Channel Punjabi
International News

LAC ‘ਤੇ ਚੀਨ ਕਰ ਰਿਹਾ ਵੱਡੀ ਤਿਆਰੀ, ਵੱਡੀ ਗਿਣਤੀ ਹਥਿਆਰ-ਮਿਜ਼ਾਇਲਾਂ ‘ਤੇ ਰਾਡਾਰ ਤਾਇਨਾਤ, ਭਾਰਤੀ ਹਵਾਈ ਫੌਜ ਮੁਖੀ ਦਾ ਦਾਅਵਾ

ਨਵੀਂ ਦਿੱਲੀ: ਭਾਰਤ ਤੇ ਚੀਨ ਦੇ ਵਿਚ ਪਿਛਲੇ ਅੱਠ ਮਹੀਨੇ ਤੋਂ ਜਾਰੀ ਖਿੱਚੋਤਾਣ ਦਰਮਿਆਨ ਤਣਾਅ ਇਸ ਸਮੇਂ ਸਿਖ਼ਰ ਤੇ ਹੈ। ਮੰਗਲਵਾਰ ਨੂੰ ਭਾਰਤੀ ਹਵਾਈ ਫੌਜ ਮੁਖੀ ਆਰ.ਕੇ.ਐਸ. ਭਦੌਰੀਆ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ, ‘ਬੀਜਿੰਗ ਨੇ ਆਪਣੀ ਆਰਮੀ ਲਈ ਭਾਰੀ ਤਾਦਾਦ ‘ਚ ਅਸਲ ਕੰਟਰੋਲ ਰੇਖਾ ‘ਤੇ ਹਥਿਆਰਾਂ ਦੀ ਤਾਇਨਾਤੀ ਕਰ ਰੱਖੀ ਹੈ।

ਭਦੌਰੀਆ ਨੇ ਕਿਹਾ ਕਿ ਚੀਨ ਨੇ ਆਪਣੀ ਫ਼ੌਜ ਭਾਰੀ ਗਿਣਤੀ ‘ਚ ਐੱਲ.ਏ.ਸੀ. ‘ਤੇ ਤਾਇਨਾਤ ਕੀਤੀ ਹੈ। ਉਨ੍ਹਾਂ ਕੋਲ ਰਡਾਰ, ਸਤਿਹ ਤੋਂ ਹਵਾ ‘ਚ ਮਿਜ਼ਾਈਲ ਅਤੇ ਸਤਿਹ ਤੋਂ ਹਵਾ ‘ਚ ਵਾਰ ਕਰਨ ਵਾਲੀ ਮਿਜ਼ਾਈਲ ਵੱਡੀ ਗਿਣਤੀ ‘ਚ ਹੈ। ਉਨ੍ਹਾਂ ਦੀ ਤਾਇਨਾਤੀ ਮਜ਼ਬੂਤ ਰਹੀ ਹੈ ਤਾਂ ਅਸੀਂ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗਲੋਬਲ ਮੋਰਚੇ ‘ਤੇ ਭਾਰਤ ਅਤੇ ਚੀਨ ਦਰਮਿਆਨ ਸੰਘਰਸ਼ ਕਿਸੇ ਵੀ ਦ੍ਰਿਸ਼ਟੀਕੋਣ ਨਾਲ ਚੰਗਾ ਨਹੀਂ ਹੈ। ਭਦੌਰੀਆ ਨੇ ਚੀਨ ਦੇ ਤੌਰ-ਤਰੀਕਿਆਂ ‘ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ਗਲੋਬਲ ਮੋਰਚੇ ‘ਤੇ ਬੇਨਿਯਮੀਆਂ ਨੇ ਵੀ ਚੀਨ ਨੂੰ ਆਪਣੀ ਵੱਧਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ।

