channel punjabi
Canada International News North America

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਜਲਦ ਕਰ ਸਕਦੇ ਹਨ ਐਲਾਨ, ਕਈ ਨਾਵਾਂ ਦੀਆਂ ਅਫਵਾਹਾਂ ਆਈਆਂ ਸਾਹਮਣੇ

ਉਮੀਦ ਕੀਤੀ ਜਾ ਰਹੀ ਹੈ ਕਿ ਬਿੱਲ ਮੋਰਨੀਓ ਦੇ ਸੋਮਵਾਰ ਅਚਾਨਕ ਅਸਤੀਫੇ ਤੋਂ ਬਾਅਦ ਮੰਗਲਵਾਰ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿੱਤ ਮੰਤਰੀ ਦੇ ਨਾਮ ਦਾ ਐਲਾਨ ਕਰ ਸਕਦੇ ਹਨ।

ਟਰੂਡੋ ਉਸ ਮਹੱਤਵਪੂਰਨ ਅਹੁਦੇ ਨੂੰ ਲੰਬੇ ਸਮੇਂ ਲਈ ਖਾਲੀ ਨਹੀਂ ਰਹਿਣ ਦੇ ਸਕਦੇ ਜਦੋਂ ਦੇਸ਼ ਕੋਰੋਨਾ ਮਹਾਂਮਾਰੀ ਦੌਰਾਨ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਹੈ ਅਤੇ ਘਾਟੇ ਦਾ ਸਾਹਮਣਾ ਕਰ ਰਿਹਾ ਹੈ। ਬਿਲ ਮੋਰਨੀਓ ਨੇ ਕੋਰੋਨਾ ਮਹਾਮਾਰੀ ਵਿਚਾਲੇ ਅਸਤੀਫਾ ਦੇ ਦਿੱਤਾ ਹੈ। ਅਸਤੀਫੇ ਤੋਂ ਬਾਅਦ ਵਿੱਤ ਮੰਤਰੀ ਨੇ ਕਿਹਾ ਕਿ ਉਹ ਹੁਣ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ।

ਦਸ ਦਈਏ ਇਸ ਨਾਲ ਮਾਰਕ ਕਾਰਨੇ (Mark Carney), ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੋਵਾਂ ਦੇ ਸਾਬਕਾ ਗਵਰਨਰ ਲਈ ਇਕ ਸੁਰੱਖਿਅਤ ਲਿਬਰਲ ਸੀਟ ਖੁੱਲ੍ਹ ਗਈ ਹੈ। ਇਕ ਅਫਵਾਹ ਸਾਹਮਣੇ ਆ ਰਹੀ ਹੈ ਕਿ ਮਾਰਕ ਰਾਜਨੀਤਿਕ ਖੇਤਰ ‘ਚ ਮੋਰਨੀਓ ਦੀ ਜਗ੍ਹਾ ਤੇ ਆ ਸਕਦੇ ਹਨ, ਕਿਉਂਕਿ ਪਿਛਲੇ ਹਫਤੇ ਖ਼ਬਰਾਂ ਆਈਆਂ ਸਨ ਕਿ ਟਰੂਡੋ ਨੇ ਮਹਾਂਮਾਰੀ ਦੇ ਬਾਅਦ ਦੀ ਮੁੜ ਵਸੂਲੀ ਦੀ ਯੋਜਨਾ ਬਾਰੇ ਮਾਰਕ ਨਾਲ  ਗੈਰ ਰਸਮੀ ਸਲਾਹ ਕੀਤੀ ਸੀ।

ਕਈ ਹੋਰ ਨਾਵਾਂ  ਦੀ ਅਫਵਾਹਾਂ ਪਾਰਲੀਮੈਂਟ ਹਿਲ ‘ਚ ਘੁੰਮ ਰਹੀਆਂ  ਹਨ। ਖਜ਼ਾਨਾ ਬੋਰਡ ਦੇ ਪ੍ਰਧਾਨ ਜੀਨ-ਯਵੇਸ ਡੁਕਲੋਸ (Jean-Yves Duclos) ਜੋ ਕਿ 2015 ਵਿਚ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਇਕ ਮਸ਼ਹੂਰ ਅਰਥ ਸ਼ਾਸਤਰੀ, ਰੁਜ਼ਗਾਰ ਮੰਤਰੀ ਕਾਰਲਾ ਕੁਆਲਟ੍ਰੂ (Carla Qualtrough) , ਨਿਆਂ ਮੰਤਰੀ ਡੇਵਿਡ ਲਮੇਟੀ (David Lametti)  ਅਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਫਰੈਂਕੋਸ-ਫਿਲਿਪ ਸ਼ੈਂਪੇਨ (Francois-Philippe Champagne) ਦੇ ਨਾਮ ਸਾਹਮਣੇ ਆ ਰਹੇ ਹਨ।

Related News

ਬੁਲਗਾਰੀਆ ਦੀ ਅੰਬੈਸਡਰ ਨੇ ਦਿੱਤਾ ਪੰਜਾਬੀ ਫ਼ਿਲਮ ਪ੍ਰੋਡਿਊਸਰਾਂ ਦੇ ਵਫ਼ਦ ਨੂੰ ਬੁਲਗਾਰੀਆ ਆਉਣ ਦਾ ਸੱਦਾ

Vivek Sharma

ਅਮਰੀਕੀ ਜੰਗਲਾਂ ‘ਚ ਲੱਗੀ ਅੱਗ ਦਾ ਅਸਰ ਸਸਕੈਚਵਨ ਸੂਬੇ ਤਕ ਪੁੱਜਿਆ

Vivek Sharma

ਕਸ਼ਮੀਰ ‘ਤੇ ਨਿਊਯਾਰਕ ਅਸੈਂਬਲੀ ‘ਚ ਮਤਾ ਪਾਸ, ਭਾਰਤ ਨੇ ਜਤਾਇਆ ਤਿੱਖਾ ਇਤਰਾਜ਼

Vivek Sharma

Leave a Comment