Channel Punjabi
Canada International News North America Sticky

ਸੇਂਟ ਜੇਮਜ਼ ਟਾਊਨ ‘ਚ ਚਾਕੂ ਮਾਰ ਕੇ ਇੱਕ ਵਿਅਕਤੀ ਦੀ ਮੌਤ

ਸੇਂਟ ਜੇਮਜ਼ ਟਾਊਨ :  ਸੇਂਟ ਜੇਮਜ਼ ਟਾਊਨ ਵਿੱਚ ਰਾਤੀਂ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਕੱਲ੍ਹ ਰਾਤੀਂ 11:00 ਵਜੇ ਦੇ ਨੇੜੇ ਤੇੜੇ ਸ਼ੇਰਬੋਰਨ ਸਟਰੀਟ ਦੇ ਪੱਛਮ ਵਿੱਚ ਵੈਲਸਲੇ ਤੇ ਓਂਟਾਰੀਓ ਸਟਰੀਟਸ ਉੱਤੇ ਐਮਰਜੰਸੀ ਅਮਲੇ ਨੂੰ ਸੱਦਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਤਿੰਨ ਵਿਅਕਤੀਆਂ ਵਿਚਾਲੇ ਲੜਾਈ ਸੁ਼ਰੂ ਹੋਈ ਤੇ ਜਿਸ ਦਾ ਅੰਤ ਛੁਰੇਬਾਜ਼ੀ ਨਾਲ ਹੋਇਆ। ਛੁਰੇਬਾਜ਼ੀ ਦਾ ਸਿ਼ਕਾਰ ਹੋਇਆ ਵਿਅਕਤੀ ਜ਼ਮੀਨ ਉੱਤੇ ਚਿੱਤ ਹੋ ਗਿਆ ਤੇ ਉਸ ਉੱਤੇ ਚਾਕੂ ਦੇ ਵਾਰ ਦੇ ਕਈ ਨਿਸ਼ਾਨ ਸਨ।ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੀੜਿਤ ਦੀ ਪਛਾਣ ਟੋਰਾਂਟੋ ਦੇ 30 ਸਾਲਾਂ ਸਟੇਫਨ ਐਂਟਨ ਨਾਈਟਸ ਰਾਬਰਟਸ ਵਜੋਂ ਹੋਈ ਹੈ।

ਮਸ਼ਕੂਕ ਗੋਰੇ ਰੰਗ ਦਾ ਗੰਜਾ ਵਿਅਕਤੀ ਦੱਸਿਆ ਜਾਂਦਾ ਹੈ, ਜਿਸ ਦੇ ਕੋਲ ਚਾਕੂ ਹੋ ਸਕਦਾ ਸੀ। ਆਖਰੀ ਵਾਰੀ ਉਸ ਨੂੰ ਮੌਕੇ ਤੋਂ ਉੱਤਰ ਵੱਲ ਜਾਂਦਿਆਂ ਵੇਖਿਆ ਗਿਆ । ਪੁਲਿਸ ਗਵਾਹਾਂ ਨੂੰ ਅੱਗੇ ਆਉਣ ਲਈ ਕਹਿ ਰਹੀ ਹੈ।

Related News

ਓਨਟਾਰੀਓ ‘ਚ ਪੰਜ ਗੱਡੀਆਂ ਦੀ ਆਪਸ ‘ਚ ਟੱਕਰ, 65 ਸਾਲਾ ਮਹਿਲਾ ਦੀ ਮੌਕੇ ‘ਤੇ ਮੌਤ

Rajneet Kaur

ਡੋਨਾਲਡ ਟਰੰਪ ਕੁਝ ਦਿਨ ਹੋਰ ਰਹਿਣਗੇ ਹਸਪਤਾਲ, ਇਨ੍ਹਾਂ ਦਵਾਈਆਂ ਨਾਲ ਹੋ ਰਿਹਾ ਹੈ ਟਰੰਪ ਦਾ ਇਲਾਜ

Vivek Sharma

ਅਮਰੀਕਾ ਵਿਚ ਬਰਫ਼ਬਾਰੀ ਕਾਰਨ 58 ਲੋਕਾਂ ਦੀ ਗਈ ਜਾਨ, ਪਾਣੀ, ਬਿਜਲੀ, ਗੈਸ ਸਭ ਠੱਪ

Vivek Sharma

Leave a Comment

[et_bloom_inline optin_id="optin_3"]