channel punjabi
International News

KISAN ANDOLAN : DAY 29 : ਕਿਸਾਨਾਂ ਨੇ ਕੇਂਦਰ ਸਰਕਾਰ ‘ਤੇ ਧੋਖਾ ਦੇਣ ਦੇ ਲਾਏ ਇਲਜਾਮ, ਕਿਸਾਨਾਂ ਦੀ ਲੜੀਵਾਰ ਭੁੱਖ ਹੜਤਾਲ ਜਾਰੀ, ਖਾਲਸਾ ਏਡ ਨੇ ਸ਼ੁਰੂ ਕੀਤਾ ਕਿਸਾਨ ਮਾਲ

ਦਿੱਲੀ / ਚੰਡੀਗੜ੍ਹ: ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈਣ ਕੇ ਕੇਂਦਰ ਦੀ ਮੋਦੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਰੇੜਕਾ ਬਰਕਰਾਰ ਹੈ। ਸਰਕਾਰ ਕਾਨੂੰਨਾਂ ਦੇ ਹੱਕ ਵਿਚ ਅੜ੍ਹੀ ਹੋਈ ਹੈ ਤਾਂ ਕਿਸਾਨਾਂ ਨੇ ਵੀ ਦਿੱਲੀ ਦੁਆਲੇ ਕਿੱਲੇ ਗੱਡੇ ਹੋਏ ਹਨ । ਦਿੱਲੀ ਦੇ ਵੱਖ-ਵੱਖ ਮੋਰਚਿਆਂ ‘ਤੇ ਡਟੇ ਕਿਸਾਨਾਂ ਨੂੰ ਚਾਰ ਹਫ਼ਤੇ ਪੂਰੇ ਹੋ ਚੁੱਕੇ ਹਨ, ਕਿਸਾਨੀ ਅੰਦੋਲਨ ਦਾ ਅੱਜ 29ਵਾਂ ਦਿਨ ਹੈ। ਅਜਿਹੇ ‘ਚ ਅਜੇ ਵੀ ਕੇਂਦਰ ਤੇ ਕਿਸਾਨਾਂ ਵਿਚਾਲੇ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ। ਕਿਸਾਨ ਲੀਡਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਇਹ ਜਾਣ ਲਵੇ ਕਿ ਅਸੀਂ ਸੋਧ ਦੀ ਨਹੀਂ, ਉਹ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਵਿਦੇਸ਼ਾਂ ‘ਚ ਇਨ੍ਹਾਂ ਕਾਨੂੰਨਾਂ ਦੇ ਬੁਰੇ ਪ੍ਰਭਾਵ ਸਾਹਮਣੇ ਆਏ ਹਨ। ਇਸ ਲਈ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਜਾਣ। ਉਨ੍ਹਾਂ ਕਿਹਾ ਸਰਕਾਰ ਨੂੰ ਖੁੱਲ੍ਹਾ ਮਾਹੌਲ ਬਣਾਉਣਾ ਚਾਹੀਦਾ ਹੈ ਤਾਂ ਹੀ ਗੱਲਬਾਤ ਹੋ ਸਕੇਗੀ।

ਕਿਸਾਨ ਲੀਡਰ ਹਨਨ ਮੌਲਾ ਨੇ ਕਿਹਾ ‘ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਕਿਸਾਨ ਅੜੇ ਹੋਏ ਹਨ ਤੇ ਸਰਕਾਰ ਗੱਲ ਕਰਨ ਦੇ ਪੱਖ ‘ਚ ਹੈ ਪਰ ਸਰਕਾਰ ਧੋਖਾ ਦੇ ਰਹੀ ਹੈ। ਸਰਕਾਰ ਨੂੰ ਲੱਗਦਾ ਹੈ ਕਿ ਠੰਡ ‘ਚ ਮਸਲਾ ਲਟਕੇਗਾ ਤਾਂ ਕਿਸਾਨ ਤੰਗ ਆਕੇ ਟੁੱਟ ਜਾਵੇਗਾ ਪਰ ਕਿਸਾਨ ਇੱਥੇ ਟੁੱਟਣ ਲਈ ਠੰਡ ‘ਚ ਨਹੀਂ ਬੈਠਾ। ਕਿਸਾਨ ਅੰਬਾਨੀ ਤੇ ਅਡਾਨੀ ਦੇ ਬਿਜ਼ਨੈਸ ਦੇ ਵਿਰੋਧ ‘ਚ ਦੇਸ਼ ਭਰ ‘ਚ ਕੈਂਪੇਨ ਚਲਾਉਣਗੇ।

ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਸਰਕਾਰ ਐਮਐਸਪੀ ‘ਤੇ ਵਾਅਦਾ ਖਿਲਾਫੀ ਕਰ ਰਹੀ ਹੈ। MSP ਦੀ ਗਾਰੰਟੀ ਦੇ ਰਹੇ ਹਨ ਪਰ MSP ਸਾਰੀਆਂ ਫਸਲਾਂ ‘ਤੇ ਮਿਲ ਕਿੱਥੇ ਰਹੀ ਹੈ? ਕਿਸਾਨਾਂ ਨੂੰ ਸਨਮਾਨ ਨਿਧੀ ਦਿੱਤੀ ਗਈ ਪਰ ਸਾਡੇ ਤੋਂ 10 ਹਜ਼ਾਰ ਲੈਕੇ 6 ਹਜ਼ਾਰ ਦੇ ਰਹੇ ਹਨ ਇਹ ਅੱਖ ਪਾੜ ਕੇ ਚਸ਼ਮਾ ਦਾਨ ਦੇਣ ਵਾਲੀ ਗੱਲ ਹੈ।

