channel punjabi
International KISAN ANDOLAN News

KISAN ANDOLAN : ਕੇਂਦਰ ਅਤੇ ਕਿਸਾਨਾਂ ਦਰਮਿਆਨ ਅੱਠਵੇਂ ਗੇੜ ਦੀ ਗੱਲਬਾਤ ਵੀ ਰਹੀ ਬੇਸਿੱਟਾ, ਦੋਵੇਂ ਪੱਖ ਆਪੋ-ਆਪਣੇ ਸਟੈਂਡ ‘ਤੇ ਅੜੇ,15 ਨੂੰ ਹੋਵੇਗੀ ਮੁੜ ਮੀਟਿੰਗ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ‘ਚ ਹੋਈ ਅੱਠਵੇਂ ਗੇੜ ਦੀ ਮੀਟਿੰਗ ਵੀ ਬੇਨਤੀਜਾ ਰਹੀ । ਮੰਨਿਆ ਜਾ ਰਿਹਾ ਸੀ ਕਿ ਅੱਜ ਸਰਕਾਰ ਕੁਝ ਨਰਮ ਰੁਖ ਅਖ਼ਤਿਆਰ ਕਰ ਸਕਦੀ ਹੈ, ਅਜਿਹਾ ਨਹੀਂ ਹੋਇਆ । ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸਾਫ਼ ਕਰ ਦਿੱਤਾ ਸੀ ਕਿ ਸਰਕਾਰ ਕਾਨੂੰਨਾਂ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਲਵੇਗੀ, ਸੁਧਾਰਾਂ ਤੇ ਸਰਕਾਰ ਜ਼ਰੂਰ ਗੌਰ ਕਰੇਗੀ । ਮਤਲਬ ਇਸ ਮੀਟਿੰਗ ‘ਚ ਕੇਂਦਰੀ ਵਫ਼ਦ ਪਹਿਲਾਂ ਹੀ ਤੈਅ ਕਰਕੇ ਆਇਆ ਸੀ ਕਿ ਸਰਕਾਰ ਹੁਣ ਵੀ ਝੁਕਣ ਲਈ ਤਿਆਰ ਨਹੀਂ। ਉਧਰ ਕਿਸਾਨ ਆਗੂ ਵੀ ਅੱਜ ਸਾਫ਼ ਕਰ ਆਏ ਕਿ ਕਾਨੂੰਨ ਰੱਦ ਕਰਨ ਤੋਂ ਘੱਟ ਉਨ੍ਹਾਂ ਨੂੰ ਕੁੱਝ ਵੀ ਮਨਜ਼ੂਰ ਨਹੀਂ । ਕਰੀਬ 5 ਘੰਟੇ ਪਾਣੀ ਵਿਚ ਮਧਾਣੀ ਰਿੜਕਣ ਤੋਂ ਬਾਅਦ ਦੋਹੇਂ ਪੱਖ ਅਗਲੀ ਮੀਟਿੰਗ 15 ਜਨਵਰੀ ਨੂੰ ਕਰਨ ਲਈ ਸਹਿਮਤ ਹੋ ਗਏ।

ਦਰਅਸਲ ਅੱਜ ਦੀ ਮੀਟਿੰਗ ‘ਚ ਕਿਸਾਨਾਂ ਅਤੇ ਸਰਕਾਰ ਵਿਚਾਲੇ ਤਲ਼ਖ਼ੀਆਂ ਕੁਝ ਜ਼ਿਆਦਾ ਵਧੀਆਂ ਹਨ। ਅੱਜ ਕਿਸਾਨਾਂ ਨੇ ਲੰਚ ਬ੍ਰੇਕ ਦੌਰਾਨ ਰੋਟੀ ਵੀ ਨਹੀਂ ਖਾਧੀ ਅਤੇ ਹਾਲ ਵਿੱਚ ਮੌਨ ਧਾਰ ਕੇ ਬੈਠੇ ਰਹੇ। ਕਿਸਾਨਾਂ ਦਾ ਕਹਿਣਾ ਸੀ ਕਿ ਕਾਨੂੰਨ ਰੱਦ ਕਰਨ ਦੇ ਭਰੋਸੇ ਤੋਂ ਬਾਅਦ ਹੀ ਕੋਈ ਗੱਲਬਾਤ ਕੀਤੀ ਜਾਵੇਗੀ। ਉਧਰ ਕੇਂਦਰੀ ਮੰਤਰੀਆਂ ਨੇ ਵੱਖਰੇ ਕਮਰੇ ‘ਚ ਮੀਟਿੰਗ ਕੀਤੀ ਪਰ ਮਸਲੇ ਦਾ ਹੱਲ ਨਹੀਂ ਹੋ ਸਕਿਆ। ਕਿਸਾਨਾਂ ਨੇ YES /NO ਦੇ ਨਾਅਰੇ ਮਗਰੋਂ ਅੱਜ ਨਵਾਂ ਨਾਅਰਾ ਵੀ ਲਾਇਆ।ਉਨ੍ਹਾਂ ਲਿਖਿਆ ‘ਜਾਂ ਮਰਾਂਗੇ-ਜਾਂ ਜਿੱਤਾਂਗੇ”