ਭਦੌਰੀਆ ਨੇ ਇਹ ਵੀ ਕਿਹਾ ਕਿ ਏਅਰ ਸ਼ਕਤੀਆਂ ਟੈਕਨਾਲੋਜੀ ‘ਚ ਬਦਲ ਰਹੀਆਂ ਹਨ, ਇਸ ਨੂੰ ਦੇਖਦੇ ਹੋਏ ਚੀਨ ਨੇ ਆਰ ਐਂਡ ਡੀ ‘ਚ ਕਾਫ਼ੀ ਨਿਵੇਸ਼ ਕੀਤਾ ਹੈ। ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਦੇ ਰਿਸ਼ਤੇ ਇਸ ਸਾਲ ਕਾਫ਼ੀ ਤਣਾਅਪੂਰਨ ਰਹੇ ਹਨ। ਲੱਦਾਖ ‘ਚ ਐੱਲ.ਏ.ਸੀ.’ਤੇ ਦੋਹਾਂ ਦੇਸ਼ਾਂ ਦੀਆਂ ਸੈਨਾਵਾਂ ਕਰੀਬ 8 ਮਹੀਨੇ ਤੋਂ ਆਹਮਣੇ-ਸਾਹਮਣੇ ਹਨ। ਭਾਰਤ ਅਤੇ ਚੀਨ ਦਰਮਿਆਨ ਫ਼ੌਜ ਵਾਰਤਾਵਾਂ ਦੇ ਕਈ ਦੌਰ ਵੀ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਬਹੁਤ ਘੱਟ ਨਹੀਂ ਕਰ ਸਕੇ ਹਨ।

ਹਵਾਈ ਫੌਜ ਪ੍ਰਮੁੱਖ ਆਰ.ਕੇ.ਐਸ. ਭਦੌਰੀਆ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ‘ਤੇ ਚੀਨ ਨੇ ਫੌਜ ਦੇ ਏਅਰ ਸਪੋਰਟ ਤੋਂ ਲੈਕੇ ਮਿਜ਼ਾਇਲਾਂ ਤਕ ਵੱਡੀ ਗਿਣਤੀ ਸਮਾਨ ਇਕੱਠਾ ਕੀਤਾ ਹੈ। ਪਰ ਚਿੰਤਾਂ ਦੀ ਲੋੜ ਨਹੀਂ ਕਿਉਂਕਿ ਚੀਨੀ ਤਾਇਨਾਤੀ ਨਾਲ ਮੁਕਾਬਲੇ ਲਈ ਭਾਰਤੀ ਹਵਾਈ ਫੌਜ ਨੇ ਹਰ ਜ਼ਰੂਰੀ ਉਪਾਅ ਕੀਤੇ ਹਨ।

ਹਵਾਈ ਫੌਜ ਮੁਖੀ ਨੇ ਕਿਹਾ ਕਿ ਪਾਕਿਸਤਾਨ ਤੇਜ਼ੀ ਦੇ ਨਾਲ ਪਾਕਿਸਤਾਨ ਚੀਨੀ ਨੀਤੀਆਂ ਦਾ ਮੋਹਰਾ ਬਣ ਗਿਆ ਹੈ। ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਵਧਦੇ ਕਰਜ਼ ਦੇ ਚੱਲਦਿਆਂ ਉਸ ਦੀ ਭਵਿੱਖ ‘ਚ ਫੌਜ ਤੇ ਨਿਰਭਰਤਾ ਵਧ ਜਾਵੇਗੀ। ਉਨ੍ਹਾਂ ਕਿਹਾ ਅਫਗਾਨਿਸਤਾਨ ਤੋਂ ਅਮਰੀਕਾ ਦਾ ਬਾਹਰ ਨਿੱਕਲਣਾ ਇਸ ਖੇਤਰ ‘ਚ ਚੀਨ ਦਾ ਆਪਣਾ ਦਾਇਰਾ ਵਧਾਉਣ ਦਾ ਪ੍ਰਤੱਖ ਤੇ ਪਾਕਿਸਤਾਨ ਦੇ ਜ਼ਰੀਏ ਵਿਕਲਪ ਦੇ ਦਿੱਤਾ ਹੈ।

Related News

ਬਰੈਂਪਟਨ ਅਤੇ ਮਿਸੀਸਾਗਾ ਪੁਲਿਸ ਦੀ ਵਰਦੀ ‘ਤੇ ਲੱਗਣਗੇ ਕੈਮਰੇ

Vivek Sharma

ਆਰਟਸ ਅੰਬਰੇਲਾ ਨੇ ਗ੍ਰੈਨਵਿਲੇ ਆਈਲੈਂਡ ‘ਤੇ ਖੋਲ੍ਹਿਆ ਨਵਾਂ ਸਿੱਖਿਆ ਕੇਂਦਰ

Rajneet Kaur

ਟਰੰਪ ਦੀ ਮੰਗ ਮੰਨਣ ਤੋਂ ਪੇਂਸ ਨੇ ਕੀਤੀ ਨਾਂਹ,ਵੋਟਾਂ ਨੂੰ ਖਾਰਿਜ ਕਰਨ ਦੀ ਰੱਖੀ ਸੀ ਮੰਗ

Vivek Sharma

Leave a Comment

[et_bloom_inline optin_id="optin_3"]