channel punjabi
Canada International News North America

JOE BiDEN ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਟੀਵੀ ਦੇ ਲਾਈਵ ਪ੍ਰੋਗਰਾਮ ‘ਚ ਕੋਰੋਨਾ ਵਾਇਰਸ ਦਾ ਲਗਵਾਇਆ ਟੀਕਾ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡੇਨ ਨੇ ਸੋਮਵਾਰ ਨੂੰ ਜਨਤਕ ਤੌਰ ਤੇ ਟੀਵੀ ਦੇ ਲਾਈਵ ਪ੍ਰੋਗਰਾਮ ਵਿੱਚ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ। ਬਾਇਡੇਨ ਦੇ ਟੀਕਾਕਰਨ ਦਾ ਟੀਵੀ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।

ਬਾਇਡੇਨ ਨੇ ਡੈਲਾਵੇਅਰ ਦੇ ਨੇਵਾਰਕ ਵਿਚ ਕ੍ਰਿਸਟੀਆਨਾਕਾਰੇ ਹਸਪਤਾਲ ਵਿਚ ਪਹਿਲੀ ਖੁਰਾਕ ਦਾ ਟੀਕਾਕਰਣ ਲਗਵਾਉਣ ਮਗਰੋਂ ਕਿਹਾ, “ਮੈਂ ਇਹ ਪ੍ਰਦਰਸ਼ਨ ਇਸ ਲਈ ਕਰ ਰਿਹਾ ਹਾਂ ਕਿ ਲੋਕਾਂ ਨੂੰ ਟੀਕਾ ਲਗਵਾਉਣ ਲਈ ਤਿਆਰ ਕਰ ਸਕਾਂ। ਚਿੰਤਾ ਦੀ ਕੋਈ ਗੱਲ ਨਹੀਂ ਹੈ।”

ਦਸ ਦਈਏ ਇਸ ਤੋਂ ਪਹਿਲੇ ਦਿਨ ਬਾਇਡੇਨ ਦੀ ਪਤਨੀ ਜਿਲ ਬਾਇਡੇਨ ਨੇ ਕੋਰੋਨਾ ਦਾ ਟੀਕਾ ਲਗਵਾਇਆ। ਇਸ ਦੇ ਨਾਲ ਹੀ ਬਾਇਡੇਨ ਉਨ੍ਹਾਂ ਨੇਤਾਵਾਂ ‘ਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਹਾਲ ਹੀ ‘ਚ ਕੋਰੋਨਾ ਵੈਕਸੀਨ ਲਗਵਾਈ ਹੋਵੇ। ਬਾਇਡੇਨ ਤੋਂ ਪਹਿਲਾਂ ਉਪ ਰਾਸ਼ਟਰਪਤੀ ਮਾਇਕ ਪੈਂਸ ਤੇ ਹਾਊਸ ਆਫ ਰਿਪਰਸੇਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਵੀ ਕੋਰੋਨਾ ਵੈਕਸੀਨ ਦੀ ਇੱਕ-ਇੱਕ ਡੋਜ਼ ਲੈ ਚੁੱਕੇ ਹਨ।

ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਦੁਨੀਆ ਵਿਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਵਿਚ 1,79,94,936 ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ ਤੇ 3,19,086 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

Related News

ਕਲੀਵਲੈਂਡ ਡੈਮ ‘ਚ ਅਚਾਨਕ ਪਾਣੀ ਦੇ ਵਾਧੇ ਕਾਰਨ ਤਿੰਨ ਮੈਟਰੋ ਵੈਨਕੂਵਰ ਕਰਮਚਾਰੀਆਂ ਨੂੰ ਕੀਤਾ ਗਿਆ ਬਰਖਾਸਤ

Rajneet Kaur

ਪੁਲਿਸ ਨੇ ਟੋਰਾਂਟੋ ਅਤੇ ਵੋਹਾਨ ‘ਚ 600,000 ਡਾਲਰ ਤੋਂ ਵੱਧ ਦੀ ਚੋਰੀ ਹੋਈ ਚਾਕਲੇਟ ਅਤੇ ਸੁੱਕੇ ਮੇਵੇ ਕੀਤੇ ਬਰਾਮਦ

Rajneet Kaur

ਓਂਟਾਰੀਓ ਸਰਕਾਰ ਸੂਬੇ ਦੀ ਆਰਥਿਕਤਾ ਸੁਧਾਰਨ ਲਈ ਚੁੱਕ ਰਹੀ ਹੈ ਹਰ ਸੰਭਵ ਕਦਮ: ਡੱਗ ਫੋਰਡ

Vivek Sharma

Leave a Comment