Channel Punjabi
Canada International News North America Sticky

ਕਿੰਗਸਟਨ ‘ਚ ਭਾਰਤੀ ਵਿਅਕਤੀ ਲਾਪਤਾ, ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ

ਓਟਾਵਾ: ਕਿੰਗਸਟਨ ‘ਚ ਪੁਲਿਸ  20 ਸਾਲਾਂ ਭਾਰਤੀ ਵਿਅਕਤੀ ਦੇ ਲਾਪਤਾ ਹੋਣ ‘ਤੇ ਪਤਾ ਲਗਾਉਣ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ। ਕਿੰਗਸਟਨ ‘ਚ ਇਕ ਭਾਰਤੀ ਦੇ ਲਾਪਤਾ ਹੋਣ ਦੀ ਖ਼ਬਰ ਆਈ ਹੈ । ਜੈਕੁਮਾਰ ਪਟੇਲ ਨੂੰ ਆਖਰੀ ਵਾਰ 26 ਜੂਨ 2020 ਨੂੰ ਸ਼ਾਮ 6:30 ਵੱਜੇ ਕਿੰਗਸਟਨ ‘ਚ ਡੈਲੀ ਸਟ੍ਰੀਟ ‘ਤੇ ਵੇਖਿਆ ਗਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਜੈਕੁਮਾਰ ਵੁਲਫੇ ਆਈਲੈਂਡ ਫੇਰੀ ਰੈਂਪ ਦੇ ਇਲਾਕੇ ਵਿੱਚ ਹੋ ਸਕਦਾ ਹੈ।ਜੈਕੁਮਾਰ ਦਾ ਕੱਦ ਲਗਭਗ 5 ਫੁੱਟ 6 ਇੰਚ ਜਾਂ 5’7 ਹੈ, ਅੱਖਾਂ ਦਾ ਰੰਗ ਭੁਰਾ,ਛੋਟੇ ਕਾਲੇ ਵਾਲ ਅਤੇ ਕਲੀਨ ਛੇਵ ਹੈ ਅਤੇ ਉਸਦੇ ਖੱਬੇ ਹੱਥ’ਤੇ ਦਾਗ ਦੇ ਨਿਸ਼ਾਨ ਹਨ। ਉਸਦੇ ਐਨਕ ਵੀ ਲੱਗੀ ਹੋਈ ਹੈ। ਪੁਲਿਸ ਦੇ ਅਨੁਸਾਰ ਜੈਕੁਮਾਰ ਨੂੰ ਆਖਰੀ ਵਾਰ ਚਿੱਟੀ ਸ਼ਰਟ ਅਤੇ ਲਾਲ ਬਾਕਸਰ ਪਹਿਨੇ ਵੇਖਿਆ ਗਿਆ ਸੀ।
ਕਿੰਗਸਟਨ ਪੁਲਿਸ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਦੀ ਜਾਣਕਾਰੀ ਹੈ ਤਾਂ ਉਹ 613-549-4660 ‘ਤੇ ਸਪੰਰਕ ਕਰੇ।

Related News

ਫਰੇਜ਼ਰ ਵੈਲੀ ਮਿੰਕ ਫਾਰਮ ‘ਚ ਘੱਟੋ-ਘੱਟ 200 ਮਿੰਕ ਦੀ ਕੋਵਿਡ 19 ਕਾਰਨ ਹੋਈ ਮੌਤ

Rajneet Kaur

ਸਿੱਖ ਮੋਟਰਸਾਇਕਲ ਕਲੱਬ ਆੱਫ ੳਨਟਾਰੀੳ ਵੱਲੋਂ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੋਟਰਸਾਇਕਲ ਰਾਈਡ ਦਾ ਕੀਤਾ ਅਯੋਜਨ

Rajneet Kaur

ਸੇਂਟ ਜੇਮਜ਼ ਟਾਊਨ ‘ਚ ਚਾਕੂ ਮਾਰ ਕੇ ਇੱਕ ਵਿਅਕਤੀ ਦੀ ਮੌਤ

team punjabi

Leave a Comment

[et_bloom_inline optin_id="optin_3"]