ਗੁਰਨਾਮ ਸਿੰਘ ਚਡੂਨੀ ਨੇ ਕਿਹਾ ਜਦੋਂ ਕਿਸਾਨ ਖੇਤੀ ਕਾਨੂੰਨ ਚਾਹੁੰਦੇ ਹੀ ਨਹੀਂ ਤਾਂ ਸਰਕਾਰ ਜ਼ਬਰਦਸਤੀ ਕਿਉਂ ਕਰ ਰਹੀ ਹੈ? ਸਾਨੂੰ ਗੁੰਮਰਾਹ ਦੱਸ ਕੇ ਤੁਸੀਂ MSP ਦੀ ਗੱਲ ਕਰ ਰਹੇ ਹੋ ਪਰ ਕੀ ਦੇਸ਼ ਦੀਆਂ 23 ਫਸਲਾਂ ਨੂੰ MSP ‘ਤੇ ਖਰੀਦਣ ਦਾ ਲਿਖਤੀ ਭਰੋਸਾ ਸਰਕਾਰ ਦੇਵੇਗੀ। ਪੀਐਮ ਮੋਦੀ ‘ਮਨ ਕੀ ਬਾਤ’ ‘ਚ 27 ਤਾਰੀਖ ਨੂੰ ਇਹ ਕਹਿਣ ਕਿ ਸਰਕਾਰ ਸਾਰੀਆਂ ਫਸਲਾਂ ‘ਤੇ 100 ਫੀਸਦ MSP ‘ਤੇ ਖਰੀਦੇਗੀ ਇਸ ਦੀ ਮੈਂ ਗਾਰੰਟੀ ਦਿੰਦਾ ਹਾਂ।

ਉਧਰ ਕਿਸਾਨਾਂ ਨੇ ਸਾਂਝਾ ਮੋਰਚਾ ਅਧੀਨ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ। ਸੋਮਵਾਰ ਤੋਂ ਸ਼ੁਰੂ ਹੋਈ ਇਸ ਭੁੱਖ ਹੜਤਾਲ ਵਿੱਚ 11 ਕਿਸਾਨ ਰੋਜ਼ਾਨਾ 24 ਘੰਟਿਆਂ ਲਈ ਭੁੱਖ ਹੜਤਾਲ ‘ਤੇ ਬੈਠਦੇ ਹਨ । ਬੁੱਧਵਾਰ ਨੂੰ ਵੀ 11 ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠੇ।

ਟਿਕਰੀ ਬਾਰਡਰ ‘ਤੇ ‘ਖਾਲਸਾ ਏਡ’ ਨੇ ਕਿਸਾਨ ਮਾਲ ਖੋਲ੍ਹ ਦਿੱਤਾ ਹੈ। ਏਥੇ ਕਿਸਾਨਾਂ ਨੂੰ ਇਕ ਫਾਰਮ ਭਰਨ ਲਈ ਕਿਹਾ ਜਾ ਰਿਹਾ ਹੈ। ਕਿਸਾਨਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਇਸ ਫਾਰਮ ਵਿੱਚ ਟਿੱਕ ਕਰਕੇ ਦੱਸ ਸਕਦੇ ਹਨ । ਉਹ ਸਮਾਨ ਉਹਨਾਂ ਨੂੰ ਮੁਹਈਆ ਕਰਵਾਇਆ ਜਾ ਰਿਹਾ ਹੈ ।

ਇਸ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਟਿਆਲਾ ਤੋਂ ਕੁਝ ਮਹਿਲਾਵਾਂ ਜੀਪ ਚਲਾ ਕੇ ਦਿੱਲੀ ਪਹੁੰਚੀਆਂ ਅਤੇ ਧਰਨੇ ਵਿੱਚ ਸ਼ਾਮਲ ਹੋਈਆਂ ।

Related News

ਸੂਬਾਈ ਚੋਣਾਂ : ਸਸਕੈਚਵਨ ਪਾਰਟੀ ਦੇ ਨੇਤਾ ਸਕਾਟ ਮੋਅ ਅਤੇ ਸੂਬਾਈ ਐਨਡੀਪੀ ਦੇ ਨੇਤਾ ਰਿਆਨ ਮੀਲੀ ਦਰਮਿਆਨ ਹੋਈ ਗਰਮਾ ਗਰਮ ਬਹਿਸ, ਜਾਣੋ ਕਿਹੜੇ-ਕਿਹੜੇ ਮੁੱਦੇ ‘ਤੇ ਦੋਹਾਂ ਨੇ ਇਕ-ਦੂਜੇ ਨੂੰ ਘੇਰਿਆ

Vivek Sharma

ਕੈਨੇਡਾ: ਪੰਜਾਬੀ ਨੌਜਵਾਨ ਡਰਾਈਵਰ ਦੀ ਭਿਆਨਕ ਟਰੱਕ ਹਾਦਸੇ ਵਿੱਚ ਮੌਤ

Rajneet Kaur

ਡਾ: ਗ੍ਰੇਗਰੀ ਮਾਈਕਲ ਦੀ ਫਾਈਜ਼ਰ ਕੋਵਿਡ -19 ਟੀਕਾ ਲਗਵਾਉਣ ਤੋਂ ਲਗਭਗ ਦੋ ਹਫ਼ਤਿਆਂ ਬਾਅਦ ਮੌਤ

Rajneet Kaur

Leave a Comment