Channel Punjabi
Canada International News North America

ਕੇਨੋਰਾ ਪੁਲਿਸ ਨੇ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਲਈ ਲੋਕਾਂ ਨੂੰ ਕੀਤੀ ਮਦਦ ਦੀ ਅਪੀਲ

ਕੇਨੋਰਾ ਬ੍ਰਾਂਚ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵਲੋਂ ਸ਼ੁੱਕਰਵਾਰ ਲਾਪਤਾ ਹੋਈਆਂ ਦੋ ਕਿਸ਼ੋਰ ਲੜਕੀਆਂ ਨੂੰ ਲੱਭਣ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ 13 ਸਾਲਾ ਤੀਸ਼ਾ ਪਾਇਸ਼ (Teesha Payash) ਨੂੰ ਆਖਰੀ ਵਾਰ 11 ਸਤੰਬਰ ਨੂੰ ਦੁਪਹਿਰ ਦੇ ਸਮੇਂ ਲਾਲ ਅਤੇ ਸਲੇਟੀ ਰੰਗ ਦੀ ਹੂਡੀ, ਕਾਲੀ ਪੈਂਟ ਅਤੇ ਚਿੱਟੇ ਜੁੱਤੇ ਪਹਿਨੇ ਵੇਖਿਆ ਗਿਆ ਸੀ। ਤੀਸ਼ਾ ਦਾ ਕੱਦ 5 ਫੁੱਟ 4 ਇੰਚ ਹੈ।

ਕੁਝ ਘੰਟਿਆਂ ਬਾਅਦ, ਤਕਰੀਬਨ ਦੁਪਿਹਰ 1:45 ਵਜੇ, ਇਕ ਹੋਰ 17 ਸਾਲਾ ਕਿਸ਼ੋਰ ਦੇ ਲਾਪਤਾ ਹੋਣ ਦੀ ਖਬਰ ਮਿਲੀ। ਪੁਲਿਸ ਨੇ ਦਸਿਆ ਕਿ ਜੈਸਮੀਨ ਕੀਵਾਟਿਨ (jasmine Keewatin) ਜਿਸਨੇ ਸਾਰਾ ਕਾਲਾ ਪਾਇਆ ਹੋਇਆ ਸੀ। ਜੈਸਮੀਨ ਦਾ ਕੱਦ 5 ਫੁੱਟ 5 ਇੰਚ ਹੈ।

ਪੁਲਿਸ ਨੇ ਨੰਬਰ 1-888-310-1122 or 548-5534 ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨਾਲ ਸਪੰਰਕ ਕਰਨ।

Related News

ਟੋਰਾਂਟੋ: ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਰਹੱਸਮਈ ਹਾਲਤ ‘ਚ ਹੋਈ ਮੌਤ

Rajneet Kaur

ਕੋਰੋਨਾ ਦੀ ਵੈਕਸੀਨ ਬਾਰੇ ਵੱਡਾ ਖ਼ੁਲਾਸਾ ! ਸ਼ਕਤੀਸ਼ਾਲੀ ਦੇਸ਼ ਰੂਸ ‘ਤੇ ਲੱਗੇ ਚੋਰੀ ਦੇ ਗੰਭੀਰ ਇਲਜ਼ਾਮ !

Vivek Sharma

ਏਅਰ ਕੈਨੇਡਾ ਨੇ 30 ਮਾਰਗਾਂ ‘ਤੇ ਬੰਦ ਕੀਤੀ ਸੇਵਾਂ

team punjabi

Leave a Comment

[et_bloom_inline optin_id="optin_3"]