ਮੀਟਿੰਗ ਤੋਂ ਬਾਅਦ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸੱਕਤਰ, ਹਾਨਨ ਮੌਲਾ ਨੇ ਖੁਲਾਸਾ ਕੀਤਾ ਕਿ ਅੰਦਰ ਦੋਹਾਂ ਪੱਖਾਂ ਦਰਮਿਆਨ ਕਾਫ਼ੀ ਗਰਮਾ-ਗਰਮੀ ਹੋਈ। ਉਹਨਾਂ ਕਿਹਾ,’ਉਥੇ ਇੱਕ ਗਰਮ ਚਰਚਾ ਹੋਈ, ਅਸੀਂ ਕਿਹਾ ਕਿ ਸਾਨੂੰ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਚਾਹੀਦਾ। ਅਸੀਂ ਕਿਸੇ ਅਦਾਲਤ ਵਿਚ ਨਹੀਂ ਜਾਵਾਂਗੇ, ਇਹ ਜਾਂ ਤਾਂ (ਰੱਦ) ਹੋ ਜਾਵੇਗਾ ਜਾਂ ਅਸੀਂ ਲੜਦੇ ਰਹਾਂਗੇ। 26 ਜਨਵਰੀ ਨੂੰ ਸਾਡੀ ਪਰੇਡ ਯੋਜਨਾ ਅਨੁਸਾਰ ਜਾਰੀ ਰਹੇਗੀ ।

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਾਫ਼ ਕੀਤਾ ਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਮੰਨਣਗੇ। ਅਸੀਂ ਫਿਰ 15 ਤਰੀਕ ਨੂੰ ਆਵਾਂਗੇ । ਅਸੀਂ ਕਿਤੇ ਨਹੀਂ ਜਾ ਰਹੇ । ਸਰਕਾਰ ਸੋਧਾਂ ਬਾਰੇ ਗੱਲ ਕਰਨਾ ਚਾਹੁੰਦੀ ਸੀ। ਅਸੀਂ ਕਲਾਜ਼ ਬਾਰੇ ਬਹਿਸਾਂ ਨਹੀਂ ਕਰਨਾ ਚਾਹੁੰਦੇ। ਅਸੀਂ ਸਿਰਫ਼ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਾਂ ।

ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇੱਕ ਕਾਨੂੰਨ ਪੂਰੇ ਦੇਸ਼ ਲਈ ਹੈ ਨਾ ਕਿ ਕਿਸੇ ਸੂਬੇ ਵਿਸ਼ੇਸ਼ ਲਈ। ਤੋਮਰ ਨੇ ਦਾਅਵਾ ਕੀਤਾ ਕਿ ਦੇਸ਼ ਦੇ ਕਿਸਾਨ ਇਨ੍ਹਾਂ ਕਾਨੂੰਨਾਂ ਨੂੰ ਵੱਡਾ ਸਮਰਥਨ ਦੇ ਰਹੇ ਹਨ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੂੰ ਦੇਸ਼ ਦੇ ਹਿੱਤ ਵਿੱਚ ਆਪਣੇ ਅੰਦੋਲਨ ਨੂੰ ਵਾਪਸ ਲੈਣਾ ਚਾਹੀਦਾ ਹੈ। ਦੂਜੇ ਪਾਸੇ, ਕਿਸਾਨਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਕੇਂਦਰ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਵੀ ਮਨਜ਼ੂਰ ਨਹੀਂ ਹੈ। ਮੀਟਿੰਗ ਦੌਰਾਨ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕਿਸਾਨਾਂ ਦੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਮੰਨਣ ਲਈ ਤਿਆਰ ਨਹੀਂ ਹੈ। ਫਿਲਹਾਲ ਸਮੂਹ ਕਿਸਾਨ ਆਗੂਆਂ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਣਗੇ, ਕਾਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ।

ਇਸੇ ਲਈ ਉਹਨਾਂ ਅੱਜ ਨਵਾਂ ਨਾਰਾ ਦਿੱਤਾ, ‘ਜਾਂ ਮਰਾਂਗੇ-ਜਾਂ ਜਿੱਤਾਂਗੇ’ !

Related News

ਮੌਸਮ ਵਿਭਾਗ ਨੇ ਗ੍ਰੇਟਰ ਟੋਰਾਂਟੋ ਖੇਤਰ ਵਿਚ 25 ਸੈਂਟੀਮੀਟਰ ਤੱਕ ਬਰਫਬਾਰੀ ਦੀ ਚਿਤਾਵਨੀ ਕੀਤੀ ਜਾਰੀ

Rajneet Kaur

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

Vivek Sharma

JOE BIDEN, OBAMA ਅਤੇ ਹੋਰ ਦਿੱਗਜ ਹਸਤੀਆਂ ਦੇ ਟਵਿੱਟਰ ਅਕਾਊਂਟ ਹੈਕ ਕਰਨ ਵਾਲੇ ਗ੍ਰਾਹਮ ਈਵਾਨ ਕਲਾਰਕ ਨੂੰ ਤਿੰਨ ਸਾਲ ਦੀ ਸਜ਼ਾ

Vivek Sharma

Leave a Comment