Channel Punjabi
International KISAN ANDOLAN News

KISAN ANDOLAN: ਦਸੰਬਰ ਤੱਕ ਚੱਲਦਾ ਰਹਿ ਸਕਦਾ ਹੈ ਕਿਸਾਨ ਅੰਦੋਲਨ, ਜਨਤਾ ਸੁੱਤੀ ਰਹੀ ਤਾਂ ਭਾਜਪਾ ਵੇਚ ਦੇਵੇਗੀ ਦੇਸ਼ : ਰਕੇਸ਼ ਟਿਕੈਤ

ਪ੍ਰਯਾਗਰਾਜ,ਉੱਤਰ ਪ੍ਰਦੇਸ਼ : ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ । ਸੰਯੁਕਤ ਕਿਸਾਨ ਮੋਰਚਾ ਦੇ ਆਗੂ ਇਹਨੀਂ ਦਿਨੀਂ ਚੋਣ ਸੂਬਿਆਂ ਵਿੱਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਪ੍ਰਚਾਰ ਕਰ ਰਹੇ ਹਨ। ਦੇਸ਼ ਦੇ ਪੰਜ ਚੋਣ ਸੂਬਿਆਂ ਵਿੱਚ ਕਿਸਾਨ ਆਗੂ ਭਾਜਪਾ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਉਧਰ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਕਿਸਾਨ ਆਗੂ ਕੇਂਦਰ ਦੀ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਐਤਵਾਰ ਨੂੰ ਪ੍ਰਯਾਗਰਾਜ (ਅਲਾਹਾਬਾਦ) ਪੁੱਜੇ। ਪੱਛਮੀ ਬੰਗਾਲ ਦਾ ਦੌਰਾ ਕਰਨ ਤੋਂ ਬਾਅਦ‌ ਪ੍ਰਯਾਗਰਾਜ ਪਹੁੰਚੇ ਟਿਕੈਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਇਸ ਸਾਲ ਦਸੰਬਤ ਤੱਕ ਚੱਲਣ ਦੀ ਸੰਭਾਵਨਾ ਹੈ।

ਕੇਂਦਰ ਦੀ ਭਾਜਪਾ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਟਿਕੈਤ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਵੇਚਣ ਦੀ ਤਿਆਰੀ ਵਿੱਚ ਹੈ । ਟਿਕੈਤ ਨੇ ਕਿਹਾ ਕਿ ਜੇਕਰ ਸਰਕਾਰ ਕਿਸੇ ਪਾਰਟੀ ਦੀ ਹੁੰਦੀ ਤਾਂ ਉਹ ਗੱਲਬਾਤ ਕਰ ਲੈਂਦੀ ਪਰ ਇਸ ਸਰਕਾਰ ਨੂੰ ਤਾਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਵਪਾਰੀ ਵਰਗ ਖ਼ਤਮ ਹੋਵੇਗਾ, ਛੋਟੇ ਉਦਯੋਗ ਖ਼ਤਮ ਹੋ ਜਾਣਗੇ। ਵਾਲਮਾਰਟ ਵਰਗੀਆਂ ਕੰਪਨੀਆਂ ਦੇ ਆਉਣ ਨਾਲ ਹਫ਼ਤਾਵਾਰੀ ਬਾਜ਼ਾਰ ਖ਼ਤਮ ਹੋ ਜਾਣਗੇ। ਬੈਂਕਿੰਗ ਖੇਤਰ, ਐੱਲ.ਆਈ.ਸੀ., ਹਵਾਈ ਅੱਡੇ, ਦੇਸ਼ ਦਾ ਸਭ ਕੁਝ ਵਿਕ ਗਿਆ। ਇਨ੍ਹਾਂ ਨੇ ਪੂਰਾ ਦੇਸ਼ ਵੇਚ ਦਿੱਤਾ। ਜੇਕਰ ਜਨਤਾ ਏਸੀ ਅਤੇ ਪੱਖਿਆਂ ਹੇਠਾਂ ਸੁੱਤੀ ਰਹੀ ਤਾਂ ਦੇਸ਼ ਵਿਕ ਜਾਵੇਗਾ।

ਪੱਛਮੀ ਬੰਗਾਲ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਬੰਗਾਲ ਦੌਰੇ ਬਾਰੇ ਟਿਕੈਤ ਨੇ ਦੱਸਿਆ ਕਿ ਦਿੱਲੀ ਤੋਂ ਸਰਕਾਰ ਦੇ ਲੋਕ ਪੱਛਮੀ ਬੰਗਾਲ ਵਿਚ ਕਿਸਾਨਾਂ ਤੋਂ ਇਕ ਮੁੱਠੀ ਅਨਾਜ ਮੰਗ ਰਹੇ ਹਨ। ਅਸੀਂ ਕਿਸਾਨਾਂ ਨੂੰ ਕਿਹਾ ਕਿ ਜਦੋਂ ਉਹ ਚੌਲ ਦੇਣ ਤਾਂ ਅਨਾਜ ਮੰਗਣ ਵਾਲਿਆਂ ਨੂੰ ਕਹੋ ਕਿ ਉਹ ਇਸ ’ਤੇ ਐੱਮ.ਐੱਸ.ਪੀ. ਵੀ ਤੈਅ ਕਰਵਾ ਦੇਵੇ ਅਤੇ 1850 ਰੁਪਏ ਭਾਅ ਦਿਵਾ ਦੇਵੇ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਅਸੀਂ ਬੰਗਾਲ ਵਿਚ ਸੀ। ਪੂਰੇ ਦੇਸ਼ ਵਿਚ ਜਾ ਰਹੇ ਹਾਂ। ਅਸੀਂ ਕਿਸਾਨਾਂ ਨੂੰ ਐੱਮ.ਐੱਸ.ਪੀ. ਦਾ ਕਾਨੂੰਨ ਬਣਵਾਉਣ ਦੀ ਮੰਗ ਕਰਨ ਲਈ ਕਹਿ ਰਹੇ ਹਾਂ।

Related News

ਦਿੱਲੀ ਪੁਲਸ ਨੇ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਈ ਹਿੰਸਾ ਦੇ ਸਿਲਸਿਲੇ ‘ਚ ਵਾਂਟੇਡ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ‘ਚ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

Rajneet Kaur

ਬਰੈਂਪਟਨ ‘ਚ ਇੱਕ ਸੜਕ ਹਾਦਸੇ ਦੌਰਾਨ 26 ਸਾਲਾ ਮੋਟਰਸਾਈਕਲਿਸਟ ਦੀ ਹੋਈ ਮੌਤ

Rajneet Kaur

ਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡ

Vivek Sharma

Leave a Comment

[et_bloom_inline optin_id="optin_3"]