 ਲੱਖ ਨੂੰ ਕੀਤਾ ਪਾਰ, ਜਨਤਾ ਨੂੰ ਵੈਕਸੀਨ ਦਾ ਇੰਤਜ਼ਾਰ

Vivek Sharma

Leave a Comment